ਮੋਦੀ ਸਰਕਾਰ ਦੇ ਤੁਗ਼ਲਕੀ ਫ਼ੁਰਮਾਨ ਲਾਗੂ ਨਹੀਂ ਹੋਣ ਦਿਆਂਗੇ : ਰਾਜੇਵਾਲ
Published : Jul 19, 2020, 8:06 am IST
Updated : Jul 19, 2020, 8:06 am IST
SHARE ARTICLE
Balbir Singh rajewal
Balbir Singh rajewal

ਕਿਸਾਨ ਜਥੇਬੰਦੀਆਂ ਨੂੰ ਮਤਭੇਦ ਭੁਲਾ ਕੇ ਰੋਸ ਵਿਚ ਸ਼ਾਮਲ ਹੋਣ ਦੀ ਅਪੀਲ, ਸੂਬੇ ਭਰ ਦੇ ਕਿਸਾਨ ਕਰਨਗੇ ਤਿੰਨ ਘੰਟੇ ਲਈ ਸੜਕਾਂ ਜਾਮ

ਖੰਨਾ (ਏ.ਐਸ.ਖੰਨਾ) : ਭਾਜਪਾ ਸਰਕਾਰ ਵਲੋਂ ਕਿਸਾਨ ਮੰਡੀਆਂ ਤੋੜਨ ਲਈ ਜਾਰੀ ਕੀਤੇ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਲੈ ਕੇ ਪੰਜਾਬ ਦੇ ਕਿਸਾਨ ਆਪੋ ਆਪਣੇ ਇਲਾਕੇ ਵਿਚ ਨੇੜੇ ਦੀਆਂ ਮੁੱਖ ਸੜਕਾਂ ਉਤੇ 10 ਤੋਂ ਦੁਪਹਿਰ 1 ਵਜੇ ਤੱਕ ਤਿੰਨ ਘੰਟੇ ਲਈ ਰੋਸ ਪ੍ਰਗਟ ਕਰਨਗੇ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ।

BJPBJP

ਉਨ੍ਹਾਂ ਕਿਹਾ ਕਿ ਜਦੋਂ ਇਹ ਆਰਡੀਨੈਂਸ ਪਾਰਲੀਮੈਂਟ ਵਿੱਚ ਪਾਸ ਹੋ ਕੇ ਕਾਨੂੰਨ ਬਣ ਗਏ ਤਾਂ ਇਸ ਨਾਲ ਪੰਜਾਬ ਦੀਆਂ ਮੰਡੀਆਂ ਖ਼ਤਮ ਹੋ ਜਾਣਗੀਆਂ  ਅਤੇ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਵੱਸ ਪੈ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਭਾਜਪਾ ਆਗੂ ਕਿਸਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਐਮ. ਐਸ. ਪੀ. ਖਤਮ ਨਹੀਂ ਕੀਤੀ ਜਾਵੇਗੀ।

MSP decision on cropsMSP  on crops

ਉਨ੍ਹਾਂ ਕਿਹਾ ਕਿ ਜਦੋਂ ਕਣਕ ਅਤੇ ਝੋਨੇ ਦੀ ਖਰੀਦ ਹੀ ਨਹੀਂ ਹੋਵੇਗੀ ਤਾਂ ਉਸ ਐਮ. ਐਸ. ਪੀ.  ਦਾ ਕੀ ਲਾਭ। ਮਿਸਾਲ ਵਜੋਂ ਉਨ੍ਹਾਂ ਕਿਹਾ ਕਿ  ਇਸ ਵੇਲੇ ਕੇਂਦਰ ਨੇ ਮੱਕੀ ਦੀ ਐਮ. ਐਸ. ਪੀ.1850 ਰੁਪਏ ਮਿਥੀ ਹੈ? ਜਦ ਕਿ ਮੰਡੀ ਵਿੱਚ ਸਰਕਾਰ ਦੀ ਖਰੀਦ ਨਾ ਹੋਣ ਕਾਰਨ ਇਹ 600 ਤੋਂ 1200 ਰੁਪਏ ਦੇ ਭਾਅ ਵਿਕ ਰਹੀ ਹੈ। ਮੋਦੀ ਸਰਕਾਰ ਨੇ ਨਵੇਂ ਆਰਡੀਨੈਂਸਾਂ ਨਾਲ ਜਿੱਥੇ ਮੰਡੀ ਦੀ ਚਾਰ ਦੀਵਾਰੀ ਤੋਂ ਬਾਹਰ ਕਾਰਪੋਰੇਟ ਘਰਾਣਿਆਂ ਨੂੰ ਜਿਣਸਾਂ ਦੀ ਖਰੀਦ, ਬਿਨਾਂ ਕਿਸੇ ਟੈਕਸ ਦੇ ਕਰਨ ਦੀ ਆਗਿਆ ਦੇ ਦਿੱਤੀ ਹੈ?

TaxTax

ਇਸ ਕਾਰਨ ਕਾਰਪੋਰੇਟ ਘਰਾਣੇ ਪਹਿਲਾਂ ਚੱਲ ਰਹੀ ਪੰਜਾਬ ਦੀ ਮੰਡੀ ਨੂੰ ਤਬਾਹ ਕਰਨ ਲਈ ਕੁਝ ਸਮੇਂ ਲਈ ਟੈਕਸਾਂ ਦੀ ਰਿਆਇਤ ਵਿਚੋਂ ਕਿਸਾਨਾਂ ਨੂੰ ਕੁਝ ਵੱਧ ਭਾਅ ਦੇਣਗੇ। ਇੰਜ ਜਦੋਂ ਪੁਰਾਣੀ ਮੰਡੀ ਵਿਚ ਬੈਠੇ ਆੜ੍ਹਤੀਏ ਅਤੇ ਵਪਾਰੀ ਜੋ 8.5 ਪ੍ਰਤੀਸ਼ਤ ਟੈਕਸ ਦਿੱਤੇ ਬਿਨਾਂ ਫਸਲਾਂ ਨਹੀਂ ਖਰੀਦ ਸਕਦੇ, ਉਹ ਇੱਕ ਜਾਂ ਡੇਢ ਸਾਲ ਵਿੱਚ ਦੁਕਾਨਾਂ ਬੰਦ ਕਰ ਜਾਣਗੇ।

FarmingFarming

ਉਸ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੀ ਮਨੋਪਲੀ ਹੋ ਜਾਵੇਗੀ ਅਤੇ ਉਹ ਆਪਣੇ ਹਿਸਾਬ ਨਾਲ ਨਾਪਣਗੇ। ਕਿਸਾਨ ਨੇਤਾ ਰਾਜੇਵਾਲ ਨੇ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਖੇਤੀ, ਸਿਹਤ ਸੇਵਾਵਾਂ ਅਤੇ ਵਿੱਦਿਆ ਤਿੰਨੋਂ ਰਾਜ ਦੇ ਵਿਸ਼ੇ ਹੋਣ ਦੇ ਬਾਵਜੂਦ ਪੰਜਾਬ ਦੀ ਕੰਮਜੋਰ ਲੀਡਰਸ਼ਿਪ ਕਾਰਨ ਕੇਂਦਰ ਦੇ ਕਬਜ਼ੇ ਵਿਚ ਚਲੀਆਂ ਗਈਆਂ ਹਨ। ਕੇਂਦਰ ਹੋਲੀ ਹੋਲੀ ਰਾਜਾਂ ਵਿੱਚੋਂ ਸਭ ਕੁੱਝ ਅਪਣੇ ਕਬਜ਼ੇ ਵਿਚ ਲਈ ਜਾ ਰਿਹਾ ਹੈ।

Balbir Singh RajewalBalbir Singh Rajewal

ਸ. ਰਾਜੇਵਾਲ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੇ ਕਾਨੂੰਨ ਵਿਚ ਕੀਤੀਆਂ ਸਾਰੀਆਂ ਸੋਧਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕੀਤੀਆਂ ਗਈਆਂ ਹਨ। ਖੇਤੀ ਖੇਤਰ ਵਿਚ ਦਖ਼ਲ ਦੇਣ ਲਈ ਨਵੇਂ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਵੱਸ ਪਾਉਣ ਦੀ ਸਾਜਸ਼ ਪਿੱਛੇ ਹੋਲੀ-ਹੋਲੀ ਸਮੁੱਚਾ ਖੇਤੀ ਖੇਤਰ ਸਣੇ ਜਮੀਨ ਵੱਡੀਆਂ ਕੰਪਨੀਆਂ ਦੇ ਹੱਥ ਦੇਣ ਦੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਫਰਮਾਨ ਨੂੰ ਲਾਗੂ ਨਹੀਂ ਹੋਣ ਦੇਣਗੇ।

ਕਿਸਾਨ ਜਥੇਬੰਦੀਆਂ ਨੂੰ ਮਤਭੇਦ ਭੁਲਾ ਕੇ ਰੋਸ ਵਿਚ ਸ਼ਾਮਲ ਹੋਣ ਦੀ ਅਪੀਲ
ਸ. ਰਾਜੇਵਾਲ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਕਿਸਾਨੀ ਸੰਕਟ ਦੀ ਘੜੀ ਵਿਚ ਸਾਰੇ ਮੱਦਭੇਦ ਭੁਲਾ ਕੇ 20 ਜੁਲਾਈ ਦੇ ਰੋਸ ਵਿਚ ਸ਼ਾਮਲ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਸਾਰੇ 20 ਜੁਲਾਈ ਨੂੰ ਇਸ ਅੰਦੋਲਨ ਵਿਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ 27 ਜੁਲਾਈ ਦੇ ਅੰਦੋਲਨ ਵਿਚ ਬਿਨਾਂ ਸ਼ਰਤ ਸ਼ਾਮਲ ਹੋਣ ਵਿਚ ਕੋਈ ਮੁਸ਼ਕਿਲ ਨਹੀਂ।

Electricity Amendment BillElectricity Amendment Bill

ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਭਲੇ ਲਈ ਹਰ ਤਰ੍ਹਾਂ ਸਰਗਰਮੀ ਨਾਲ ਇਸ ਅੰਦੋਲਨ ਵਿੱਚ ਸ਼ਾਮਲ ਹੋਣ। ਉਨ੍ਹਾਂ ਪੰਜਾਬ ਦੇ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ, ਟ੍ਰਾਂਸਪੋਰਟਰਾਂ ਅਤੇ ਆਮ ਲੋਕਾਂ ਨੂੰ ਵੀ ਇਸ ਵਿਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ, ਕਿਉਂਕਿ ਕੇਂਦਰ ਵਲੋਂ ਜਾਰੀ ਕੀਤੇ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਜਿੱਥੇ ਰਾਜਾਂ ਦੇ ਅਧਿਕਾਰਾਂ ਉਤੇ ਛਾਪਾ ਹੈ,

FarmerFarmer

ਉਥੇ ਇਹ ਕਿਸਾਨਾਂ ਦੀ ਮੌਤ ਦੇ ਵਰੰਟ ਹਨ, ਜਿਸ ਨਾਲ ਮੰਡੀਆਂ ਦੇ ਆੜ੍ਹਤੀ, ਮੁਨੀਮ, ਪੱਲੇਦਾਰ, ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਕਰਮਚਾਰੀ ਸਾਰੇ ਬੇਰੁਜਗਾਰ ਹੋ ਜਾਣਗੇ। ਪੰਜਾਬ ਆਰਥਿਕ ਪੱਖੋਂ ਤਬਾਹ ਹੋ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉ ਇੱਕਮੁੱਠ ਹੋ ਕੇ ਮੋਦੀ ਸਰਕਾਰ ਨੂੰ ਮਜਬੂਤ ਸੁਨੇਹਾ ਦੇਈਏ ਕਿ ਅਸੀਂ ਉਸ ਦੇ ਤੁਗਲਕੀ ਫੁਰਮਾਨ ਲਾਗੂ ਨਹੀਂ ਹੋਣ ਦਿਆਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement