ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਕਾਂਗਰਸ
Published : Nov 17, 2018, 11:51 am IST
Updated : Nov 17, 2018, 11:51 am IST
SHARE ARTICLE
Narendra Modi Addressing People In Chhattisgarh
Narendra Modi Addressing People In Chhattisgarh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਘੱਟੋ ਘੱਟ ਪੰਜ ਸਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਚੁਨੌਤੀ ਦਿਤੀ....

ਅੰਬੀਕਾਪੁਰ (ਛੱਤੀਸਗੜ੍ਹ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਘੱਟੋ ਘੱਟ ਪੰਜ ਸਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਚੁਨੌਤੀ ਦਿਤੀ। ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ (ਗਾਂਧੀ) ਪ੍ਰਵਾਰ ਤੋਂ ਬਾਹਰ ਕਿਸੇ ਵਿਅਕਤੀ ਨੂੰ ਘੱਟ ਤੋਂ ਘੱਅ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਬਣਾਉਂਦੀ ਹੈ ਤਾਂ ਉਨ੍ਹਾਂ ਨੂੰ ਯਕੀਨ ਹੋ ਜਾਵੇਗਾ ਕਿ ਪੰਡਤ ਜਵਾਹਰਲਾਲ ਨਹਿਰੂ ਨੇ ਸੱਚਮੁਚ ਇਥੇ ਲੋਕਤੰਤਰੀ ਪ੍ਰਣਾਲੀ ਵਿਕਸਤ ਕੀਤੀ ਸੀ। ਛੱਤੀਸਗੜ੍ਹ ਵਿਚ 20 ਨਵੰਬਰ ਨੂੰ ਹੋਦ ਵਾਲੀਆਂ ਦੂਜੇ ਗੇੜ ਦੀਆਂ ਚੋਣਾ ਲਈ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਚਾਰ ਪੀੜੀਆਂ ਤੋਂ ਦੇਸ਼ 'ਤੇ  ਰਾਜ ਕਰ ਰਹੀ ਹੈ। ਉਨ੍ਹਾਂ ਨੂੰ ਹਿਸਾਬ ਦੇਣਾ ਚਾਹੀਦੈ ਕਿ ਦੇਸ਼ ਲਈ ਕੀ ਕੀਤਾ ਹੈ। ਮੋਦੀ ਨੇ ਕਿਹਾ ਕਿ ਜਨਤਾ ਨੇ ਇਸ ਗੱਲ ਨੂੰ ਠੁਕਰਾ ਦਿਤਾ ਹੈ ਕਿ ਦਿੱਲੀ ਵਿਚ ਲਾਲ ਕਿਲੇ ਤੋਂ ਬੋਲਣ ਦਾ ਅਧਿਕਾਰ ਸਿਰਫ਼ ਇਕ ਪ੍ਰਵਾਰ ਨੂੰ ਹੈ।  ਪਹਿਲੇ ਗੇੜ ਦੀਆਂ ਚੋਣਾ ਵਿਚ ਵੋਟਰਾਂ ਦੀ ਜ਼ਬਰਦਸਤ ਭਾਗੀਦਾਰੀ ਸਬੰਧੀ ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਰਿਕਾਰਡ ਮਤਦਾਨ ਜ਼ਰੀਏ ਛੱਤੀਸਗੜ੍ਹ ਦੇ ਬਸਤਰ ਦੀ ਜਨਤਾ ਨੇ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿਤਾ ਹੈ।

ਦੂਜੇ ਪਾਸੇ ਭੋਪਾਲ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੋਟਬੰਦੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਸ ਜ਼ਰੀਏ ਦਬਿਆ ਹੋਇਆ ਪੈਸਾ ਵਾਪਸ ਬੈਂਕਾਂ 'ਚ ਪੁਜਿਆ ਅਤੇ ਇਸ ਦਾ ਪ੍ਰਯੋਗ ਸਰਕਾਰ ਲੋਕਾਂ ਦੀ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਕਿਹਾ, ''ਨੋਟਬੰਦੀ ਵੇਲੇ ਮੈਂ ਜਨਤਕ ਰੂਪ 'ਚ ਕਿਹਾ ਸੀ ਕਿ ਸ਼ੁਰੂਆਤ 'ਚ ਇਸ ਤੋਂ ਲੋਕਾਂ ਨੂੰ ਕੁੱਝ ਪ੍ਰੇਸ਼ਾਨੀ ਹੋਵੇਗੀ।'' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਲਈ 25 ਰੈਲੀਆਂ ਨੂੰ ਸੰਬੋਧਨ ਕਰਲ ਵਾਲੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਹੋਣਗੀਆਂ।  (ਪੀਟੀਆਈ)

Location: India, Chhatisgarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement