ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ BJP 'ਚ ਸ਼ਾਮਲ ਨਹੀਂ ਹੋਵਾਂਗਾ: ਸਿੱਬਲ
Published : Jun 11, 2021, 9:43 am IST
Updated : Jun 11, 2021, 9:43 am IST
SHARE ARTICLE
Kapil Sibal
Kapil Sibal

ਕਪਿਲ ਸਿੱਬਲ ਨੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ ’ਤੇ ਨਿਸ਼ਾਨਾ ਵਿਨ੍ਹਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਜਾਣਾ ‘ਪ੍ਰਸਾਦ ਦੀ ਰਾਜਨੀਤੀ ਹੈ’।

ਨਵੀਂ ਦਿੱਲੀ : ਕਾਂਗਰਸ (Congress) ਪਾਰਟੀ ਵਿਚ ਸੰਗਠਨਾਤਮਕ ਪੱਧਰ ’ਤੇ ਥੋੜ੍ਹੇ ਬਹੁਤ ਪ੍ਰਵਰਤਨ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ ਸੋਨੀਆ ਗਾਂਧੀ (Sonia Gandhi) ਨੂੰ ਚਿੱਠੀ ਲਿਖਣ ਵਾਲੇ 23 ਆਗੂਆਂ ਦੇ ਸਮੂਹ ਵਿਚ ਸ਼ਾਮਲ ਪ੍ਰਮੁੱਖ ਆਗੂ ਕਪਿਲ ਸਿੱਬਲ (Kapil Sibal) ਨੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ (Jitin Prasada) ’ਤੇ ਨਿਸ਼ਾਨਾ ਵਿਨ੍ਹਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਭਾਜਪਾ (BJP) ਵਿਚ ਜਾਣਾ ‘ਪ੍ਰਸਾਦ ਦੀ ਰਾਜਨੀਤੀ ਹੈ’।

Kapil SibalKapil Sibal

ਹੋਰ ਪੜ੍ਹੋ: ਲਹਿੰਬਰ ਦੇ ਪਰਵਾਰ ਦਾ ਝਗੜਾ ਕਚਹਿਰੀ ’ਚ ਚਲਾ ਜਾਂਦਾ ਤਾਂ ਪਰਵਾਰ ਦਾ ਟੁਟਣਾ ਤੈਅ ਸੀ: ਮਨੀਸ਼ਾ ਗੁਲਾਟੀ

ਸਿੱਬਲ ਨੇ ਇਹ ਵੀ ਕਿਹਾ ਕਿ ਜੇਕਰ ਜੀਵਨ ਵਿਚ ਕਿਸੇ ਮੋੜ ’ਤੇ ਕਾਂਗਰਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਾ ਵੀ ਮੰਨ ਲਿਆ ਤਾਂ ਵੀ ਉਹ ਪਾਰਟੀ ਛੱਡਣ ’ਤੇ ਵਿਚਾਰ ਕਰ ਸਕਦੇ ਹਨ, ਪਰ ਕਦੇ ਭਾਜਪਾ (BJP) ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਅਜਿਹਾ ਉਨ੍ਹਾਂ ਦੀ ਲਾਸ਼ ਨਾਲ ਹੀ ਕੀਤਾ ਜਾ ਸਕਦਾ ਹੈ।

 Jitin PrasadaJitin Prasada

ਹੋਰ ਪੜ੍ਹੋ: ਮੇਰਾ ਕੀ ਕਸੂਰ, ਮੈਂ ਤਾਂ ਅਜੇ ਅੱਖ ਵੀ ਨਹੀਂ ਖੋਲ੍ਹੀ ਮਾਂ, ਬਾਲਟੀ ਵਿਚ ਮਿਲਿਆ ਨਵਜੰਮਿਆ ਬੱਚਾ

ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ ਕਿਹਾ ਕਿ ਪੱਤਰ ਲਿਖਣ ਵਾਲੇ ਆਗੂਆਂ ਨੇ ਜੋ ਮੁੱਦੇ ਚੁਕੇ ਸਨ, ਜੇਕਰ ਉਨ੍ਹਾਂ ’ਤੇ ਲੀਡਰਸ਼ਿਪ ਦੀ ਪ੍ਰਤੀਕਿਰਿਆ ਤੋਂ ਨਾਖ਼ੁਸ਼ ਹੋ ਕੇ ਜੀਤਿਨ ਪ੍ਰਸਾਦ ਪਾਰਟੀ ਤੋਂ ਅਲੱਗ ਹੋਏ ਹਨ ਤਾਂ ਇਹ ਉਨ੍ਹਾਂ ਦਾ ਨਿਜੀ ਫ਼ੈਸਲਾ ਸੀ, ਪਰ ਉਹ ਭਾਜਪਾ ਵਿਚ ਕਿਉਂ ਗਏ? ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ,‘‘ਭਲਾ ਪ੍ਰਸਾਦ ਦੀ ਰਾਜਨੀਤੀ’’ ਤੋਂ ਇਲਾਵਾ ਉਨ੍ਹਾਂ ਦੇ ਇਸ ਕਦਮ ਦਾ ਕੀ ਠੋਸ ਆਧਾਰ ਹੋ ਸਕਦਾ ਹੈ? ਅਸੀਂ ਦੇਸ਼ ਭਰ ਵਿਚ ਅਜਿਹਾ ਹੁੰਦਾ ਦੇਖਿਆ ਹੈ।’’ ‘ਸਮੂਹ-23’ ਦੇ ਆਗੂਆਂ ਵਲੋਂ ਸੁਝਾਏ ਸੁਧਾਰਾਂ ’ਤੇ ਅਮਲ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਸਿੱਬਲ ਨੇ ਕਿਹਾ ਕਿ ਇਹ ਪਾਰਟੀ ਲੀਡਰਸ਼ਿਪ ਦਾ ਫ਼ੈਸਲਾ ਹੈ ਅਤੇ ਫਿਲਹਾਲ ਉਹ ਇਸ ’ਤੇ ਕੁਝ ਟਿਪਣੀ ਨਹੀਂ ਕਰਨਗੇ।’’Kapil SibalKapil Sibal

ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ

ਸਿੱਬਲ ਨੇ ਕਿਹਾ,‘‘ਜਦੋਂ ਤਕ ਅਸੀਂ ਕਾਂਗਰਸ (Congress) ਵਿਚ ਹਾਂ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਅਪਣਾਈ ਬੈਠੇ ਹਾਂ ਉਦੋਂ ਤਕ ਅਸੀਂ 22 ਆਗੂ (ਜੋ 23 ਸਨ) ਅਤੇ ਕਈ ਦੂਜੇ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮੁੱਦੇ ਚੁਕਦੇ ਰਹਾਂਗੇ।’’  ਉਨ੍ਹਾਂ ਕਿਹਾ ਕਿ ਜੇ ਕਿਸੇ ਮੋੜ ’ਤੇ ਲੀਡਰਸ਼ਿਪ ਮੈਨੂੰ ਕਹਿੰਦੀ ਹੈ ਕਿ ਹੁਣ ਤੇਰੀ ਜ਼ਰੂਰਤ ਨਹੀਂ ਹੈ ਤਾਂ ਮੈਂ ਫ਼ੈਸਲਾ ਕਰਾਂਗਾ ਕਿ ਮੈਨੂੰ ਕੀ ਕਰਨਾ ਹੈ। ਪਰ ਕਦੇ ਵੀ ਭਾਜਪਾ ਵਿਚ ਨਹੀਂ ਜਾਵਾਂਗਾ, ਇਹ ਸਿਰਫ਼ ਮੇਰੀ ਲਾਸ਼ ਨਾਲ ਹੋ ਸਕਦਾ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement