CM ਯੋਗੀ 'ਤੇ ਭੜਕੇ ਓਵੈਸੀ, ਕਿਹਾ ਜੇ ਕੰਮ ਕੀਤੇ ਹੁੰਦੇ ਤਾਂ 'ਅੱਬਾ, ਅੱਬਾ' ਨਹੀਂ ਚੀਕਣਾ ਪੈਂਦਾ
Published : Sep 14, 2021, 5:34 pm IST
Updated : Sep 15, 2021, 12:12 pm IST
SHARE ARTICLE
Asaduddin Owaisi attacks UP CM Yogi Adityanath
Asaduddin Owaisi attacks UP CM Yogi Adityanath

ਯੋਗੀ ਆਦਿੱਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ’ਤੇ ਵਿਵਾਦ ਵਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਯੋਗੀ ਦੀ ਅਲੋਚਨਾ ਕੀਤੀ ਜਾ ਰਹੀ ਹੈ।

 

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ‘ਅੱਬਾ ਜਾਨ’ ਵਾਲੇ ਬਿਆਨ ’ਤੇ ਵਿਵਾਦ ਵਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਯੋਗੀ ਦੀ ਅਲੋਚਨਾ ਕੀਤੀ ਜਾ ਰਹੀ ਹੈ। ਇਸ ਦੌਰਾਨ ਆਲ ਇੰਡੀਆ ਮਜ਼ਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi attacks Yogi Adityanath) ਨੇ ਯੋਗੀ ਸਰਕਾਰ ਦੇ ਕੰਮ ’ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਟਵੀਟ ਜ਼ਰੀਏ ਕਿਹਾ ਕਿ ਜੇਕਰ ਯੋਗੀ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ‘ਅੱਬਾ, ਅੱਬਾ’ ਨਹੀਂ ਚੀਕਣਾ ਪੈਂਦਾ।

Asaduddin OwaisiAsaduddin Owaisi

ਹੋਰ ਪੜ੍ਹੋ: ਸਵਰਗ ਨੂੰ ਵੀ ਮਾਤ ਪਾਉਂਦਾ ਪਿੰਡ ਰਣਸੀਂਹ ਕਲਾਂ, ਹੋਰਨਾਂ ਪਿੰਡਾਂ ਲਈ ਬਣਿਆ ਮਿਸਾਲ

ਅਸਦੁਦੀਨ ਓਵੈਸੀ (AIMIM national president Asaduddin Owaisi) ਨੇ ਲਿਖਿਆ, ‘ਸੂਬੇ ਦੇ ਮੁਸਲਮਾਨਾਂ ਦੀ ਸਾਖਰਤਾ ਦਰ ਸਭ ਤੋਂ ਘੱਟ ਹੈ, ਮੁਸਲਿਮ ਬੱਚਿਆਂ ਦੀ ਪੜ੍ਹਾਈ ਛੱਡਣ ਦੀ ਦਰ ਸਭ ਤੋਂ ਵੱਧ ਹੈ। ਮੁਸਲਿਮ ਇਲਾਕਿਆਂ ਵਿਚ ਸਕੂਲ ਅਤੇ ਕਾਲਜ ਨਹੀਂ ਖੋਲ੍ਹੇ ਗਏ । ਘੱਟ ਗਿਣਤੀਆਂ ਦੇ ਵਿਕਾਸ ਲਈ ਬਾਬਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਕੋਲੋਂ 16,207 ਲੱਖ ਮਿਲੇ ਸਨ, ਬਾਬਾ ਨੇ ਸਿਰਫ 1602 ਲੱਖ ਹੀ ਖਰਚ ਕੀਤੇ।

Tweet
Tweet

ਹੋਰ ਪੜ੍ਹੋ: ਰੋਡਵੇਜ਼ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਖਤਮ, ਤਨਖ਼ਾਹ 'ਚ 30% ਵਾਧਾ ਕਰਨ 'ਤੇ ਬਣੀ ਸਹਿਮਤੀ

ਉਹਨਾਂ ਅੱਗੇ ਕਿਹਾ, ‘2017-18 ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਸਿਰਫ 10 ਮੁਸਲਮਾਨਾਂ ਨੂੰ ਘਰ ਮਿਲੇ। ‘ਅੱਬਾ’ ਦੇ ਬਹਾਨੇ ਕਿਸ ਦੀਆਂ ਵੋਟਾਂ ਦਾ ਪੁਸ਼ਟੀਕਰਨ ਹੋ ਰਿਹਾ ਹੈ ਬਾਬਾ? ਦੇਸ਼ ਦੇ 9 ਲੱਖ ਬੱਚੇ ਗੰਭੀਰ ਕੁਪੋਸ਼ਿਤ ਹਨ, ਜਿਸ ਵਿਚ 4 ਲੱਖ ਬੱਚੇ ਸਿਰਫ ਯੂਪੀ ਤੋਂ ਹਨ’। ਏਆਈਐਮਆਈਐਮ ਮੁਖੀ ਨੇ ਗ੍ਰਾਮੀਣ ਸਿਹਤ ਬਾਰੇ ਕਿਹਾ, " ਗ੍ਰਾਮੀਣ ਉੱਤਰ ਪ੍ਰਦੇਸ਼ ਵਿਚ 13,944 ਸਬ-ਕੇਂਦਰਾਂ ਦੀ ਕਮੀ ਹੈ, 2,936 ਪ੍ਰਾਇਮਰੀ ਸਿਹਤ ਕੇਂਦਰਾਂ (ਪੀਐਚਸੀ) ਦੀ ਕਮੀ ਹੈ, ਸੀਐਚਸੀ ਦੀ 53 ਪ੍ਰਤੀਸ਼ਤ ਕਮੀ ਹੈ। ਪ੍ਰਾਇਮਰੀ ਸਿਹਤ ਕੇਂਦਰ ਵਿਚ ਡਾਕਟਰਾਂ ਦੀ ਕਮੀ ਹੈ। ਜੇਕਰ ਕੰਮ ਕੀਤਾ ਹੁੰਦਾ ਹਾਂ ‘ਅੱਬਾ, ਅੱਬਾ’ ਚੀਕਣਾ ਨਹੀਂ ਪੈਂਦਾ’।

Yogi AdityanathYogi Adityanath

ਹੋਰ ਪੜ੍ਹੋ: Breaking News: ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ 29 ਸਤੰਬਰ ਤੱਕ ਮੁਲਤਵੀ ਕੀਤੀ ਹੜਤਾਲ

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਸੰਬੋਧਨ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਸਾਲ 2017 ਤੋਂ ਪਹਿਲਾਂ ‘ਅੱਬਾ ਜਾਨ’ ਕਹਿਣ ਵਾਲੇ ਗ਼ਰੀਬਾਂ ਦਾ ਰਾਸ਼ਨ ਹਜ਼ਮ ਕਰ ਜਾਂਦੇ ਸੀ। ਵਿਰੋਧੀ ਨੇਤਾਵਾਂ ਤੋਂ ਇਲਾਵਾ ਆਮ ਲੋਕ ਵੀ ਇਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement