Lok Sabha Polls 2024: ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦਾ ਚੋਣ ਪ੍ਰਚਾਰ ਖ਼ਤਮ
Published : Apr 17, 2024, 9:09 pm IST
Updated : Apr 17, 2024, 9:09 pm IST
SHARE ARTICLE
Lok Sabha Polls 2024: Election campaigning for first phase of polling ends
Lok Sabha Polls 2024: Election campaigning for first phase of polling ends

ਪਹਿਲੇ ਪੜਾਅ ਲਈ ਉੱਤਰ-ਪੂਰਬੀ ਸੂਬਿਆਂ ’ਚ ਵੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪ੍ਰਚਾਰ ਬੁਧਵਾਰ ਸ਼ਾਮ ਨੂੰ ਖਤਮ ਹੋ ਗਿਆ।

Lok Sabha Polls 2024: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਬੁਧਵਾਰ ਸ਼ਾਮ 6 ਵਜੇ ਖ਼ਤਮ ਹੋ ਗਿਆ। ਵੋਟਾਂ 19 ਅਪ੍ਰੈਲ ਨੂੰ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਰਾਜਸਥਾਨ ’ਚ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦਸਿਆ ਕਿ ਪਹਿਲੇ ਪੜਾਅ ਦੀ ਵੋਟਿੰਗ ਦੇ ਆਖਰੀ 48 ਘੰਟਿਆਂ ਲਈ ਬੁਧਵਾਰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਗਤੀਵਿਧੀਆਂ ਰੁਕ ਗਈਆਂ।

ਸੂਬੇ ਦੀਆਂ 12 ਲੋਕ ਸਭਾ ਸੀਟਾਂ ਜਿਨ੍ਹਾਂ ’ਤੇ ਪਹਿਲੇ ਪੜਾਅ ’ਚ ਵੋਟਿੰਗ ਹੋਵੇਗੀ, ਉਨ੍ਹਾਂ ’ਚੋਂ ਸੀਕਰ, ਚੁਰੂ ਅਤੇ ਨਾਗੌਰ ਸੀਟਾਂ ਨੂੰ ਵੀ ਮੁਸ਼ਕਲ ਮੰਨਿਆ ਜਾ ਰਿਹਾ ਹੈ। ਪਹਿਲੇ ਪੜਾਅ ’ਚ ਗੰਗਾਨਗਰ, ਬੀਕਾਨੇਰ, ਚੁਰੂ, ਝੁਨਝੁਨੂ, ਸੀਕਰ, ਜੈਪੁਰ ਦਿਹਾਤੀ, ਜੈਪੁਰ, ਅਲਵਰ, ਭਰਤਪੁਰ, ਕਰੌਲੀ-ਧੌਲਪੁਰ, ਦੌਸਾ ਅਤੇ ਨਾਗੌਰ ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ। ਰਾਜਸਥਾਨ ’ਚ ਲੋਕ ਸਭਾ ਚੋਣਾਂ ਦੋ ਪੜਾਵਾਂ ’ਚ 19 ਅਤੇ 26 ਅਪ੍ਰੈਲ ਨੂੰ ਹੋਣਗੀਆਂ। ਦੂਜੇ ਪੜਾਅ ’ਚ 13 ਸੀਟਾਂ ਟੋਂਕ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਾਲੋਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ ਅਤੇ ਝਾਲਾਵਾੜ ’ਚ ਵੋਟਿੰਗ ਹੋਵੇਗੀ।

ਪਹਿਲੇ ਪੜਾਅ ਲਈ ਉੱਤਰ-ਪੂਰਬੀ ਸੂਬਿਆਂ ’ਚ ਵੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪ੍ਰਚਾਰ ਬੁਧਵਾਰ ਸ਼ਾਮ ਨੂੰ ਖਤਮ ਹੋ ਗਿਆ। ਨਾਗਾਲੈਂਡ ਦੀ ਇਕਲੌਤੀ ਲੋਕ ਸਭਾ ਸੀਟ ਲਈ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਨਾਗਾਲੈਂਡ ਦੇ ਮੁੱਖ ਚੋਣ ਅਧਿਕਾਰੀ ਵਿਆਸਨ ਆਰ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬੁਧਵਾਰ ਸ਼ਾਮ 4 ਵਜੇ ਤੋਂ ਬਾਅਦ ਚੋਣਾਂ ਦੇ ਸਬੰਧ ਵਿਚ ਕੋਈ ਜਨਤਕ ਮੀਟਿੰਗ ਕਰਨ, ਹਿੱਸਾ ਲੈਣ ਜਾਂ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਹੋਵੇਗੀ।

ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ਅਤੇ ਇਕਲੌਤੀ ਲੋਕ ਸਭਾ ਸੀਟ ਲਈ ਵੀ ਪ੍ਰਚਾਰ ਬੁਧਵਾਰ ਨੂੰ ਖਤਮ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸਿੱਕਮ ਵਿਧਾਨ ਸਭਾ ਅਤੇ ਇਕਲੌਤੀ ਲੋਕ ਸਭਾ ਸੀਟ ਲਈ ਚੋਣ ਪ੍ਰਚਾਰ ਸ਼ਾਮ 5 ਵਜੇ ਖਤਮ ਹੋ ਗਿਆ। ਤ੍ਰਿਪੁਰਾ ਪਛਮੀ ਲੋਕ ਸਭਾ ਹਲਕੇ ਅਤੇ ਰਾਮਨਗਰ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੁਧਵਾਰ ਸ਼ਾਮ 5 ਵਜੇ ਖਤਮ ਹੋ ਗਿਆ। ਚੋਣ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ 19 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ।

ਅਸਾਮ ਦੀਆਂ ਪੰਜ ਲੋਕ ਸਭਾ ਸੀਟਾਂ ’ਤੇ ਪਹਿਲੇ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਖਤਮ ਹੋ ਗਿਆ ਹੈ। ਇਸ ਪੜਾਅ ’ਚ ਡਿਬਰੂਗੜ੍ਹ, ਜੋਰਹਾਟ, ਕਾਜ਼ੀਰੰਗਾ, ਸੋਨਿਤਪੁਰ ਅਤੇ ਲਖੀਮਪੁਰ ’ਚ ਪੰਜ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਅਰੁਣਾਚਲ ਪ੍ਰਦੇਸ਼ ’ਚ ਵੀ 19 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਬੁਧਵਾਰ ਸ਼ਾਮ ਨੂੰ ਖਤਮ ਹੋ ਗਿਆ। ਅਰੁਣਾਚਲ ਪ੍ਰਦੇਸ਼ ’ਚ ਦੋ ਲੋਕ ਸਭਾ ਸੀਟਾਂ ਅਤੇ 50 ਵਿਧਾਨ ਸਭਾ ਸੀਟਾਂ ਲਈ ਜ਼ੋਰਦਾਰ ਪ੍ਰਚਾਰ ਹੋਇਆ ਹੈ।ਮਿਜ਼ੋਰਮ ਦੀ ਇਕਲੌਤੀ ਲੋਕ ਸਭਾ ਸੀਟ ਲਈ ਚੋਣ ਪ੍ਰਚਾਰ ਬੁਧਵਾਰ ਨੂੰ ਖਤਮ ਹੋ ਗਿਆ ਅਤੇ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਆਖਰੀ ਸਮੇਂ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਚੋਣ ਅਧਿਕਾਰੀਆਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਾਨੂੰਨ ਵਿਵਸਥਾ ਦੀ ਕੋਈ ਵੱਡੀ ਸਮੱਸਿਆ ਨਹੀਂ ਸੀ।

 (For more Punjabi news apart from Lok Sabha Polls 2024: Election campaigning for first phase of polling ends , stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement