‘ਚਿੰਤਨ ਸ਼ਿਵਿਰ’ ਰਾਹੀਂ Congress ਸੱਤਾ 'ਚ ਵਾਪਸੀ ਦੇ ਰਾਹ ਲੱਭ ਰਹੀ ਹੈ - Anil Vij
Published : May 15, 2022, 7:59 pm IST
Updated : May 15, 2022, 7:59 pm IST
SHARE ARTICLE
Anil Vij
Anil Vij

ਕਿਹਾ, ਦੇਸ਼ ਵਿੱਚ ਅਤਿਵਾਦ ਕਾਂਗਰਸ ਦੀ ਪੈਦਾਇਸ਼ ਹੈ 

'ਕਾਂਗਰਸ ਸੰਘ ਪਰਿਵਾਰ ਬਨਾਮ ਗਾਂਧੀ ਪਰਿਵਾਰ ਮੁਹਿੰਮ ਚਲਾਉਣ ਜਾ ਰਹੀ ਹੈ'
ਚੰਡੀਗੜ੍ਹ :
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ‘ਚਿੰਤਨ ਸ਼ਿਵਿਰ’ ਰਾਹੀਂ ਸੱਤਾ ਵਿੱਚ ਵਾਪਸੀ ਦੇ ਰਾਹ ਲੱਭ ਰਹੀ ਹੈ। ਭਾਜਪਾ ਨੂੰ ਘੇਰਨ ਦੀ ਯੋਜਨਾ ਤਿਆਰ ਕਰ ਰਹੀ ਹੈ। ਕਾਂਗਰਸ ਸੰਘ ਪਰਿਵਾਰ ਬਨਾਮ ਗਾਂਧੀ ਪਰਿਵਾਰ ਮੁਹਿੰਮ ਵੀ ਚਲਾਉਣ ਜਾ ਰਹੀ ਹੈ। ਲੋਕਾਂ ਨੇ ਦੋਵਾਂ ਪਾਰਟੀਆਂ ਦਾ ਰਾਜ ਦੇਖ ਲਿਆ ਹੈ ਅਤੇ ਭਾਰਤ ਨੇ 70 ਸਾਲਾਂ ਤੋਂ ਸੰਤਾਪ ਭੋਗਿਆ ਹੈ।

Anil Vij Anil Vij

ਹੁਣ ਲੋਕ ਇਨ੍ਹਾਂ ਦੇ ਜਾਲ ਵਿਚ ਫਸਣ ਵਾਲੇ ਨਹੀਂ ਹਨ। ਕਾਂਗਰਸ ਹੁਣ ਲੋਕਾਂ ਨੂੰ ਮਨਾ ਨਹੀਂ ਸਕੇਗੀ। ਕਾਂਗਰਸ ਵੱਲੋਂ ਇਕ ਪਰਿਵਾਰ ਇਕ ਟਿਕਟ ਦੀ ਨੀਤੀ 'ਤੇ ਵਿਜ ਨੇ ਕਿਹਾ ਕਿ ਇਹ ਫਾਰਮੂਲਾ ਗਾਂਧੀ ਪਰਿਵਾਰ ਨੂੰ ਰਿਆਇਤ ਦੇਣ ਲਈ ਬਣਾਇਆ ਗਿਆ ਹੈ।

Anil Vij Anil Vij

ਮੰਤਰੀ ਵਿੱਜ ਨੇ ਕਿਹਾ ਕਿ ਦੇਸ਼ ਵਿੱਚ ਅਤਿਵਾਦ ਕਾਂਗਰਸ ਦੀ ਪੈਦਾਇਸ਼ ਹੈ। ਭਾਜਪਾ ਦੇ 2-3 ਸਾਲਾਂ ਦੇ ਰਾਜ ਦੌਰਾਨ ਅਜਿਹਾ ਨਹੀਂ ਹੋਇਆ। ਕਸ਼ਮੀਰ ਨੂੰ ਵੱਖਰਾ ਦਰਜਾ ਦੇਣ ਲਈ ਧਾਰਾ 370 ਬਣਾਉਣਾ ਕਾਂਗਰਸ ਦੇ ਫਾਰਮੂਲੇ ਦੀ ਉਪਜ ਹੈ।

CongressCongress

ਇਹ ਉਸ ਦੇ ਦੇਸ਼ 'ਤੇ ਰਾਜ ਕਰਨ ਦੇ ਤਰੀਕੇ ਕਾਰਨ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਛੱਡਣ ਦੇ ਸਵਾਲ 'ਤੇ ਵਿੱਜ ਨੇ ਕਿਹਾ ਕਿ ਰੌਸ਼ਨੀ ਸਭ ਨੂੰ ਦਿਖਾਈ ਦਿੰਦੀ ਹੈ ਪਰ ਕੁਝ ਲੋਕ ਜਾਣਬੁੱਝ ਕੇ ਅੱਖਾਂ ਬੰਦ ਕਰ ਲੈਂਦੇ ਹਨ।

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement