
ਭਾਜਪਾ ਅਤੇ ਜੇ.ਡੀ.ਯੂ. ਵਿਚਕਾਰ 2024 ਦੀਆਂ ਲੋਕ ਸਭਾ ਚੋਣਾਂ ਲਈ ਹੋਵੇਗਾ ਤਾਲਮੇਲ : ਯੇਦੀਯੁਰੱਪਾ
ਬੇਂਗਲੁਰੂ: ਕਰਨਾਨਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 2024 ਦੀਆਂ ਲੋਕ ਸਭਾ ਚੋਣਾਂ ਲਈ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੀ ਪਾਰਟੀ ਜਨਤਾ ਦਲ (ਸੈਕੂਲਰ) ਨਾਲ ਤਾਲਮੇਲ ਕਰੇਗੀ।
ਯੇਦੀਯੁਰੱਪਾ ਦੇ ਇਸ ਐਲਾਨ ਨਾਲ ਸੂਬੇ ਅੰਦਰ ਸਿਆਸੀ ਪਾਰਾ ਵਧ ਗਿਆ ਹੈ। ਭਾਜਪਾ ਸੰਸਦੀ ਬੋਰਡ ਦੇ ਮੈਂਬਰ ਯੇਦੀਯੁਰੱਪਾ ਨੇ ਕਿਹਾ ਕਿ ਚੋਣ ਤਾਲਮੇਲ ਹੇਠ ਜੇ.ਡੀ.ਯੂ. ਕਰਨਾਟਕ ’ਚ 28 ਸੰਸਦੀ ਖੇਤਰਾਂ ’ਚੋਂ ਚਾਰ ’ਤੇ ਚੋਣ ਲੜੇਗੀ।
ਉਨ੍ਹਾਂ ਕਿਹਾ, ‘‘ਭਾਜਪਾ ਅਤੇ ਜਨਤਾ ਦਲ (ਯੂ) ਵਿਚਕਾਰ ਤਾਲਮੇਲ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜਨਤਾ ਦਲ (ਐੱਸ) ਨੂੰ ਚਾਰ ਲੋਕ ਸਭਾ ਸੀਟਾਂ ਦੇਣ ਲਈ ਰਾਜ਼ੀ ਹੋ ਗਏ ਹਨ।’’
ਯੇਦੀਯੁਰੱਪਾ ਨੇ ਪੱਤਰਕਰਾਂ ਨਾਲ ਗੱਲਬਾਤ ’ਚ ਕਿਹਾ, ‘‘ਇਸ ਨੇ ਸਾਨੂੰ ਕਾਫ਼ੀ ਤਾਕਤ ਦਿਤੀ ਹੈ ਅਤੇ ਇਸ ਨਾਲ ਮਿਲ ਕੇ ਸਾਨੂੰ 25-26 ਲੋਕ ਸਭਾ ਸੀਟਾਂ ਜਿਤਣ ’ਚ ਮਦਦ ਮਿਲੇਗੀ।’’
ਜੇ.ਡੀ.ਯੂ. ਪ੍ਰਮੁੱਖ ਦੇਵਗੌੜਾ ਨੇ ਪਿੱਛੇ ਜਿਹੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ।
ਭਾਜਪਾ ਨੇ ਕਰਨਾਟਕ ’ਚ 2019 ਦੀਆਂ ਲੋਕ ਸਭਾ ਚੋਣਾ ’ਚ 25 ਸੀਟਾਂ ’ਤੇ ਜਿਤ ਹਾਸਲ ਕੀਤੀ ਸੀ। ਜਦਕਿ ਭਾਜਪਾ ਹਮਾਇਤੀ ਇਕ ਆਜ਼ਾਦ ਉਮੀਦਵਾਰ ਨੇ ਇਕ ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਇਕ-ਇਕ ਸੀਟ ’ਤੇ ਜਿਤ ਹਾਸਲ ਕੀਤੀ ਸੀ।