
ਮੱਧ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਕਾਂਗਰਸ ਪਾਰਟੀ ਨੇ ਇਕ ਥੀਮ ਤਿਆਰ ਕੀਤਾ ਹੈ ਜਿਸ ਨੂੰ ਅਗਲੇ ਹਫਤੇ ਵੋਟਰਾਂ ਦੀ ਖਿੱਚ ਲਈ ਵਰਤਿਆ ਜਾ ਸਕਦਾ ਹੈ।
ਨਵੀਂ ਦਿੱਲੀ, ( ਭਾਸ਼ਾ) : ਮੱਧ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਕਾਂਗਰਸ ਪਾਰਟੀ ਨੇ ਇਕ ਥੀਮ ਤਿਆਰ ਕੀਤਾ ਹੈ ਜਿਸ ਨੂੰ ਅਗਲੇ ਹਫਤੇ ਵੋਟਰਾਂ ਦੀ ਖਿੱਚ ਲਈ ਵਰਤਿਆ ਜਾ ਸਕਦਾ ਹੈ। ਭਾਜਪਾ ਨੇ ਵੀ ਉਤਰ ਪ੍ਰਦੇਸ਼ ਚੋਣਾਂ ਵਿਚ ਅਜਿਹਾ ਹੀ ਇਕ ਗਾਣਾ ਲਾਂਚ ਕੀਤਾ ਸੀ। ਇਸ ਗਾਣੇ ਦੇ ਸ਼ੁਰੂਆਤੀ ਬੋਲ ਹਨ 'ਆ ਰਹੀ ਹੈ ਕਾਂਗਰਸ, ਬਦਲਾਅ ਮੰਗੇ ਮੱਧ ਪ੍ਰਦੇਸ਼'। ਚੋਣ ਮੁਹਿੰਮ ਦੇ ਇਕ ਸੀਨੀਅ ਨੇਤਾ ਨੇ ਦੱਸਿਆ ਕਿ ਇਹ ਗਾਣਾ ਵੋਟਰਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਗਾਣਾ ਉਨ੍ਹਾਂ ਲਈ ਹੈ
BJP
ਜੋ ਕਾਂਗਰਸ ਨੂੰ ਵੋਟ ਤਾਂ ਦੇਣਾ ਚਾਹੁੰਦੇ ਹਨ ਪਰ ਕਾਂਗਰਸ ਦੇ ਸਰਕਾਰ ਬਣਾਉਣ ਨੂੰ ਲੈ ਕੇ ਭਰੋਸੇਮੰਦ ਨਹੀਂ ਹਨ। ਇਸ ਗਾਣੇ ਨੂੰ ਸਥਾਨਕ ਰੇਡਿਓ ਚੈਨਲਾਂ ਅਤੇ ਚੋਣ ਰੈਲੀਆਂ ਵਿਚ ਚਲਾਇਆ ਜਾਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ ਉਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਭਾਜਪਾ ਨੇ ਇਹ ਰਣਨੀਤੀ ਅਪਣਾਈ ਸੀ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਇਕ ਪੜਾਅ ਵਿਚ 230 ਸੀਟਾਂ ਤੇ ਚੋਣਾਂ ਹੋਣਗੀਆਂ। ਐਮਪੀ ਦੇ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਵਿਚ 300 ਕਰੋੜ ਰੁਪਏ ਪ੍ਰਤੀ ਮਹੀਨੇ ਖਰਚ ਹੁੰਦਾ ਹੈ ਜਦਕਿ ਸਾਡਾ ਉਨ੍ਹਾਂ ਦੇ ਖਰਚ ਦਾ 10 ਫ਼ੀ ਸਦੀ ਹੈ।
Shivraj Singh Chouhan
ਇਸ ਲਈ ਉਹ ਮੀਡੀਆ ਅਤੇ ਜ਼ਮੀਨ ਤੇ ਜਿਆਦਾ ਦਿਖਾਈ ਦਿੰਦੇ ਹਨ। ਕਾਂਗਰਸ ਅਗਲੇ ਹਫਤੇ ਕੁਝ ਪੋਸਟਰ ਵੀ ਲਾਂਚ ਕਰਨ ਜਾ ਰਹੀ ਹੈ ਜਿਸ ਵਿਚ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਟਾਰਗੇਟ ਕੀਤਾ ਗਿਆ ਹੈ। ਦੂਜੇ ਪਾਸੇ ਭਾਜਪਾ ਐਮਪੀ ਦੀਆਂ ਅਖਬਾਰਾਂ ਵਿਚ ਇਕ ਮੁਹਿੰਮ ਚਲਾ ਰਹੀ ਹੈ। 'ਸਰਕਾਰ ਸਰਕਾਰ ਵਿਚ ਫਰਕ ਹੁੰਦਾ ਹੈ। ਮਾਫ ਕਰੋ ਮਹਾਰਾਜ, ਸਾਡਾ ਨੇਤਾ ਸ਼ਿਵਰਾਜ'। ਇਸ ਥੀਮ ਵਿਚ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੀ ਹੈ। ਭਾਜਪਾ ਦੇ ਇਨ੍ਹਾਂ ਇਸ਼ਤਿਹਾਰਾਂ ਦੇ ਵਿਰੋਧ ਵਿਚ ਕਾਂਗਰਸ ਨੇ ਵੀ ਪੋਸਟਰ ਤਿਆਰ ਕੀਤਾ ਹੈ
Elections
ਜਿਸ ਵਿਚ ਲਿਖਿਆ ਹੈ ਕਿ ਕਾਂਗਰਸ ਦਾ ਵਾਦਾ, ਇਸ਼ਤਿਹਾਰ ਘੱਟ ਤੇ ਕੰਮ ਜਿਆਦਾ। ਇਸ ਤੋਂ ਇਲਾਵਾ ਇਕ ਹੋਰ ਇਸ਼ਤਿਹਾਰ ਵਿਚ ਲਿਖਿਆ ਹੈ 'ਜਨਤਾ ਦੀ ਕਮਾਈ, ਇਸ਼ਤਿਹਾਰਾਂ ਵਿਚ ਉੜਾਈ'। ਪੋਸਟਰਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ 300 ਕਰੋੜ ਰੁਪਏ ਮਹੀਨਾ ਇਸ਼ਤਿਹਾਰਾਂ ਤੇ ਖਰਚ ਕਰ ਰਹੀ ਹੈ, ਜਦਕਿ ਇਸ ਖਰਚ ਵਿਚ 10 ਹਜ਼ਾਰ ਐਂਬੂਲੇਂਸ ਖਰੀਦੀਆਂ ਜਾ ਸਕਦੀਆਂ ਹਨ।