
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਸਿਆ ਤੰਜ
ਨਵੀਂ ਦਿੱਲੀ - ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 'ਏਅਰੋ ਇੰਡੀਆ' ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ, ਸੋਮਵਾਰ ਨੂੰ ਪ੍ਰਧਾਨ ਮੰਤਰੀ 'ਤੇ ਤੰਜ ਕਸਦਿਆਂ ਕਿਹਾ ਕਿ ਭਾਵੇਂ ਇੱਕ ਵਿਅਕਤੀ ਇਸ ਦਾ ਸਿਹਰਾ ਲੈ ਰਿਹਾ ਹੈ, ਪਰ ਸੱਚਾਈ ਇਹੀ ਹੈ ਕਿ ਇਸ ਦੀ ਸ਼ੁਰੂਆਤ 1996 ਵਿੱਚ ਹੋਈ ਸੀ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ''ਸ਼ਾਨਦਾਰ ਕੱਪੜੇ ਪਹਿਨੀ ਇੱਕ ਵਿਅਕਤੀ ਨੇ 'ਏਅਰੋ ਇੰਡੀਆ' ਦਾ ਸਿਹਰਾ ਲਿਆ। ਸੱਚਾਈ ਇਹ ਹੈ ਕਿ ਇਸ ਦੀ ਸ਼ੁਰੂਆਤ 1996 'ਚ ਹੋ ਗਈ ਸੀ, ਅਤੇ ਸਾਲ ਦਰ ਸਾਲ ਇਸ ਨੂੰ ਮਜ਼ਬੂਤੀ ਮਿਲੀ। ਇਸ ਦਾ ਆਯੋਜਨ ਬੈਂਗਲੁਰੂ 'ਚ ਹੁੰਦਾ ਹੈ, ਕਿਉਂ ਕਿ ਉੱਥੇ ਉਨ੍ਹਾਂ ਸੰਗਠਨਾਂ ਦੀ ਮੌਜੂਦਗੀ ਹੈ, ਜਿਨ੍ਹਾਂ ਦੀਆਂ ਜੜ੍ਹਾਂ ਨਹਿਰੂਵਾਦੀ ਯੁੱਗ ਨਾਲ ਜੁੜੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਬੈਂਗਲੁਰੂ ਦੇ ਬਾਹਰਵਾਰ ਯੇਲਹੰਕਾ ਏਅਰ ਫ਼ੋਰਸ ਸਟੇਸ਼ਨ ਕੰਪਲੈਕਸ ਵਿਖੇ 'ਏਅਰੋ ਇੰਡੀਆ' ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।