
ਮਹੂਆ ਨੇ ਕਿਹਾ, "ਉਹ ਕਹਿੰਦੇ ਹਨ ਕਿ ਸੰਕਟ ਵਿਚ ਕਦੇ ਵੀ ਚੰਗੇ ਮੌਕੇ ਨੂੰ ਬਰਬਾਦ ਨਾ ਕਰੋ... ਇਹ ਮੈਨੂੰ 2024 ਵਿਚ ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਦਦ ਕਰੇਗਾ"।
Cash For Query Row: ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ "ਪੈਸੇ ਦੇ ਬਦਲੇ ਸਵਾਲ ਪੁੱਛਣ" ਨਾਲ ਸਬੰਧਤ ਇਕ ਮਾਮਲੇ ਵਿਚ ਲੋਕ ਸਭਾ ਦੀ ਨੈਤਿਕਤਾ ਕਮੇਟੀ ਦੁਆਰਾ ਬਰਖਾਸਤ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਇਕ ਦਿਨ ਬਾਅਦ ਕਿਹਾ ਕਿ ਉਹ 2024 ਦੀਆਂ ਚੋਣਾਂ ਵਿਚ ਵੱਡੇ ਫਤਵੇ ਨਾਲ ਵਾਪਸੀ ਕਰੇਗੀ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਵਿਚ ਮਹੂਆ ਨੇ ਕਿਹਾ, “ਸੰਸਦੀ ਇਤਿਹਾਸ ਵਿਚ ਨੈਤਿਕਤਾ ਕਮੇਟੀ ਦੁਆਰਾ ਅਨੈਤਿਕ ਤੌਰ 'ਤੇ ਕੱਢੇ ਜਾਣ ਵਾਲੇ ਪਹਿਲੇ ਵਿਅਕਤੀ ਹੋਣ 'ਤੇ ਮਾਣ ਹੈ ਜਿਸ ਦੇ ਅਧਿਕਾਰ ਖੇਤਰ ਵਿਚ ਬਰਖਾਸਤਗੀ ਸ਼ਾਮਲ ਹੀ ਨਹੀਂ ਹੈ। ਪਹਿਲਾਂ ਕੱਢ ਦਿਓ ਅਤੇ ਫਿਰ ਸਰਕਾਰ ਨੂੰ ਸਬੂਤ ਲੱਭਣ ਲਈ ਸੀਬੀਆਈ (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨੂੰ ਨਿਰਦੇਸ਼ ਦੇਣ ਲਈ ਕਹੋ। ਅਪਣੀ ਮਰਜ਼ੀ ਦੀ ਕੰਗਾਰੂ ਅਦਾਲਤ, ਸ਼ੁਰੂ ਤੋਂ ਅੰਤ ਤਕ ਮਜ਼ਾਕ”।
ਮਹੂਆ ਨੇ ਕਿਹਾ, "ਉਹ ਕਹਿੰਦੇ ਹਨ ਕਿ ਸੰਕਟ ਵਿਚ ਕਦੇ ਵੀ ਚੰਗੇ ਮੌਕੇ ਨੂੰ ਬਰਬਾਦ ਨਾ ਕਰੋ... ਇਹ ਮੈਨੂੰ 2024 ਵਿਚ ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਦਦ ਕਰੇਗਾ"।
ਲੋਕ ਸਭਾ ਦੀ ਐਥਿਕਸ ਕਮੇਟੀ ਨੇ ਵੀਰਵਾਰ ਨੂੰ ਮਹੂਆ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਕਮੇਟੀ ਨੇ ਇਥੇ ਮੀਟਿੰਗ ਕੀਤੀ ਅਤੇ 479 ਪੰਨਿਆਂ ਦੀ ਰੀਪੋਰਟ ਨੂੰ ਅਪਣਾਇਆ, ਜਿਸ ਵਿਚ ਸੂਤਰਾਂ ਅਨੁਸਾਰ ਮਹੂਆ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕਿਸੇ ਸੰਸਦ ਮੈਂਬਰ ਵਿਰੁਧ ਕਮੇਟੀ ਵਲੋਂ ਇਸ ਤਰ੍ਹਾਂ ਦੀ ਸ਼ਾਇਦ ਇਹ ਪਹਿਲੀ ਕਾਰਵਾਈ ਹੈ।
MP Mahua Moitra Takes A Jibe At Ethic Panel