Lok Sabha Elections: ਹੁਣ ਭਾਜਪਾ ਵਲੋਂ ਬਾਦਲ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਦੇਣ ਦੀ ਤਿਆਰੀ
Published : Apr 11, 2024, 7:18 am IST
Updated : Apr 11, 2024, 7:18 am IST
SHARE ARTICLE
Now BJP is preparing to give a big political blow to Badal Akali Dal
Now BJP is preparing to give a big political blow to Badal Akali Dal

ਅੰਦਰਖਾਤੇ ਅਪਣੀ ਪੁਰਾਣੀ ਭਾਈਵਾਲ ਪਾਰਟੀ ’ਚ ਸੰਨ੍ਹ ਲਾਉਣ ’ਚ ਲੱਗੀ ਹੈ ਭਾਜਪਾ

Lok Sabha Elections: ਆਮ ਆਦਮੀ ਪਾਰਟੀ ’ਚੋਂ ਮੋਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਕਾਂਗਰਸ ’ਚੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਦਲ ਬਦਲੀ ਕਰਵਾ ਕੇ ਵੱਡੇ ਸਿਆਸੀ ਧਮਾਕੇ ਕਰਨ ਤੋਂ ਬਾਅਦ ਕਈ ਦਿਨਾਂ ਤੋਂ ਚੁੱਪ ਦਿਖਾਈ ਦੇ ਰਹੀ ਸੂਬੇ ਦੀ ਭਾਜਪਾ ਲੀਡਰਸ਼ਿਪ ਅੰਦਰਖਾਤੇ ਹੁਣ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਬਾਦਲ ਅਕਾਲੀ ਦਲ ’ਚ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਹੋਈ ਹੈ।

ਸੂਤਰਾਂ ਦੀ ਮੰਨੀਏ ਤਾਂ ਅਗਲੇ ਇਕ ਦੋ ਦਿਨਾਂ ਅੰਦਰ ਭਾਜਪਾ ਪੰਜਾਬ ਅੰਦਰ ਬਾਦਲ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ’ਚ ਹੈ। ਭਾਵੇਂ ਕਈ ਸੀਨੀਅਰ ਅਕਾਲੀ ਆਗੂਆਂ ਦੇ ਪਾਲਾ ਬਦਲਣ ਦੇ ਚਰਚੇ ਕਾਫ਼ੀ ਦਿਨਾਂ ਤੋਂ ਚਲ ਰਹੇ ਹਨ ਪਰ ਬਾਦਲਾਂ ਦੇ ਸੱਭ ਤੋਂ ਵਫ਼ਾਦਾਰ ਰਹੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪ੍ਰਵਾਰ ਦੀਆਂ ਦੂਰੀਆਂ ਵੀ ਕੁੱਝ ਦਿਨਾਂ ਤੋਂ ਅਕਾਲੀ ਦਲ ਨਾਲੋਂ ਵੱਧ ਚੁਕੀਆਂ ਹਨ। ਜ਼ਿਕਰਯੋਗ ਹੈ ਕਿ ਜਿਸ ਦਿਨ ਮਲੂਕਾ ਦੀ ਆਈ.ਏ.ਐਸ ਅਫ਼ਸਰ ਨੂੰਹ ਪਰਮਪਾਲ ਕੌਰ ਨੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ ਉਸ ਦਿਨ ਤੋਂ ਬਾਅਦ ਪ੍ਰਵਾਰ ਦੀ ਸਥਿਤੀ ਬਦਲੀ ਹੈ। ਨੂੰਹ ਦੇ ਅਸਤੀਫ਼ਾ ਦੇਣ ਤੋਂ ਪਹਿਲਾਂ ਮਲੂਕਾ ਅਕਾਲੀ ਦਲ ਦੀ ਚੋਣ ਮੁਹਿੰਮ ’ਚ ਹਰਸਿਮਰਤ ਕੌਰ ਬਾਦਲ ਨਾਲ ਸਰਗਰਮ ਸਨ ਪਰ ਅਸਤੀਫ਼ਾ ਦੇਣ ਤੋਂ ਬਾਅਦ ਉਹ ਇਕਦਮ ਚੋਣ ਮੁਹਿੰਮ ਤੋਂ ਪਾਸਾ ਵੱਟ ਗਏ।

ਇਸ ਤੋਂ ਬਾਅਦ ਹੀ ਲਗਾਤਾਰ ਸਿਆਸੀ ਹਲਕਿਆਂ ’ਚ ਮਲੂਕਾ ਪ੍ਰਵਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲੱਗ ਰਹੇ ਹਨ। ਮਲੂਕਾ ਪ੍ਰਵਾਰ ਦੀ ਚੁੱਪ ਵੀ ਕਈ ਸਵਾਲ ਖੜੇ ਕਰ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮਲੂਕਾ ਦੀ ਨਾਰਾਜ਼ਗੀ ਦੂਰ ਕਰਨ ਲਈ ਅੰਦਰਖ਼ਾਤੇ ਸਰਗਰਮ ਹੋ ਗਏ ਹਨ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਦੋ ਵੱਡੇ ਸੀਨੀਅਰ ਆਗੂਆਂ ਦੀ ਮਲੂਕਾ ਨਾਲ ਗੱਲ ਕਰਨ ਦੀ ਡਿਊਟੀ ਲਾਈ ਸੀ ਪਰ ਮਲੂਕਾ ਦੇ ਰੁਖ਼ ਨੂੰ ਦੇਖਦਿਆਂ ਇਨ੍ਹਾਂ ਆਗੂਆਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਹਾਲੇ ਪਰਮਪਾਲ ਦਾ ਅਸਤੀਫ਼ਾ ਮਨਜ਼ੂਰ ਨਾ ਹੋਣ ਕਾਰਨ ਲਟਕਿਆ ਹੋਇਆ ਹੈ। ਅੱਜ-ਕਲ ਅਸਤੀਫ਼ਾ ਮਨਜ਼ੂਰ ਹੋਣ ਬਾਅਦ ਹੀ ਅਸਲੀ ਕਹਾਣੀ ਸਾਹਮਣੇ ਆਵੇਗੀ। ਇਹ ਵੀ ਚਰਚਾ ਹੈ ਕਿ ਮਲੂਕਾ ਪ੍ਰਵਾਰ ਦੀ ਅਮਿਤ ਸ਼ਾਹ ਨਾਲ ਗੱਲਬਾਤ ਹੋ ਚੁਕੀ ਹੈ ਤੇ ਸਿਰਫ਼ ਐਲਾਨ ਬਾਕੀ ਹੈ। ਪਰਮਪਾਲ ਬਠਿੰਡਾ ਤੋਂ ਭਾਜਪਾ ਉਮੀਦਵਾਰ ਹੋ ਸਕਦੇ ਹਨ।

(For more Punjabi news apart from Now BJP is preparing to give a big political blow to Badal Akali Dal, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement