
ਕਰੀਬ ਮਹੀਨਾ ਪਹਿਲਾਂ ਪੁਲ ਟੁੱਟਣ ਕਾਰਨ ਗਈਆਂ ਸੀ 134 ਜਾਨਾਂ
ਮੋਰਬੀ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਕਰੀਬ ਇਕ ਮਹੀਨਾ ਪਹਿਲਾਂ ਦਰਦਨਾਕ ਪੁਲ ਹਾਦਸੇ ਦਾ ਸ਼ਿਕਾਰ ਹੋਏ ਮੋਰਬੀ ਵਿਚ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਨੇ ਮੋਰਬੀ ਤੋਂ ਕਾਂਤੀਲਾਲ ਅਮ੍ਰਿਤੀਆ ਨੂੰ ਉਮੀਦਵਾਰ ਐਲਾਨਿਆ ਸੀ। ਕਾਂਤੀਲਾਲ ਅਮ੍ਰਿਤੀਆ ਨੂੰ 59.21 ਪ੍ਰਤੀਸ਼ਤਤਾ ਨਾਲ 113701 ਵੋਟਾਂ ਮਿਲੀਆਂ। ਜਦਕਿ ਇਸ ਸੀਟ 'ਤੇ ਕਾਂਗਰਸ ਦੀ ਜੈਅੰਤੀ ਪਟੇਲ ਨੂੰ 52121 ਵੋਟਾਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਮੋਰਬੀ 'ਝੂਲਾ ਪੁਲ' ਢਹਿ ਗਿਆ ਸੀ, ਜਿਸ 'ਚ 143 ਲੋਕਾਂ ਦੀ ਮੌਤ ਹੋ ਗਈ ਸੀ। ਪੁਲ ਹਾਦਸੇ ਤੋਂ ਬਾਅਦ ਕਾਂਤੀਲਾਲ ਅਮ੍ਰਿਤੀਆ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹ ਨਦੀ ਵਿਚ ਵੜ ਕੇ ਬਚਾਅ ਕਾਰਜ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸਨ।