
ਲੰਗਰ 'ਤੇ ਜੀਐਸਟੀ ਹਟਾਉਣ ਨੂੰ ਲੈ ਕੇ ਸਿੱਖ ਆਗੂ ਕਰਨਾ ਚਾਹੁੰਦੇ ਸਨ ਰੋਸ ਵਿਖਾਵਾ
ਚੰਡੀਗੜ੍ਹ:- ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਕੱਲ 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਦੇਸ਼ ਦੇ ਵੱਖ ਵੱਖ ਸਿਆਸੀ ਆਗੂਆਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰ ਰਹੇ ਹਨ। ਅੱਜ ਅਪਣੇ ਇਸੇ ਪ੍ਰੋਗਰਾਮ ਤਹਿਤ ਉਹ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਮਿਲੇ। ਭਾਵੇਂ ਇਸ ਮੁਲਾਕਾਤ ਦਾ ਵੇਰਵਾ ਅਜੇ ਹੱਥ ਨਹੀਂ ਲੱਗਾ ਪਰ ਭਾਜਪਾ ਪ੍ਰਧਾਨ ਨੂੰ ਇਸ ਫੇਰੀ ਦੌਰਾਨ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪਿਆ।
Visit of BJP President Amit Shahਭਾਜਪਾ ਪ੍ਰਧਾਨ ਅਮਿੱਤ ਸ਼ਾਹ ਦੀ ਸਿਆਸੀ ਫੇਰੀ ਨੂੰ ਲੈ ਕੇ ਸਥਾਨਕ ਪੁਲਿਸ ਵੱਲੋਂ ਸਿੱਖ ਆਗੂ ਅਮਰਿੰਦਰ ਸਿੰਘ ਸਾਬਕਾ ਐਸਜੀਪੀਸੀ ,ਖ਼ੁਸਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ,ਚੰਨਣ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਬਾਵਾ,ਤਰਸੇਮ ਸਿੰਘ, ਸੁਖਜੀਤ ਸਿੰਘ ਸਰਪੰਚ ਹੱਲੋਮਾਜਰਾ, ਜੋਗਿੰਦਰ ਸਿੰਘ ਸਾਹਨੀ,ਗੁਰਮੇਲ ਸਿੰਘ, ਹਰਮਨਜੀਤ ਸਿੰਘ,ਸਮੇਤ ਹੋਰ ਇੱਕ ਦਰਜਨ ਆਗੂਆਂ ਨੂੰ ਕੇਂਦਰੀ ਸ੍ਰੀ ਸਿੰਘ ਸਭਾ ਦੇ ਗੁਰਦੁਆਰਾ ਕੰਪਲੈਕਸ ਵਿੱਚੋਂ ਗ੍ਰਿਫਤਾਰ ਕਰਕੇ ਉੱਥੇ ਹੀ ਉਦੋਂ ਤੱਕ ਬਿਠਾਈ ਰੱਖਿਆ ਜਦੋਂ ਤੱਕ ਭਾਜਪਾ ਪ੍ਰਧਾਨ ਚੰਡੀਗੜ ਚ ਰਿਹਾ।
Visit of BJP President Amit Shahਇਹ ਗ੍ਰਿਫ਼ਤਾਰੀਆਂ ਸੈਕਟਰ 26 ਦੇ ਇੰਸਪੈਕਟਰ ਦੀ ਅਗਵਾਈ ਹੇਠ ਆਈ ਪਲਿਸ ਪਾਰਟੀ ਨੇ ਕੀਤੀਆਂ। ਇਹ ਸਿੱਖ ਆਗੂ ਅਤੇ ਸਿੱਖ ਸੰਸਥਾਵਾਂ ,ਅਮਿੱਤ ਸ਼ਾਹ ਵਿਰੁੱਧ ਕੇਂਦਰ ਸਰਕਾਰ ਵੱਲੋਂ ਲੰਗਰ ਉੱਤੇ ਲਗਾਏ ਗਏ ਜੀਐਸਟੀ ਨੂੰ ਹਟਾਉਣ ਨੂੰ ਲੈ ਕੇ ਰੋਸ ਮਾਰਚ ਕਰਕੇ ਭਾਜਪਾ ਪ੍ਰਧਾਨ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ। ਅਮਰਿੰਦਰ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਲੰਗਰ ਕੋਈ ਵਪਾਰ ਨਹੀੰ ਜਿਸ ਉੱਤੇ ਜੀਐਸਟੀ ਲਗਾਇਆ ਜਾ ਸਕੇ ਬਲਕਿ ਲੰਗਰ ਤਾਂ ਮਾਨੁੱਖਤਾ ਚ ਬਰਾਬਰੀ ਪੈਦਾ ਕਰਨ ਵਾਲਾ ਸਿਧਾਂਤ ਹੈ,ਗੁਰੂ ਦਾ ਲੰਗਰ ਕੇਂਦਰ ਸਰਕਾਰ ਦੀ ਸੇਵਾ ਭੋਜ ਯੋਜਨਾ ਦੇ ਅਧੀਨ ਨਹੀ ਲਿਆਦਾ ਜਾ ਸਕਦਾ।
Visit of BJP President Amit Shahਉਨ੍ਹਾਂ ਕਿਹਾ ਕੇਂਦਰ ਸਰਕਾਰ ਤਿਰੁਪਤੀ ਮੰਦਰ ਅਤੇ ਸ੍ਰੀ ਦਰਬਾਰ ਸਾਹਿਬ ਚ ਵਿਤਕਰਾ ਕਰ ਰਹੀ ਹੈ ਜੋ ਕ੍ਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਰਵਾਈ ਹੈ।ਕੇਂਦਰ ਸਰਕਾਰ ਲੰਗਰ ਦੇ ਜੀਐਸਟੀ ਦੇ ਮੱਦੇ ਉੱਤੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਕਦਮ ਉਠਾਵੇ ,ਸਿਆਸੀ ਡਰਾਮੇਬਾਜ਼ੀਆਂ ਕਰਨੀਆਂ ਬੰਦ ਕਰੇਅਤੇ ਜੀਐਸਟੀ ਖ਼ਤਮ ਕਰੇ।ਉਨ੍ਹਾਂ ਕਿਹਾ ਭਾਜਪਾ ਦੀ ਸਰਕਾਰ ਅਧੀਨ ਮੇਘਾਲਿਆ ਦੀ ਰਾਜਧਾਨੀ ਸਿਲਾਂਗ ਚ ਜੋ ਸਿੱਖਾਂ ਉੱਤੇ ਹਿੰਸਾ ਹੋ ਰਹੀ ਹੈ ਉਸ ਨੂੰ ਤੁਰੰਤ ਰੋਕਿਆ ਜਾਵੇ।
ਅਮਿਤ ਸ਼ਾਹ ਨੇ ਪਹਿਲਾਂ ਸੈਕਟਰ 34 ,ਦੇ ਗੁਰਦੁਆਰਾ ਸਾਹਿਬ ਚ ਜਾਣ ਦਾ ਪ੍ਰੋਗਰਾਮ ਸੀ ਪਰ ਮੌਕੇ ਉੱਤੇ ਰੱਦ ਕਰਨਾ ਪਿਆ ਕਿਉਂਕਿ ਕਿ ਜੀਐਸਟੀ ਮੁੱਦੇ ਕਾਰਨ ਹਰੇਕ ਥਾਂ ਭਾਜਪਾ ਅਤੇ ਅਕਾਲੀ ਦਲ ਦੀ ਵਿਰੋਧਤਾ ਹੋ ਰਹੀ ਹੈ।