‘ਸਿਰਫ਼ ਸਾਵਰਕਰ ਨੂੰ ਹੀ ਕਿਉਂ, ਗੋਡਸੇ ਨੂੰ ਵੀ ਦੇ ਦਿਓ ਭਾਰਤ ਰਤਨ’- ਓਵੈਸੀ

ਸਪੋਕਸਮੈਨ ਸਮਾਚਾਰ ਸੇਵਾ
Published Oct 17, 2019, 1:26 pm IST
Updated Oct 24, 2019, 1:18 pm IST
ਇਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤਾਂ ਇਹ ਗੋਂਡਸੇ ਨੂੰ ਵੀ ਦਿੱਤਾ ਜਾਣਾ  ਚਾਹੀਦਾ ਹੈ।
'Give Bharat Ratna to Godse too': Owaisi
 'Give Bharat Ratna to Godse too': Owaisi

ਮੁੰਬਈ: ਹੈਦਰਾਬਾਦ ਤੋਂ ਸੰਸਦ ਅਤੇ ਆਲ ਇੰਡੀਆ ਮਜਲਿਸ ਇਤਿਹਾਦ ਅਲਮੁਸਲਮੀਨ (ਏਆਈਐਮਆਈਐਮ) ਮੁਖੀ ਅਸਦੁਦੀਨ ਓਵੈਸੀ ਨੇ ਭਾਜਪਾ ਦੀ ਉਸ ਮੰਗ ‘ਤੇ ਹਮਲਾ ਕੀਤਾ ਹੈ, ਜਿਸ ਵਿਚ ਪਾਰਟੀ ਨੇ ਅਪਣੇ ਮਹਾਰਾਸ਼ਟਰ ਚੁਣਾਵੀ ਘੋਸ਼ਣਾ ਪੱਤਰ ਵਿਚ ਹਿੰਦੂਤਵ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਾਅਦਾ ਕੀਤਾ ਹੈ।

savarkar savarkar

Advertisement

ਓਵੈਸੀ ਨੇ ਭਾਜਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸਿਰਫ਼ ਸਾਵਰਕਰ ਲਈ ਹੀ ਕਿਉਂ, ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਲਈ ਵੀ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਕਿਉਂ ਨਹੀਂ ਮੰਗਦੇ। ਇਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤਾਂ ਇਹ ਗੋਡਸੇ ਨੂੰ ਵੀ ਦਿੱਤਾ ਜਾਣਾ  ਚਾਹੀਦਾ ਹੈ।

Nathuram GodseNathuram Godse

ਉਹਨਾਂ ਕਿਹਾ ਕਿ ‘ਮਹਾਤਮਾ ਗਾਂਧੀ ਰਾਸ਼ਟਰ ਪਿਤਾ ਸਨ। ਨੱਥੂਰਾਮ ਗੋਡਸੇ ਅਤੇ ਹੋਰਾਂ ਨੂੰ ਉਹਨਾਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ। ਕੋਈ ਉਹਨਾਂ ਨੂੰ ਭਾਰਤ ਰਤਨ ਦੇਣਾ ਤਾਂ ਦੂਰ ਇਸ ਦੇ ਬਾਰੇ ਸੋਚ ਵੀ ਕਿਵੇਂ ਸਕਦਾ ਹੈ? ਜੇਕਰ ਤੁਸੀਂ ਸਾਵਰਕਰ ਨੂੰ ਇਹ ਸਨਮਾਨ ਦੇ ਰਹੇ ਹੋ ਤਾਂ ਨੱਥੂਰਾਮ ਗੋਡਸੇ ਨੂੰ ਵੀ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Advertisement

 

Advertisement
Advertisement