ਵਿਦੇਸ਼ੀ ਮਹਿਮਾਨਾਂ ਤੋਂ ਗ਼ਰੀਬਾਂ ਅਤੇ ਜਾਨਵਰਾਂ ਨੂੰ ਛੁਪਾ ਰਹੀ ਭਾਰਤ ਸਰਕਾਰ: ਰਾਹੁਲ ਗਾਂਧੀ
Published : Sep 9, 2023, 3:42 pm IST
Updated : Sep 9, 2023, 3:44 pm IST
SHARE ARTICLE
Rahul Gandhi
Rahul Gandhi

ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਝੁੱਗੀਆਂ-ਝੌਪੜੀਆਂ ਵਾਲੇ ਇਲਾਕਿਆਂ ਨੂੰ ਕਵਰ ਕਰ ਦਿਤਾ ਗਿਆ।

 

ਨਵੀਂ ਦਿੱਲੀ: ਭਾਰਤ ਵਿਚ ਜੀ-20 ਦੀ ਸ਼ੁਰੂਆਤ ਹੋ ਚੁੱਕੀ ਹੈ। ਅਮਰੀਕਾ, ਬ੍ਰਿਟੇਨ, ਚੀਨ ਸਮੇਤ ਕਈ ਦੇਸ਼ਾਂ ਦੇ ਨੇਤਾ ਭਾਰਤ ਪਹੁੰਚ ਚੁੱਕੇ ਹਨ ਅਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਹਾਈ-ਪ੍ਰੋਫਾਈਲ ਪ੍ਰੋਗਰਾਮ ਲਈ ਕੇਂਦਰ ਸਰਕਾਰ ਨੇ ਦਿੱਲੀ ਦਾ ਸੁੰਦਰੀਕਰਨ ਕੀਤਾ ਹੈ।

ਇਹ ਵੀ ਪੜ੍ਹੋ: ਮਰਾਠਾ ਰਾਖਵਾਂਕਰਨ ਦੀ ਮੰਗ ਲਈ ਚਾਰ ਔਰਤਾਂ ਨੇ ਖ਼ੁਦ ਨੂੰ ਜ਼ਮੀਨ ’ਚ ਅੱਧਾ ਦੱਬ ਲਿਆ  

ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਇਸ ਤਹਿਤ ਝੁੱਗੀਆਂ-ਝੌਪੜੀਆਂ ਵਾਲੇ ਇਲਾਕਿਆਂ ਨੂੰ ਕਵਰ ਕਰ ਦਿਤਾ ਗਿਆ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਡੇ ਗਰੀਬ ਲੋਕਾਂ ਅਤੇ ਪਸ਼ੂਆਂ ਨੂੰ ਛੁਪਾ ਰਹੀ ਹੈ। ਸਾਡੇ ਮਹਿਮਾਨਾਂ ਤੋਂ ਭਾਰਤ ਦੀ ਅਸਲੀਅਤ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਤੇਜ਼ ਰਫ਼ਤਾਰ ਕਾਰਨ ਨੇ ਮਹਿਲਾ ਨੂੰ ਕੁ਼ਚਲਿਆ, ਮੌਕੇ 'ਤੇ ਹੀ ਹੋਈ ਮੌਤ

ਕਾਂਗਰਸ ਨੇ ਸ਼ਨੀਵਾਰ ਨੂੰ ਸਰਕਾਰ 'ਤੇ ਜੀ-20 ਸੰਮੇਲਨ ਦੇ ਮੱਦੇਨਜ਼ਰ ਝੁੱਗੀਆਂ ਨੂੰ ਢੱਕਣ ਜਾਂ ਢਾਹੁਣ ਅਤੇ ਅਵਾਰਾ ਪਸ਼ੂਆਂ ਨੂੰ ਛੁਪਾਉਣ ਦਾ ਇਲਜ਼ਾਮ ਲਗਾਇਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮਹਿਮਾਨਾਂ ਤੋਂ ਭਾਰਤ ਦੀ ਅਸਲੀਅਤ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ। ਕਾਂਗਰਸ ਨੇ ਐਕਸ (ਟਵਿੱਟਰ) 'ਤੇ ਇਕ ਵੀਡੀਉ ਸਾਂਝਾ ਕੀਤਾ ਜਿਸ ਵਿਚ ਇਥੇ ਸ਼ੁਰੂ ਹੋਣ ਵਾਲੇ ਦੋ ਦਿਨਾਂ ਸੰਮੇਲਨ ਤੋਂ ਪਹਿਲਾਂ ਕੁੱਝ ਝੁੱਗੀ-ਝੌਂਪੜੀਆਂ ਵਾਲੇ ਖੇਤਰਾਂ ਨੂੰ ਹਰੀ ਚਾਦਰ ਨਾਲ ਢਕਿਆ ਹੋਇਆ ਦਿਖਾਇਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement