Lok Sabha Member benefits : ਲੋਕ ਸਭਾ ਮੈਂਬਰ ਬਣਨ ’ਤੇ ਰੁਤਬੇ ਦੇ ਨਾਲ ਨਾਲ ਮਿਲਦੇ ਕਈ ਫ਼ਾਇਦੇ

By : BALJINDERK

Published : Apr 17, 2024, 1:26 pm IST
Updated : Apr 17, 2024, 1:39 pm IST
SHARE ARTICLE
Lok Sabha Member
Lok Sabha Member

Lok Sabha Member benefits : ਤਨਖ਼ਾਹ ਤੇ ਭੱਤਿਆਂ ਦੇ ਇਲਾਵਾ ਮਿਲਦੀਆਂ ਕਈ ਸਹੂਲਤਾਂ

Lok Sabha Member benefits :ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਹਰ ਪਾਰਟੀ ਦੇ ਉਮੀਦਵਾਰ, ਇਥੋਂ ਤੱਕ ਕਿ ਆਜ਼ਾਦ ਉਮੀਦਵਾਰ ਵੀ ਲੋਕ ਸਭਾ ਦਾ ਦਰਵਾਜ਼ਾ ਖੜਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਆਪਣੀ ਪਾਰਟੀ ਜਾਂ ਇਲਾਕੇ 'ਚ ਲੋਕ ਸਭਾ ਮੈਂਬਰ ਬਣਨ 'ਤੇ ਨਾ ਸਿਰਫ਼ ਰੁਤਬਾ ਵਧਦਾ ਹੈ ਸਗੋਂ ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ’ਤੇ ਉਸ ਦੇ ਜੀਵਨਸਾਥੀ ਨੂੰ ਲੋਕਸਭਾ ਸਕੱਤਰੇਤ ਵੱਲੋਂ ਹੋਰ ਵੀ ਬਹੁਤ ਕੁਝ ਦਿੱਤਾ ਜਾਂਦਾ ਹੈ। ਪਰ ਕਈ ਲੋਕ ਸਿਰਫ਼ ਸਿਆਸੀ ਤੇ ਸਮਾਜਿਕ ਰੁਤਬਾ ਹਾਸਲ ਕਰਨ ਲਈ ਲੋਕ ਸਭਾ ਦੇ ਮੈਂਬਰ ਬਣਨਾ ਚਾਹੁੰਦੇ ਹਨ ?

ਇਹ ਵੀ ਪੜੋ:High Court News : ਹਾਈ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਫੰਡ 'ਤੇ ਕੇਂਦਰ ਤੋਂ ਮੰਗਿਆ ਜਵਾਬ, ਸੁਣਵਾਈ 10 ਜੁਲਾਈ ਨੂੰ ਤੈਅ  

ਲੋਕ ਸਭਾ ਮੈਂਬਰ ਨੂੰ ਤਨਖ਼ਾਹ, ਭੱਤੇ ਅਤੇ ਪੈਨਸ਼ਨ ਵੀ ਮਿਲਦੇ

ਲੋਕ ਸਭਾ ਮੈਂਬਰ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਹਰ 5 ਸਾਲ ਬਾਅਦ ਇਸ ਨੂੰ ਮਹਿੰਗਾਈ ਦਰ ਦੇ ਹਿਸਾਬ ਨਾਲ ਵਧਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਟੇਸ਼ਨਰੀ ਤੇ ਡਾਕ ਆਦਿ ਲਈ 15,000 ਰੁਪਏ ਅਤੇ ਪੀ. ਏ. ਜਾਂ ਸਹਿਯੋਗੀ ਲਈ 30,000 ਰੁਪਏ ਮਹੀਨਾਵਾਰ ਦਿੱਤੇ ਜਾਂਦੇ ਹਨ। ਉਸ ਨੂੰ ਚੋਣ ਖੇਤਰ ਭੱਤੇ ਵਜੋਂ 45,000 ਰੁਪਏ ਮਹੀਨਾ ਮਿਲਦਾ ਹੈ। ਇਹ ਰਕਮ ਲੋਕ ਸਭਾ ਸਕੱਤਰੇਤ ਤੋਂ ਸਿੱਧੀ ਉਕਤ ਸਹਿਯੋਗੀ ਦੇ ਖਾਤੇ 'ਚ ਭੇਜੀ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਲੋਕ ਸਭਾ ਸੈਸ਼ਨ ਲਈ 3 ਵਾਧੂ ਦਿਨ ਤੇ ਕਮੇਟੀ ਦੀਆਂ ਮੀਟਿੰਗਾਂ ਲਈ 2 ਵਾਧੂ ਦਿਨਾਂ ਲਈ ਉਹ ਰੋਜ਼ਾਨਾ ਭੱਤਾ ਲੈ ਸਕਦੇ ਹਨ ਯਾਨੀ ਕਿ ਇਹ ਰਕਮ ਉਨ੍ਹਾਂ ਨੂੰ ਮੀਟਿੰਗ ਲਈ ਦਿੱਲੀ ਪਹੁੰਚਣ ਤੋਂ ਪਹਿਲਾਂ ਜਾਂ ਬਾਅਦ 'ਚ ਠਹਿਰਣ ਲਈ ਦਿੱਤੀ ਜਾਂਦੀ ਹੈ।  ਲੋਕ ਸਭਾ ਮੈਂਬਰ ਨੂੰ ਰੋਜ਼ਾਨਾ ਭੱਤੇ ਵਜੋਂ 2,000 ਰੁਪਏ ਮਿਲਦੇ ਹਨ। ਇਹ ਭੱਤਾ ਉਸ ਨੂੰ ਉਦੋਂ ਦਿੱਤਾ ਜਾਂਦਾ ਹੈ ਜਦੋਂ ਉਹ ਲੋਕ ਸਭਾ ਸੈਸ਼ਨ ਤੇ ਲੋਕ ਸਭਾ ਦੀਆਂ ਵੱਖ- ਵੱਖ ਕਮੇਟੀਆਂ ਦੀਆਂ ਮੀਟਿੰਗਾਂ 'ਚ ਸ਼ਾਮਲ ਹੁੰਦਾ ਹੈ ਬਸ਼ਰਤੇ ਉਸ ਦਿਨ ਉਸ ਨੇ ਲੋਕ ਸਭਾ ਸਕੱਤਰੇਤ ਦੇ ਰਜਿਸਟਰ 'ਚ ਆਪਣੇ - ਦਸਤਖ਼ਤ ਕੀਤੇ ਹੋਣ।

ਸਾਬਕਾ ਲੋਕ ਸਭਾ ਮੈਂਬਰ ਨੂੰ ਇੱਕ ਵਾਰ ਲੋਕ ਸਭਾ ਮੈਂਬਰ ਬਣਨ 'ਤੇ 29,000 ਰੁਪਏ ਪੈਨਸ਼ਨ ਮਿਲਦੀ ਹੈ ਜਦਕਿ ਜੇ ਉਹ ਉਸ ਬਾਅਦ ਵੀ ਲੋਕ ਸਭਾ ਮੈਂਬਰ ਰਹਿੰਦਾ ਹੈ ਤਾਂ ਉਹ ਹਰ ਸਾਲ 1,500 ਰੁਪਏ ਦੀ ਵਾਧੂ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ।

ਇਹ ਵੀ ਪੜੋ:Indian Economy : 2024 ’ਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫ਼ੀਸਦ ਕਰ ਦਿੱਤਾ: ਆਈਐੱਮਐੱਫ 

ਲੋਕ ਸਭਾ ਮੈਂਬਰ ਨੂੰ ਮੁਫ਼ਤ ਰੇਲ ਤੇ ਹਵਾਈ ਯਾਤਰਾ ਮਿਲਦੀ

ਲੋਕ ਸਭਾ ਮੈਂਬਰ ਨੂੰ ਇਕ ਸਾਲ 'ਚ 34 ਮੁਫ਼ਤ ਹਵਾਈ ਟਿਕਟਾਂ ਮਿਲਦੀਆਂ ਹਨ। ਲੋਕ ਸਭਾ ਮੈਂਬਰ ਦੀ ਪਤਨੀ ਜਾਂ ਪਤੀ 8 ਵਾਰ ਇਕੱਲੇ ਵੀ ਦਿੱਲੀ ਜਾ ਸਕਦੇ ਹਨ। ਇਨ੍ਹਾਂ 'ਚੋਂ 8 ਟਿਕਟਾਂ 'ਤੇ ਉਹ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਸਾਥੀ ਨੂੰ ਵੀ ਨਾਲ ਲਿਜਾ ਸਕਦੇ ਹਨ। ਇਕ ਸਾਲ 'ਚ ਜਿੰਨੀਆਂ ਹਵਾਈ ਟਿਕਟਾਂ ਬਚ ਜਾਂਦੀਆਂ ਹਨ, ਉਨ੍ਹਾਂ ਨੂੰ ਅਗਲੇ ਸਾਲ ਦੇ ਕੋਟੇ 'ਚ ਜੋੜ ਦਿੱਤਾ ਜਾਂਦਾ ਹੈ। ਰੇਲ ਰਾਹੀਂ ਲੋਕ ਸਭਾ ਮੈਂਬਰ ਆਪਣੇ ਜੀਵਨ ਸਾਥੀ ਨਾਲ ਫਸਟ ਕਲਾਸ ਏ.ਸੀ. ਜਾਂ ਐਗਜ਼ੀਕਿਊਟਿਵ ਕਲਾਸ 'ਚ ਕਿਤੇ ਵੀ ਸਫ਼ਰ ਕਰ ਸਕਦੇ ਹਨ। ਉਸ ਦੇ ਪੀ. ਏ. ਜਾਂ ਸਹਿਕਰਮੀ ਨੂੰ ਉਸੇ ਰੇਲ 'ਚ ਸੈਕਿੰਡ ਕਲਾਸ ’ਚ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਮਿਲ ਸਕਦੀ ਹੈ। ਇਕ ਲੋਕ ਸਭਾ ਮੈਂਬਰ ਦਾ ਜੀਵਨ ਸਾਥੀ 8 ਵਾਰ ਫਸਟ ਕਲਾਸ ਏ.ਸੀ./ਐਗਜ਼ੀਕਿਊਟਿਵ ਕਲਾਸ ਤੋਂ ਦਿੱਲੀ ਦੀ ਯਾਤਰਾ ਕਰ ਸਕਦਾ ਹੈ, ਜਿਸ ਵਿਚ ਮਾਨਸੂਨ ਸੈਸ਼ਨ ਤੇ ਸਰਦ ਰੁੱਤ ਸੈਸ਼ਨ ਲਈ 1-1 ਵਾਰ ਅਤੇ ਬਜਟ ਸੈਸ਼ਨ ਦੌਰਾਨ 2 ਵਾਰ ਆਉਣਾ-ਜਾਣਾ ਸ਼ਾਮਲ ਹੈ।  ਇਸ ਲਈ ਮੁਫ਼ਤ ਰੇਲਵੇ ਪਾਸ ਜਾਰੀ ਕੀਤਾ ਜਾਂਦਾ ਹੈ। ਜਿਸ ਲੋਕ ਸਭਾ ਮੈਂਬਰ ਦਾ ਜੀਵਨ ਸਾਥੀ ਨਹੀਂ ਹੈ, ਤਾਂ ਉਹ ਕਿਸੇ ਨੂੰ ਵੀ ਆਪਣੇ ਨਾਲ ਲਿਜਾ ਸਕਦਾ ਹੈ।

ਸਾਬਕਾ ਲੋਕ ਸਭਾ ਮੈਂਬਰ ਇਕੱਲੇ ਸਫ਼ਰ ਕਰਨ ਸਮੇਂ ਲੋਕ ਸਭਾ ਸੰਸਦ ਮੈਂਬਰ ਫਸਟ ਕਲਾਸ 'ਚ ਵੀ ਸਫ਼ਰ ਕਰ ਸਕਦੇ ਹਨ। ਆਪਣੇ ਸਾਥੀ ਨਾਲ ਸੈਕਿੰਡ ਕਲਾਸ ਏ. ਸੀ. ਰੇਲ ਰਾਹੀਂ ਕਿਤੇ ਵੀ ਸਫ਼ਰ ਕਰਨ ਦੀ ਸਹੂਲਤ ਮਿਲਦੀ ਹੈ। ਇਸ ਲਈ ਉਨ੍ਹਾਂ ਨੂੰ ਲੋਕ ਸਭਾ ਸਕੱਤਰੇਤ ਤੋਂ ਜਾਰੀ ਕੀਤਾ ਸਾਬਕਾ ਲੋਕ ਸਭਾ ਮੈਂਬਰ ਦਾ ਕਾਰਡ ਦਿਖਾਉਣਾ ਹੋਵੇਗਾ। ਲੋਕ ਸਭਾ ਮੈਂਬਰ ਜੇਕਰ ਸੜਕ ਰਾਹੀਂ ਸਫ਼ਰ ਕਰਦਾ ਹੈ ਤਾਂ ਉਸ ਨੂੰ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ।

ਇਹ ਵੀ ਪੜੋ:IPL 2024: ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 18 ਅਪ੍ਰੈਲ ਨੂੰ ਮੁਹਾਲੀ ’ਚ ਹੋਵੇਗਾ ਮੁਕਾਬਲਾ 

ਰਿਹਾਇਸ਼ ਅਤੇ ਬਿਜਲੀ-ਪਾਣੀ ਦੀ ਮਿਲਦੀਆਂ ਸਹੂਲਤਾਂ

ਲੋਕ ਸਭਾ ਹਾਊਸ ਕਮੇਟੀ ਦੀ ਹਾਊਸਿੰਗ ਸਬ –ਕਮੇਟੀ ਲੋਕ ਸਭਾ ਮੈਂਬਰ ਨੂੰ ਦਿੱਲੀ ’ਚ ਰਿਹਾਇਸ਼ ਅਲਾਟ ਕਰਦੀ ਹੈ| ਦਿੱਲੀ 'ਚ ਉਨ੍ਹਾਂ ਨੂੰ ਲਾਇਸੈਂਸ ਫੀਸ ਵੀ ਫਲੈਟ ਜਾਂ ਹੋਸਟਲ 'ਚ ਰਿਹਾਇਸ਼ ਦੀ ਸਹੂਲਤ ਮਿਲਦੀ ਹੈ । ਲੋਕ ਸਭਾ ਮੈਂਬਰ ਦੀ ਰਿਹਾਇਸ਼ ’ਤੇ ਹਰ 3 ਮਹੀਨਿਆਂ ਬਾਅਦ ਸੋਫਾ ਕਵਰ ਅਤੇ ਪਰਦੇ ਧੁਆਏ ਜਾਂਦੇ ਹਨ।  ਜਦਕਿ ਜੇ ਉਨ੍ਹਾਂ ਨੂੰ ਬੰਗਲਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਆਮ ਲਾਇਸੈਂਸ ਫੀਸ ਦਾ ਪੂਰਾ ਦੀ ਰਿਹਾਇਸ਼ 'ਤੇ ਹਰ 3 ਮਹੀਨਿਆਂ ਭੁਗਤਾਨ ਕਰਨਾ ਪੈਂਦਾ ਹੈ। ਲੋਕ ਸਭਾ ਮੈਂਬਰ ਦੀ ਸੇਵਾਮੁਕਤੀ ਅਸਤੀਫ਼ੇ ਤੋਂ ਬਾਅਦ 1 ਮਹੀਨੇ ਤਕ ਅਤੇ ਮੌਤ ਹੋਣ 'ਤੇ 6 ਮਹੀਨੇ ਤਕ ਰਿਹਾਇਸ਼ ਖ਼ਾਲੀ ਨਹੀਂ ਕਰਵਾਈ ਜਾਂਦੀ।

ਲੋਕ ਸਭਾ ਮੈਂਬਰ ਨੂੰ ਅਲਾਟ ਕੀਤੀ ਰਿਹਾਇਸ਼ ’ਤੇ ਹਰ ਸਾਲ 4,000 ਲੀਟਰ ਤੇ 50,000 ਯੂਨਿਟ ਬਿਜਲੀ ਮਿਲਦੀ ਹੈ। ਇਕ ਸਾਲ 'ਚ ਵਰਤੇ ਨਾ ਜਾਣ ਵਾਲੇ ਬਿਜਲੀ-ਪਾਣੀ ਦੀਆਂ ਯੂਨਿਟਾਂ ਅਗਲੇ ਸਾਲ 'ਚ ਵਰਤਿਆ ਜਾ ਸਕਦਾ ਨੂੰ ਹੈ। ਨਿੱਜੀ ਰਿਹਾਇਸ਼ 'ਚ ਰਹਿਣ ਵਾਲੇ ਲੋਕ ਸਭਾ ਮੈਂਬਰ ਨੂੰ ਵੀ ਇਹ ਸਹੂਲਤ ਦਿੱਤੀ ਜਾਂਦੀ ਹੈ। ਹਰ ਮਹੀਨੇ 500 ਰੁਪਏ ਦਾ ਭੁਗਤਾਨ  ਲੋਕ  ਸਭਾ ਮੈਂਬਰ ਵੱਲੋਂ ਕੀਤਾ ਜਾਂਦਾ ਹੈ, ਤਾਂ ਜੋ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਮਿਲ ਸਕਣ।

ਇਹ ਵੀ ਪੜੋ:Nagal news : ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਟੈਲੀਫੋਨ ਦੀਆਂ ਮਿਲਦੀਆਂ ਸਹੂਲਤਾਂ

ਦਿੱਲੀ 'ਚ 50,000 ਮੁਫ਼ਤ ਲੋਕਲ ਕਾਲਾਂ ਦੀ ਸਹੂਲਤ ਨਾਲ ਫੋਨ ਮਿਲਦਾ ਹੈ। ਸੰਸਦ ਮੈਂਬਰ ਆਪਣੇ ਸੂਬੇ ’ਚ 2 ਫੋਨਾਂ ’ਤੇ ਮੁਫ਼ਤ ਕਾਲਾਂ ਦੀ ਸਹੂਲਤ ਲੈ ਸਕਦਾ ਹੈ। ਜੇਕਰ ਉਸ ਦੇ ਨਾਂ `ਤੇ ਇਹ ਤਿੰਨੇ ਫੋਨ ਹਨ ਤਾਂ ਉਸ ਨੂੰ ਇਨ੍ਹਾਂ 'ਤੇ ਵੀ ਡੇਢ ਲੱਖ ਮੁਫ਼ਤ ਕਾਲਾਂ ਦੀ ਸਹੂਲਤ ਵੀ ਮਿਲਦੀ ਹੈ। ਇਨ੍ਹਾਂ ਲੈਂਡ ਲਾਈਨ ਫੋਨਾਂ ਤੋਂ ਟਰੰਕ ਵਾਲੀਆਂ ਲੋਕਲ ਕਾਲਾਂ ਨਾਲ ਐਡਜਸਟ ਕਰ ਦਿੱਤਾ ਜਾਂਦਾ ਹੈ।

ਲੋਕ ਸਭਾ ਮੈਂਬਰ ਜੇ ਬਰਾਡਬੈਂਡ ਦੀ ਵਰਤੋਂ ਕਰਦਾ ਹੈ ਤਾਂ ਐੱਮ. ਟੀ. ਐੱਨ. ਐੱਲ/ਬੀ. ਐੱਸ. ਐੱਨ. ਐੱਲ. ਨੂੰ ਸਰਕਾਰ ਸਿੱਧੇ ਤੌਰ 'ਤੇ 1,500 ਰੁਪਏ ਦਾ ਮਹੀਨਾਵਾਰ ਭੁਗਤਾਨ ਕਰਦੀ ਹੈ।  ਦਿੱਲੀ ’ਚ ਐਮ ਟੀਅ ਐਨ ਐਲ ’ਤੇ ਪੰਜਾਬ 'ਚ ਬੀ. ਐੱਸ. ਐੱਨ. ਐੱਲ. ਜਾਂ ਪ੍ਰਾਈਵੇਟ ਆਪ੍ਰੇਟਰ ਤੋਂ ਨੈਸ਼ਨਲ ਰੋਮਿੰਗ ਸਹੂਲਤ ਵਾਲਾ ਸਿਮ ਲੈਣ 'ਤੇ ਉਸ ਦੇ ਬਿੱਲ ਦਾ ਭੁਗਤਾਨ ਇਨ੍ਹਾਂ ਲੈਂਡ ਲਾਈਨ ਫੋਨ ਕਾਲਾਂ ਨਾਲ ਐਡਜਸਟ ਕੀਤਾ ਜਾਵੇਗਾ।

(For more news apart from Lok Sabha member On becoming, Many benefits with status News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement