ਸਾਲਾਂ ਤੋਂ ਇਕ ਪਰਿਵਾਰ ਪੀਐਮ ਮੋਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਜੁਟਿਆ-ਜੇਪੀ ਨੱਡਾ
Published : Jul 20, 2020, 4:57 pm IST
Updated : Jul 20, 2020, 5:00 pm IST
SHARE ARTICLE
JP Nadda and Rahul Gandhi
JP Nadda and Rahul Gandhi

ਉਹਨਾਂ ਨੇ ਟਵੀਟ ਕਰ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵੀ ਹਮਲਾ ਬੋਲਿਆ ਹੈ।

ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦੇ ਹੋਏ ਇਲਜ਼ਾਮ ਲਗਾਇਆ ਕਿ ਇਕ ਪਰਿਵਾਰ ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਉਹਨਾਂ ਨੇ ਟਵੀਟ ਕਰ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵੀ ਹਮਲਾ ਬੋਲਿਆ ਹੈ।

JP NaddaJP Nadda

ਜੇਪੀ ਨੱਡਾ ਨੇ ਟਵੀਟ ਕੀਤਾ, ‘ਸਾਲਾਂ ਤੋਂ ਇਕ ਰਾਜਵੰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸ਼ਟ ਕਰ ਵਿਚ ਲੱਗਿਆ ਹੋਇਆ ਹੈ। ਪਰ ਉਹਨਾਂ ਲਈ ਦੁੱਖ ਦੀ ਗੱਲ਼ ਹੈ ਕਿ ਪੀਐਮ ਮੋਦੀ ਦਾ 130 ਕਰੋੜ ਭਾਰਤੀਆਂ ਨਾਲ  ਡੂੰਘਾ ਸਬੰਧ ਹੈ। ਉਹ ਉਹਨਾਂ ਲਈ ਜਿਉਂਦੇ ਹਨ ਅਤੇ ਉਹਨਾਂ ਲਈ ਹੀ ਕੰਮ ਕਰਦੇ ਹਨ’।

Pm Narinder ModiPm Narendra Modi

ਉਹਨਾਂ ਨੇ ਅੱਗੇ ਲਿਖਿਆ ਕਿ ਜੋ ਉਹਨਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ, ਉਹ ਖੁਦ ਹੀ ਅਪਣੇ ਦਲ ਨੂੰ ਨਸ਼ਟ ਕਰ ਲੈਣਗੇ। ਨੱਡਾ ਨੇ ਇਕ ਹੋਰ ਟਵੀਟ ਵਿਚ ਲਿਖਿਆ, ‘ਹਾਲ ਹੀ ਦੇ ਸਾਲਾਂ ਵਿਚ ਫਿਰ ਚਾਹੇ ਉਹ ਡੋਕਲਾਮ ਮੁੱਦਾ ਹੋਵੇ ਜਾਂ ਫਿਰ ਮੌਜੂਦਾ ਮੁੱਦਾ, ਰਾਹੁਲ ਗਾਂਧੀ ਜੀ ਭਾਰਤੀ ਫੌਜ ਦੀ ਬਜਾਏ ਚੀਨੀਆਂ ਨਾਲ ਬ੍ਰੀਫਿੰਗ ਕਰਨਾ ਜ਼ਿਆਦਾ ਪਸੰਦ ਕਰਦੇ ਹਨ’।

PhotoPhoto

ਨੱਡਾ ਨੇ ਪੁੱਛਿਆ ਕਿ ਆਖਿਰ ਕਿਉਂ ਇਕ ਪਰਿਵਾਰ ਕਮਜ਼ੋਰ ਭਾਰਤ ਅਤੇ ਤਾਕਤਵਰ ਚੀਨ ਦੀ ਚਾਹਤ ਰੱਖਦਾ ਹੈ। ਕਾਂਗਰਸ ਵਿਚ ਹੀ ਕਈ ਨੇਤਾਵਾਂ ਨੇ ਇਕ ਪਰਿਵਾਰ ਦੇ ਰਾਜਵੰਸ਼ ਨੂੰ ਅਸਵੀਕਾਰ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਸਾਲ 1950 ਤੋਂ, ਚੀਨ ਨੇ ਇਕ ਅਜਿਹੇ ਰਾਜਵੰਸ਼ ਵਿਚ ਰਣਨੀਤਿਕ ਨਿਵੇਸ਼ ਕੀਤਾ ਹੈ, ਜਿਸ ਨੇ ਉਹਨਾਂ ਨੂੰ ਜ਼ਿਆਦਾ ਲਾਭਅੰਸ਼ ਦਿੱਤਾ ਹੈ।

Rahul GandhiRahul Gandhi

ਜੇਪੀ ਨੱਡਾ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅੱਜ ਅਸੀਂ ਫਿਰ ਤੋਂ ਪ੍ਰਾਜੈਕਟ ਰਾਹੁਲ ਗਾਂਧੀ ਰਿ-ਲਾਂਚ ਨੂੰ ਦੇਖਿਆ ਹੈ। ਉਹ ਹਮੇਸ਼ਾਂ ਦੀ ਤਰ੍ਹਾਂ, ਤੱਥਾਂ ‘ਤੇ ਕਮਜ਼ੋਰ ਅਤੇ ਚਿੱਕੜ ਉਛਾਲਣ ‘ਤੇ ਮਜ਼ਬੂਤ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement