ਬਾਦਲ ਅਤੇ ਭਾਜਪਾ ਦੀ ਸਾਂਝ ਪੁਰਾਣੀ, ਚੋਣਾਂ ਲਈ ਫਿਰ ਇਕੱਠੇ ਹੋਣਗੇ : ਅਮਨ ਅਰੋੜਾ
Published : Dec 16, 2020, 6:03 pm IST
Updated : Dec 16, 2020, 6:03 pm IST
SHARE ARTICLE
Aman Arora
Aman Arora

ਬਾਦਲ ਉਹੀ ਟੁਕੜੇ ਟੁਕੜੇ ਗੈਂਗ ਦਾ ਹਿੱਸਾ ਸੀ ਤੇ ਅੱਗੇ ਵੀ ਹੋ ਸਕਦਾ ਹੈ : 'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਉੱਤੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਉਹ ਟੁਕੜੇ ਟੁਕੜੇ ਗੈਂਗ ਕਹਿ ਰਹੇ ਹਨ, ਅਸਲ ਵਿਚ ਉਹ ਖ਼ੁਦ ਵੀ ਉਸੇ ਟੁਕੜੇ-ਟੁਕੜੇ ਗੈਂਗ ਦਾ ਹਿੱਸਾ ਹਨ।

Sukhbir Badal Sukhbir Badal

ਪਾਰਟੀ ਹੈੱਡਕੁਆਟਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕ ਅਤੇ ਪਾਰਟੀ ਆਗੂ ਅਮਨ ਅਰੋੜਾ ਨੇ ਕਿਹਾ ਕਿ ਜਨਤਾ ਦਾ ਗ਼ੁੱਸਾ ਦੇਖ ਕੇ ਇਹ ਆਪਣੇ ਆਪ ਨੂੰ ਭਾਜਪਾ ਤੋਂ ਵੱਖ ਕਰਨ ਦਾ ਦਿਖਾਵਾਂ ਕਰ ਰਹੇ ਹਨ ਤੇ ਆਪਣੇ ਚੋਣਾਵੀਂ ਲਾਭ ਲਈ ਫਿਰ ਤੋਂ ਮਿਲ ਜਾਣਗੇ। ਕਿਉਂਕਿ ਬਾਦਲ ਦਲ ਹੁਣ ਤੱਕ ਭਾਜਪਾ ਦੇ ਟੁਕੜਿਆਂ ਉੱਤੇ ਹੀ ਪਲਦਾ ਰਿਹਾ ਹੈ ਅਤੇ ਇਸ ਟੁਕੜੇ ਟੁਕੜੇ ਗੈਂਗ ਦੀ ਸਰਕਾਰ ਵਿਚ ਹਰਸਿਮਰਤ ਕੌਰ ਬਾਦਲ ਮੰਤਰੀ ਰਹੀ ਸੀ।

Aman aroraAman arora

ਕੇਂਦਰੀ ਖੇਤੀ ਕਾਨੂੰਨ ਨਾਲ ਲਾਗੂ ਕਰਨ ਵਿਚ ਅਕਾਲੀ ਦਲ ਬਾਦਲ ਦੇ ਯੋਗਦਾਨ ਉੱਤੇ ਟਿੱਪਣੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਬਾਦਲ ਦਲ ਨੇ ਇਸ ਟੁਕੜੇ-ਟੁਕੜੇ ਗੈਂਗ ਨਾਲ ਮਿਲ ਕੇ ਖੇਤੀ ਕਾਨੂੰਨ ਬਣਾਇਆ ਅਤੇ ਅੱਜ ਜਨਤਾ ਦਾ ਗ਼ੁੱਸਾ ਦੇਖ ਕੇ ਨਾਟਕ ਕਰ ਰਹੇ ਹਨ। ਬਾਦਲ ਦਲ ਦੇ ਦੋਗਲੇਪਣ ਉੱਤੇ ਅਮਨ ਅਰੋੜਾ ਨੇ ਕਿ ਬਾਦਲ ਦਲ ਇੱਕ ਮਹੀਨੇ ਪਹਿਲਾਂ ਤੱਕ ਟੁਕੜੇ-ਟੁਕੜੇ ਗੈਂਗ ਦੀ ਸਰਕਾਰ ਦਾ ਹਿੱਸਾ ਸੀ ਅਤੇ ਦਿਨ-ਰਾਤ ਉਸ ਦਾ ਹੀ ਗੁਣਗਾਨ ਕਰਦਾ ਰਹਿੰਦਾ ਸੀ।

Parkash Singh BadalParkash Singh Badal

ਬਾਦਲ ਦਲ ਅੱਜ ਵੀ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਖੰਡ ਕਰ ਰਿਹਾ ਹੈ ਅਤੇ ਚੋਣਾਂ ਬਾਦ ਬਾਦਲ-ਭਾਜਪਾ ਫਿਰ ਇਕੱਠੇ ਹੋ ਜਾਣਗੇ। ਅੱਜ ਕਿਸਾਨ ਇਸ ਕੜਾਕੇ ਦੀ ਠੰਢ ਵਿਚ ਆਪਣੀ ਹੋਂਦ ਅਤੇ ਜ਼ਮੀਨ ਬਚਾਉਣ ਲਈ ਦਿੱਲੀ ਦੀ ਸਰਹੱਦ ਉੱਤੇ ਬੈਠਕੇ ਲੜਾਈ ਲੜ ਰਿਹਾ ਹੈ, ਉੱਥੇ ਦੂਜੇ ਪਾਸੇ ਲੋਕਾਂ ਲੋਕਾਂ ਵੱਲੋਂ ਨਕਾਰਿਆ ਬਾਦਲ ਦਲ ਹੁਣ ਆਪਣੀ ਸਿਆਸੀ ਜ਼ਮੀਨ ਲੱਭ ਰਿਹਾ ਹੈ। ਬਾਦਲ ਦਲ ਆਪਣੇ ਰਾਜਨੀਤਿਕ ਲਾਭ ਲਈ ਕਿਸੇ ਵੀ ਹੱਦ ਤੱਕ ਡਿਗ ਸਕਦਾ ਹੈ।

Shiromani Akali Dal Shiromani Akali Dal

ਪੰਜਾਬ ਵਿਚ ਭਾਜਪਾ ਤੇ ਬਾਦਲਾਂ ਨੇ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਬਹੁਤ ਮਾੜਾ ਕੰਮ ਕੀਤਾ ਹੈ। ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਮੰਗ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾਉਣ ਦੇ ਮਾਮਲੇ 'ਚ ਭਾਜਪਾ ਅਤੇ ਅਕਾਲੀ ਦਲ ਦੋਵੇਂ ਹੀ ਬਰਾਬਰ ਦੇ ਜ਼ਿੰਮੇਵਾਰ ਹਨ।
ਅਮਨ ਅਰੋੜਾ ਨੇ ਕਿਹਾ ਕਿ ਧਰਮ ਦੇ ਨਾਂ ਉੱਤੇ ਵੰਡਣ ਦੇ ਮਾਮਲੇ ਵਿਚ ਬਾਦਲ ਦਲ ਅਤੇ ਭਾਜਪਾ ਦੋਵੇਂ ਇੱਕੋ ਜਿਹੇ ਹਨ। ਦੋਵਾਂ ਦਾ ਕੰਮ ਲੋਕਾਂ ਨੂੰ ਵੰਡ ਕੇ ਰਾਜਨੀਤਿਕ ਲਾਭ ਲੈਣਾ ਹੈ।

farmer protestFarmer protest

ਬਾਦਲਾਂ ਦੀ ਨੀਅਤ ਉੱਤੇ ਸਵਾਲ ਉਠਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਖੇਤੀ ਬਿੱਲਾਂ ਕਿਸਾਨਾਂ ਲਈ ਫ਼ਾਇਦੇਮੰਦ ਦੱਸਣ ਵਾਲਾ ਬਾਦਲ ਹੁਣ ਕਿਸ ਮੂੰਹ ਨਾਲ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਕੁਰਸੀ ''ਤੇ ਬਿਠਾਉਣ ਵਾਲੇ ਕਿਸਾਨਾਂ ਲਈ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement