
ਬੀਜੇਪੀ ਖਿਲਾਫ ਉਤਾਰਿਆ ਉਨ੍ਹਾਂ ਦਾ ਹੀ ਵਿਧਾਇਕ
ਹਰਿਆਣਾ: ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਨਾ ਹੋਣ 'ਤੇ ਪਾਰਟੀਆਂ ਆਹਮੋ ਸਾਹਮਣੇ ਆ ਗਈਆਂ ਹਨ ਤੇ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਕਾਲੀ ਵਿਧਾਇਕ ਬਲਕੌਰ ਸਿੰਘ ਵਲੋਂ ਬੀਜੇਪੀ ਵਿਚ ਜਾਣ ਮਗਰੋਂ ਗੁੱਸੇ ਵਿਚ ਆਏ ਅਕਾਲੀ ਦਲ ਨੇ ਵੀ ਪਾਣੀ ਹਾਰ ਦਾ ਬਦਲਾ ਲੈ ਲਿਆ ਹੈ। ਜੀ ਹਾਂ ਕਾਲਿਆਂਵਾਲੀ ਤੋਂ ਹੀ ਬੀਜੇਪੀ ਦੇ ਉਮੀਦਵਾਰ ਰਾਜਿੰਦਰ ਸਿੰਘ ਦੇਸੂ ਜੋਧਾ ਬੀਜੇਪੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆ ਪਹੁੰਚੇ ਹਨ।
Sukhbir Singh Badal
ਇਥੋਂ ਤਕ ਕਿ ਅਕਾਲੀ ਦਲ ਨੇ ਰਾਜਿੰਦਰ ਸਿੰਘ ਦੇਸੂ ਜੋਧਾ ਨੂੰ ਕਾਲਿਆਂਵਾਲੀ ਤੋਂ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਦਰਅਸਲ ਹਰਿਆਣਾ ਵਿਚ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਟੁੱਟਣ ਮਗਰੋਂ ਸੁਖਬੀਰ ਬਾਦਲ ਚੈੱਕ ਮੇਟ ਦੀ ਸਿਆਸਤ ਖੇਡ ਰਹੇ ਨੇ ਤੇ ਜਿਸ ਕਾਰਨ ਸੁਖਬੀਰ ਬਾਦਲ ਨੇ ਭਾਜਪਾ ਦੇ 2014 ਦੀਆਂ ਚੋਣਾਂ ਵਿਚ ਉਮੀਦਵਾਰ ਰਹੇ ਰਾਜਿੰਦਰ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਹੈ।
Photo
ਨਾਲ ਹੀ ਅਕਾਲੀ ਦਲ ਨੇ ਰਾਜਿੰਦਰ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਨਾਲ ਹੀ ਹਰਿਆਣਾ ਵਿਚ ਉਮੀਦਵਾਰ ਵੀ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਹਰਿਆਣਾ ਵਿਚ ਭਾਜਪਾ ਅਕਾਲੀ ਦਲ ਨੂੰ ਕੋਈ ਰਾਹ ਨਹੀਂ ਦੇ ਰਿਹਾ ਹੈ। ਚਰਚਾ ਹੈ ਕਿ ਹਰਿਆਣਾ ਬੀਜੇਪੀ ਵੱਲੋਂ ਇੱਕਲੌਤੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਨਾਰਾਜ਼ਗੀ ਵਜੋਂ ਭਾਜਪਾ ਆਗੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟ ਦਿੱਤੀ ਹੈ।
Photo
ਦੱਸ ਦਈਏ ਕਿ ਉਹ ਭਾਜਪਾ ਦੇ ਮੌਜੂਦਾ ਹਲਕਾ ਇੰਚਾਰਜ ਵੀ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਬੀਏਬੀਜੇਪੀ ਪੱਬਾ ਭਾਰ ਹੈ ਤੇ ਸ਼ੁਰੂਆਤੀ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸੀਟਾਂ ਦੀ ਵੰਡ ਨੂੰ ਲੈ ਕੇ ਬੈਠਕ ਕਰ ਚੁੱਕੇ ਹਨ ਪਰ ਸੀਟਾਂ ਦੀ ਵੰਡ ਸਿਰੇ ਨਾ ਚੜ੍ਹਨ 'ਤੇ ਪਾਰਟੀਆਂ ਦਾ ਗੱਠਜੋੜ ਨਹੀਂ ਹੋ ਸਕਿਆ।
ਫੇਰ ਹਰਿਆਣਾ ਦੇ ਕਾਲਿਆਂਵਾਲੀ ਹਲਕੇ ਦੇ ਬਲਕੌਰ ਸਿੰਘ ਜੇ ਬੀਜੇਪੀ ਜੁਆਇਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਤੇ ਫਰ ਅਕਾਲੀ ਦਲ ਨੇ ਵੀ ਭਾਜਪਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਜਪਾ ਦੇ 2014 ਦੀਆਂ ਚੋਣਾਂ ਵਿਚ ਉਮੀਦਵਾਰ ਰਹੇ ਰਾਜਿੰਦਰ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਤੇ ਹੁਣ ਰਾਜਿੰਦਰ ਸਿੰਘ ਕਾਲਿਆਂਵਾਲੀ ਤੋਂ ਅਕਾਲੀ ਦਲ ਦੀ ਸੀਟ ਤੇ ਚੋਣ ਮੈਦਾਨ ਵਿਚ ਉੱਤਰੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।