
ਰਾਜਨੀਤਕ ਪੱਧਰ ਤੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਡਿੰਪਲ ਯਾਦਵ ਅਤੇ ਦਿਓਰਾਣੀ ਅਰਪਣਾ ਯਾਦਵ ਵੀ ਆਮਣੇ-ਸਾਹਮਣੇ ਹੋ ਸਕਦੀਆਂ ਹਨ।
ਸੰਡੀਲਾ, ( ਪੀਟੀਆਈ ) : ਪ੍ਰਗਤੀਸ਼ਾਲੀ ਸਮਾਜਵਾਦੀ ਪਾਰਟੀ ਦੇ ਮੁਖੀ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਯੂਪੀ ਵਿਚ ਸੱਭ ਤੋਂ ਵੱਡੇ ਦਲ ਦੇ ਤੌਰ ਤੇ ਸਾਹਮਣੇ ਆਵੇਗੀ। ਮੌਜੂਦਾ ਸਮੇਂ ਵਿਚ 43 ਇਕ ਸਮਾਨ ਵਿਚਾਰਧਾਰਾ ਵਾਲੇ ਦਲ ਉਨ੍ਹਾਂ ਦੇ ਨਾਲ ਹਨ। ਉਥੇ ਹੀ ਮੁਲਾਇਮ ਸਿੰਘ ਦੇ ਪਰਵਾਰ ਵਿਚ ਵਖਰੇਵਾਂ ਨਜ਼ਰ ਆ ਰਿਹਾ ਹੈ।
Shivpal yadav
ਜਿਸ ਤਰ੍ਹਾਂ ਸ਼ਿਵਪਾਲ ਅਤੇ ਅਰਪਣਾ ਨਾਲ ਨਜ਼ਰ ਆਏ ਹਨ ਉਸ ਨਾਲ ਰਾਜਨੀਤਕ ਪੱਧਰ ਤੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਡਿੰਪਲ ਯਾਦਵ ਅਤੇ ਦਿਓਰਾਣੀ ਅਰਪਣਾ ਯਾਦਵ ਵੀ ਆਮਣੇ-ਸਾਹਮਣੇ ਹੋ ਸਕਦੀਆਂ ਹਨ। ਚਾਚਾ ਸ਼ਿਵਪਾਲ ਦੇ ਨਾਲ ਖੁਲ ਕੇ ਸਾਹਮਣੇ ਆਈ ਅਰਪਣਾ ਨੇ ਸਿਆਸੀ ਤੌਰ ਤੇ ਅਜਿਹੇ ਸੰਕੇਤ ਦਿਤੇ ਹਨ। ਚਰਚਾ ਹੋ ਰਹੀ ਹੈ ਕਿ ਰਾਜਨੀਤੀ ਦੇ ਅਖਾੜੇ ਵਿਚ ਹੁਣ ਮੁਲਾਇਮ ਦੇ ਬੇਟੇ ਅਖਿਲੇਸ਼ ਅਤੇ ਭਰਾ ਸ਼ਿਵਪਾਲ ਦੇ ਆਮਣੇ-ਸਾਹਮਣੇ ਜ਼ੋਰ ਆਜਮਾਇਸ਼ ਕਰਨ ਨਾਲ ਪਰਵਾਰ ਵਿਚ ਵੱਖਵਾਦ ਹੋਵੇਗਾ।
Akhilesh yadav
ਮੁਲਾਇਮ ਦੀ ਵੱਡੀ ਨੂੰਹ ਡਿੰਪਲ ਯਾਦਵ ਦਾ ਸਾਹਮਣਾ ਆਉਣ ਵਾਲੇ ਦਿਨਾਂ ਵਿਚ ਦਿਓਰਾਣੀ ਅਰਪਣਾ ਨਾਲ ਵੀ ਹੋ ਸਕਦਾ ਹੈ। ਇਕ ਮੰਚ ਤੇ ਜਿਸ ਤਰ੍ਹਾਂ ਸ਼ਿਵਪਾਲ ਅਤੇ ਅਪਰਣਾ ਨਜ਼ਰ ਆਏ ਉਸ ਨਾਲ ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਸੰਡੀਲਾ ਵਿਚ ਉਰਸ ਅਤੇ ਦੰਗਲ ਸਮਾਗਮ ਵਿਚ ਆਏ ਸ਼ਿਵਪਾਲ ਨੇ ਕਿਹਾ ਕਿ ਵੱਡੇ ਭਰਾ ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਉਨ੍ਹਾਂ ਦੀ ਨੂੰਹ ਅਰਪਣਾ ਯਾਦਵ ਵੀ ਉਨ੍ਹਾਂ ਦੇ ਨਾਲ ਹਨ।
Lok Sabha Elections 2019
ਚੋਣਾਂ ਵਿਚ ਜਿੰਨ੍ਹੇ ਵੀ ਦਲ ਉਤਰਨਗੇ , ਉਹ ਉਨ੍ਹਾਂ ਨਾਲ ਗੱਲ ਕਰਨਗੇ। ਵਾਮਸੇਫ ਦੇ ਰਾਸ਼ਟਰੀ ਮੁਖੀ ਵਾਮਨ ਮੇਸ਼ਰਾਮ ਨਾਲ ਵੀ ਗੱਲ ਹੋਈ ਹੈ। ਸਾਰੇ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਤੇ ਅਰਪਣਾ ਯਾਦਵ ਨੇ ਕਿਹਾ ਕਿ ਉਹ ਜੋ ਕੁਝ ਵੀ ਕਰ ਰਹੀ ਹੈ, ਨੇਤਾ ਜੀ ਦੇ ਕਹਿਣ ਤੇ ਹੀ ਕਰ ਰਹੀ ਹੈ। ਨੇਤਾ ਜੀ ਉਨ੍ਹਾਂ ਦੇ ਨਾਲ ਹਨ। ਹਾਲਾਂਕਿ ਉਨ੍ਹਾਂ ਨੇ ਸਪਾ ਦੇ ਰਾਸ਼ਟਰੀ ਮੁਖੀ ਅਖਿਲੇਸ਼ ਯਾਦਵ ਤੇ ਕੋਈ ਟਿੱਪਣੀ ਨਹੀਂ ਕੀਤੀ।