ਭਾਜਪਾ ਦੇ ਸੰਕਲਪ ਪੱਤਰ 'ਤੇ ਪ੍ਰਤੀਕਰਮ ਦਿੰਦਿਆਂ ਕਾਫ਼ੀ ਕੁੱਝ ਕਹਿ ਗਏ ਸੁਖਬੀਰ ਸਿੰਘ ਬਾਦਲ
Published : Oct 14, 2019, 8:36 am IST
Updated : Apr 9, 2020, 10:25 pm IST
SHARE ARTICLE
Sukhbir Singh Badal
Sukhbir Singh Badal

ਅਕਾਲੀ ਦਲ ਤੇ ਭਾਜਪਾ 'ਚ ਹੋਰ ਤਰੇੜਾਂ ਪਈਆਂ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਅੰਦਰ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਪਤੀ-ਪਤਨੀ ਵਾਲਾ ਰਿਸ਼ਤਾ ਦੱਸਣ ਵਾਲੇ ਦੋਹਾਂ ਪਾਰਟੀਆਂ ਦੇ ਆਗੂ ਹਰਿਆਣਾ ਚੋਣਾਂ ਕਾਰਨ ਇਕ ਦੂਜੇ ਦੇ ਆਹਮੋਂ-ਸਾਹਮਣੇ ਹਨ। ਦੋਹਾਂ ਪਾਸਿਆਂ ਤੋਂ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਹੁਣ ਨਹੁੰ-ਮਾਸ ਵਾਲਾ ਰਿਸ਼ਤਾ ਬਹੁਤਾ ਚਿਰ ਨਹੀਂ ਠਹਿਰੇਗਾ। ਪਿਛਲੇ ਦਿਨੀਂ ਭਾਜਪਾ ਵਲੋਂ ਅਕਾਲੀ ਦਲ ਨੂੰ ਮੂੰਹੋਂ ਮੰਗੀਆਂ ਸੀਟਾਂ ਨਾ ਦੇਣ 'ਤੇ ਭਾਜਪਾ ਨਾਲੋਂ ਵੱਖ ਹੋ ਕੇ ਅਕਾਲੀ ਦਲ ਨੇ ਇਨੈਲੋ ਨਾਲ ਯਰਾਨਾ ਪਾ ਲਿਆ ਸੀ।

ਅਕਾਲੀ ਦਲ ਦੇ ਇਸ ਕਦਮ ਤੋਂ ਭਾਜਪਾ ਵਾਲੇ ਅੰਦਰੋ ਅੰਦਰੀ ਕਾਫ਼ੀ ਔਖੇ ਹਨ ਜਿਸ ਕਾਰਨ ਦੋਹੇਂ ਧਿਰਾਂ ਕਿਤੇ ਨਾ ਕਿਤੇ ਅਪਣੀ ਅਪਣੀ ਭੜਾਸ ਕੱਢ ਹੀ ਲੈਂਦੀਆਂ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਫ਼ਤਿਹਾਬਾਦ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿਤਾ ਹੈ। ਸੁਖਬੀਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ। ਉਹ ਅਕਾਲੀ-ਇਨੈਲੋ ਦੇ ਸਾਂਝੇ ਉਮੀਦਵਾਰ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿਚ ਭਾਜਪਾ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਭਾਜਪਾ ਦੇ ਚੋਣ ਮੈਨੀਫੈਸਟੋ 'ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੇ ਹਨ, ਉਹ ਵਿਰੋਧੀ ਖ਼ੇਮੇ ਵਿਚ ਬੈਠਣਗੇ।

ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਰਸਾ ਤੇ ਫ਼ਤਿਹਾਬਾਦ ਦੀ ਇਕ ਵੀ ਸੀਟ ਬੀਜੇਪੀ ਨਹੀਂ ਜਿੱਤੇਗੀ ਤੇ ਇਹੀ ਹਾਲ ਰੋਹਤਕ ਵਾਲੇ ਪਾਸੇ ਦਾ ਵੀ ਹੈ। ਸੁਖਬੀਰ ਨੇ ਦਾਅਵਾ ਕੀਤਾ ਕਿ ਹਰਿਆਣਾ ਅੰਦਰ ਸਰਕਾਰ ਇਨੈਲੋ ਤੇ ਅਕਾਲੀ ਗਠਜੋੜ ਦੀ ਬਣੇਗੀ। ਸੁਖਬੀਰ ਦੇ ਬਿਆਨ ਤੋਂ ਤੁਰਤ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਅਕਾਲੀ ਦਲ ਦੀ ਆਲੋਚਨਾ ਵੀ ਕਰ ਦਿਤੀ ਤੇ ਇਹ ਵੀ ਕਹਿ ਦਿਤਾ ਕਿ ਜੇਕਰ ਅਕਾਲੀ ਦਲ ਡੱਬਵਾਲੀ ਸੀਟ ਛੱਡ ਕੇ ਬਾਕੀ ਸੀਟਾਂ ਤੋਂ ਉਮੀਦਵਾਰ ਬਿਠਾ ਦੇਵੇ ਤਾਂ ਭਾਜਪਾ ਵਿਚਾਰ ਕਰ ਸਕਦੀ ਹੈ।

ਇਸ ਦੇ ਨਾਲ ਹੀ ਖੱਟੜ ਨੇ ਅਕਾਲੀ ਦਲ ਤੋਂ ਐਸ ਵਾਈ ਐਲ ਨਹਿਰ 'ਤੇ ਵੀ ਸਮਰਥਨ ਮੰਗ ਲਿਆ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂ ਵੀ ਅਕਾਲੀ ਦਲ ਨੂੰ ਅਹਿਸਾਸ ਕਰਵਾ ਚੁਕੇ ਹਨ ਕਿ ਹੁਣ ਪੰਜਾਬ ਅੰਦਰ ਭਾਜਪਾ 'ਛੋਟਾ ਭਰਾ' ਨਹੀਂ ਰਹਿ ਗਿਆ ਬਲਕਿ 'ਵੱਡਾ ਭਰਾ' ਬਣ ਗਿਆ ਹੈ। ਉਨ੍ਹਾਂ ਦਾ ਇਸ਼ਾਰਾ ਲੋਕ ਸਭਾ ਚੋਣਾਂ ਬਾਰੇ ਸੀ। ਇਸ ਵੇਲੇ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਬਿਆਨਬਾਜ਼ੀ ਚਰਮ ਸੀਮਾ 'ਤੇ ਹੈ ਜੋ ਕਿ ਭਵਿੱਖ ਬਾਰੇ ਇਹੀ ਇਸ਼ਾਰਾ ਕਰਦੀ ਹੈ ਕਿ ਇਸ ਗਠਜੋੜ ਦੀ ਨੀਂਹ ਹੁਣ ਕਮਜ਼ੋਰ ਹੋ ਚੁਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement