ਮੇਰਾ ਕੀ ਕਸੂਰ, ਮੈਂ ਤਾਂ ਅਜੇ ਅੱਖ ਵੀ ਨਹੀਂ ਖੋਲ੍ਹੀ ਮਾਂ, ਬਾਲਟੀ ਵਿਚ ਮਿਲਿਆ ਨਵਜੰਮਿਆ ਬੱਚਾ
Published : Jun 11, 2021, 9:15 am IST
Updated : Jun 11, 2021, 9:22 am IST
SHARE ARTICLE
Newborn baby found in bucket
Newborn baby found in bucket

ਦੁਪਹਿਰ ਨੂੰ ਇਕ ਨਵਜੰਮਿਆ ਬੱਚਾ (Newborn baby) ਪੁਰਾਣੀ ਬਾਲਟੀ ਵਿਚ ਲਾਲ ਕਪੜੇ ’ਚ ਲਪੇਟਿਆ ਹੋਇਆ ਮਿਲਿਆ।

ਹੁਸ਼ਿਆਰਪੁਰ (ਪੰਕਜ ਨਾਂਗਲਾ): ਹੁਸ਼ਿਆਰਪੁਰ (Hoshiarpur)  ਦੇ ਚਿੰਤਪੁਰਨੀ ਰੋਡ ’ਤੇ ਮੁਹੱਲਾ ਸ਼ਿਵਾਲਿਕ ਇੰਨਕਲੇਬ ਵਾਰਡ ਨੰਬਰ 1 ਵਿਚ ਦੁਪਹਿਰ ਨੂੰ ਇਕ ਨਵਜੰਮਿਆ ਬੱਚਾ (Newborn baby) ਪੁਰਾਣੀ ਬਾਲਟੀ ਵਿਚ ਲਾਲ ਕਪੜੇ ’ਚ ਲਪੇਟਿਆ ਹੋਇਆ ਮਿਲਿਆ। ਮੁਹੱਲੇ ਦੇ ਹੀ ਸੂਰਜ ਕੁਮਾਰ ਨੇ ਦਸਿਆ ਕੇ ਉਹ ਦੁਪਹਿਰੇ ਇਕ ਵਜੇ ਦੇ ਕਰੀਬ ਘਰ ਰੋਟੀ ਖਾਣ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਬਾਲਟੀ ਪਈ ਸੀ ਜਿਸ ਵਿਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ।

Newborn baby found in bucketNewborn baby found in bucket

ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ

ਜਦ ਦੇਖਿਆ ਤਾਂ ਬਾਲਟੀ ਵਿਚ ਇਕ ਬੱਚਾ ਲਾਲ ਕਪੜੇ ਵਿਚ ਲਪੇਟਿਆ ਰੋ ਰਿਹਾ ਸੀ। ਆਲੇ-ਦੁਆਲੇ ਘਰਾਂ ਵਿਚੋਂ ਲੋਕਾਂ ਨੂੰ ਬੁਲਾ ਕੇ ਪੁਛਿਆ ਪਰ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ। ਮੁਹੱਲੇ ਦੇ ਮਿਊਂਸੀਪਲ ਕੌਂਸਲਰ ਰਜਨੀ ਡੱਡਵਾਲ ਨੂੰ ਫ਼ੋਨ ਕਰ ਕੇ ਦਸਿਆ ਤੇ ਥਾਣਾ ਸਦਰ ਪੁਲਿਸ (Police) ਨੂੰ ਵੀ ਇਤਲਾਹ ਦਿਤੀ।

Newborn baby in Houston diesNewborn baby

ਇਹ ਵੀ ਪੜ੍ਹੋ:  ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......

ਮੁਹੱਲੇ ਵਾਲੇ ਬੱਚੇ ਨੂੰ ਚੁੱਕ ਕੇ ਡਾਕਟਰ ਨੀਲਮ ਸਿੱਧੂ ਕੋਲ ਲੈ ਗਏ ਜੋ ਮੁਹੱਲੇ ਵਿਚ ਹੀ ਰਹਿੰਦੀ ਹੈ। ਡਾਕਟਰ ਨੀਲਮ ਨੇ ਬੱਚੇ ਨੂੰ ਚੈਕ ਕੀਤਾ ਤੇ ਕਿਹਾ ਬੱਚੇ ਦਾ ਜਨਮ ਥੋੜੀ ਦੇਰ ਪਹਿਲਾਂ ਹੀ ਹੋਇਆ ਹੈ ਤੇ ਅਜੇ ਤਕ ਨਾੜੂ ਵੀ ਤਾਜ਼ਾ ਹੀ ਕਟਿਆ ਹੈ।

Newborn baby in Houston diesNewborn baby

   ਇਹ ਵੀ ਪੜ੍ਹੋ:  ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ

ਡਾਕਟਰ ਨੇ ਬੱਚੇ ਨੂੰ ਗੁਲੂਕੋਜ਼ ਪਿਲਾਇਆ ਤੇ ਕਿਹਾ ਇਹ ਬੱਚਾ ਮੁੰਡਾ ਹੈ ਤੇ ਬਿਲਕੁਲ ਠੀਕ ਹੈ। ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਬੱਚੇ ਦੀ ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ (CCTV) ਵਿਚ ਖੋਜ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement