ਨਵਜੋਤ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਦਾ ਮਾਮਲਾ ਫੇਰ ਅਟਕਿਆ
Published : Nov 10, 2020, 8:21 am IST
Updated : Nov 10, 2020, 8:22 am IST
SHARE ARTICLE
Navjot Sidhu
Navjot Sidhu

ਹਰੀਸ਼ ਰਾਵਤ ਅੱਜ ਕੈਪਟਨ ਨਾਲ ਗੱਲ ਕਰ ਕੇ ਕਰ ਸਕਦੇ ਹਨ ਕੋਈ ਨਿਤਾਰਾ

ਚੰਡੀਗੜ੍ਹ, (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪੰਜਾਬ ਦੇ ਨਵੇਂ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਨਾਲ ਸੁਲਾਹ-ਸਫ਼ਾਈ ਦਾ ਮਾਹੌਲ ਬਨਣ ਬਾਅਦ ਨਵਜੋਤ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਦਾ ਰਾਹ ਸਾਫ਼ ਹੋ ਗਿਆ ਸੀ।

Captain Amarinder SinghCaptain Amarinder Singh

ਦੀਵਾਲੀ ਦੇ ਆਸ ਪਾਸ ਉਨ੍ਹਾਂ ਨੂੰ ਮੁੜ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੇ ਪ੍ਰੋਗਰਾਮ ਦੀ ਚਰਚਾ ਜ਼ੋਰਾ ਉਤੇ ਸੀ ਪਰ ਹੁਣ ਇਕ ਵਾਰ ਫੇਰ ਨਵਜੋਤ ਸਿੱਧੂ ਦੀ ਵਾਪਸੀ ਦਾ ਮਾਮਲਾ ਕੁੱਝ ਕਾਰਨਾਂ ਕਰ ਕੇ ਅਟਕ ਗਿਆ ਹੈ। ਪਤਾ ਲੱਗਾ ਹੈ ਕਿ ਸਿੱਧੂ ਵਲੋਂ ਅੰਮ੍ਰਿਤਸਰ ਵਿਚ ਅਪਣੇ ਬੈਨਰ ਜਿੱਤੇਗਾ ਪੰਜਾਬ ਤਹਿਤ ਕੀਤੀ ਕਿਸਾਨ ਰੈਲੀ ਵਿਚ ਕੀਤੀਆਂ ਟਿੱਪਣੀਆਂ ਦਾ ਵੀ ਉਲਟਾ ਅਸਰ ਪਿਆ ਹੈ।

Harish RawatHarish Rawat-Navjot Sidhu

ਇਸ ਰੈਲੀ ਵਿਚ ਅਸਿੱਧੇ ਤੌਰ ਉਤੇ ਸੂਬਾ ਸਰਕਾਰ ਨੂੰ ਹੀ ਕਈ ਮਾਮਲਿਆਂ ਵਿਚ ਨਿਸ਼ਾਨਾ ਬਣਾ ਕੇ ਮੰਗਾਂ ਕੀਤੀਆਂ ਅਤੇ ਮੁੱਖ ਮੰਤਰੀ ਬਾਰੇ ਵੀ ਟਿੱਪਣੀ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਇਸ ਸਮੇਂ ਤਿੰਨ ਦਿਨ ਲਈ ਪੰਜਾਬ ਦੋਰੇ ਉਤੇ ਹਨ।

Navjot Sidhu Navjot Sidhu

ਮੰਗਲਵਾਰ ਰਾਤ ਉਨ੍ਹਾਂ ਨੇ ਚੰਡੀਗੜ੍ਹ ਠਹਿਰਣਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਰਾਤ ਦੌਰਾਨ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਂਕਾਤ ਹੋਏਗੀ। ਰਾਵਤ ਇਸ ਵਾਰ ਪਾਰਨਿਤਾਰਾ ਕਰਵਾ ਸਕਦੇ ਹਨ ਜਿਸ ਤੋਂ ਬਾਅਦ ਸਾਰੀ ਸਥਿਤੀ ਵੀ ਸਪੱਸ਼ਟ ਹੋ ਜਾਏੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement