
ਵਿਧਾਨ ਸਭਾ ਚੋਣਾਂ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਇਸ ਦੌਰਾਨ ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਜਾਰੀ ਹੈ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਇਸ ਦੌਰਾਨ ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ।
ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਤ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਸੀ ਕਿ ਭਗਵੰਤ ਮਾਨ ਧੂਰੀ ਤੋਂ ਘੱਟੋ-ਘੱਟ 51,000 ਵੋਟਾਂ ਨਾਲ ਜਿੱਤ ਰਹੇ ਹਨ ਅਤੇ ਤੁਸੀਂ ਦੋਵੇਂ ਸੀਟਾਂ ਤੋਂ ਹਾਰ ਰਹੇ ਹੋ।
ਮੁੱਖ ਮੰਤਰੀ ਚੰਨੀ ਨੇ ਟਵੀਟ ਕਰਦਿਆਂ ਲਿਖਿਆ, “ਕੇਜਰੀਵਾਲ ਜੀ, ਘੱਟੋ-ਘੱਟ 51,000 ਝੂਠ ਤਾਂ ਤੁਸੀਂ ਬੋਲ ਹੀ ਚੁਕੇ ਹੋ। 2017 ਦੀ ਤਰ੍ਹਾਂ 10 ਮਾਰਚ ਨੂੰ ਤੁਹਾਡੀਆਂ ਗੱਲਾਂ ਵੀ ਗਲਤ ਸਾਬਿਤ ਹੋ ਜਾਣਗੀਆਂ”। ਇਕ ਹੋਰ ਟਵੀਟ ਵਿਚ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਟਵੀਟ ਸਾਂਝੇ ਕਰਦਿਆਂ ਲਿਖਿਆ, “ਮੇਰਾ ਸਿਆਸੀ ਮੁਲਾਂਕਣ - ਅਰਵਿੰਦ ਕੇਜਰੀਵਾਲ ਜੀ ਨੂੰ ਸਿਆਸੀ ਮੁਲਾਂਕਣ ਕਰਨਾ ਬੰਦ ਕਰਨਾ ਚਾਹੀਦਾ ਹੈ”।