Baljinder Singh Jindu ਤੋਂ ਬਾਅਦ ਇਸ ਪੰਜਾਬੀ ਇਸ ਧੀ ਨੇ ਖੋਲ੍ਹਿਆ ਗੁਰੂ ਨਾਨਕ ਮੋਦੀਖਾਨਾ
Published : Jul 18, 2020, 4:53 pm IST
Updated : Jul 18, 2020, 5:02 pm IST
SHARE ARTICLE
TarnTaran After Baljinder Singh Jindu Punjabi Girl Opened Guru Nanak Modikhana
TarnTaran After Baljinder Singh Jindu Punjabi Girl Opened Guru Nanak Modikhana

 ਦੇਖੋ ਕਿਵੇਂ ਆਪਣੀ ਕਮਾਈ ਕੱਢ ਕੇ ਵੀ ਸਸਤੇ ਭਾਅ 'ਤੇ ਵੇਚ ਰਹੀ ਦਵਾਈਆਂ

ਤਰਨਤਾਰਨ: ਲੁਧਿਆਣਾ ਜ਼ਿਲ੍ਹੇ ਵਿਚ ਗੁਰੂ ਨਾਨਕ ਮੋਦੀਖਾਨਾ ਖੁੱਲ੍ਹਣ ਤੋਂ ਬਾਅਦ ਲਗਭਗ ਹਰ ਜ਼ਿਲ੍ਹੇ ਵਿਚ ਬਾਬੇ ਨਾਨਕ ਦੇ ਨਾਮ ਤੇ ਮੋਦੀਖਾਨੇ ਖੁੱਲ੍ਹਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਪੱਟੀ ਵਿਚ ਵੀ ਮੋਦੀਖਾਨਾ ਖੁੱਲ੍ਹਣ ਕਾਰਨ ਮੈਡੀਕਲ ਸਟੋਰ ਵਾਲਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂ ਕਿ ਲੋਕਾਂ ਦਾ ਰੁਝਾਨ ਗੁਰੂ ਨਾਨਕ ਮੋਦੀਖਾਨੇ ਵੱਲ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

Guru Nanak ModikhanaGuru Nanak Modikhana

ਦਰਅਸਲ ਇਕ ਪੰਜਾਬੀ ਧੀ ਵੱਲੋਂ ਮੋਦੀਖਾਨਾ ਖੋਲ੍ਹਿਆ ਗਿਆ ਹੈ ਤਾਂ ਕਿ ਗਰੀਬਾਂ ਨੂੰ ਮੁਫ਼ਤ ਦਵਾਈਆਂ ਮਿਲ ਸਕਣ ਅਤੇ ਬਾਕੀ ਲੋਕਾਂ ਨੂੰ ਘਟ ਭਾਅ ਤੇ ਦਵਾਈਆਂ ਦਿੱਤੀਆਂ ਜਾ ਸਕਣ। ਇਸ ਧੀ ਦਾ ਕਹਿਣਾ ਹੈ ਕਿ ਘਟ ਰੇਟ ਤੇ ਦਵਾਈਆਂ ਵੇਚ ਕੇ ਵੀ ਕਮਾਈ ਕਰ ਰਹੀ ਹੈ ਤੇ ਕੈਮਿਸਟ ਕਿਉਂ ਨਹੀਂ ਕਰ ਸਕਦੇ?

Guru Nanak ModikhanaGuru Nanak Modikhana

ਅੱਜ ਸਾਰੇ ਕੰਮ ਠਪ ਹਨ ਤੇ ਲੋਕਾਂ ਦੀ ਆਰਥਿਕ ਹਾਲਤ ਵੀ ਮਾੜੀ ਹੋ ਚੁੱਕੀ ਹੈ ਜਿਸ ਦੇ ਚਲਦੇ ਉਹਨਾਂ ਨੂੰ ਘਰੇਲੂ ਚੀਜ਼ਾਂ ਖਰੀਦਣ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਧੀ ਦਾ ਕਹਿਣਾ ਹੈ ਕਿ ਮਾਰਜਨ ਤਾਂ ਘਟ ਹੁੰਦਾ ਹੈ ਪਰ ਪ੍ਰਿੰਟ ਰੇਟ ਬਹੁਤ ਜ਼ਿਆਦਾ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁੱਝ ਕੁ ਮੈਡੀਕਲ ਵਾਲੇ ਉਹਨਾਂ ਤੇ ਦਬਾਅ ਪਾ ਰਹੇ ਹਨ ਕਿ ਜੇ ਉਹ ਸਸਤੇ ਭਾਅ ਉਹਨਾਂ ਨੂੰ ਦਵਾਈ ਦੇਣਗੇ ਤਾਂ ਉਹ ਉਹਨਾਂ ਤੋਂ ਦਵਾਈ ਨਹੀਂ ਲੈਣਗੇ।

Guru Nanak ModikhanaGuru Nanak Modikhana

ਇਕ ਪਾਸੇ ਉਹ ਸਾਰੇ ਹਨ ਤੇ ਇਕ ਪਾਸੇ ਉਹ ਇਕੱਲੇ ਲੜਾਈ ਲੜ ਰਹੇ ਹਨ। ਉਹ ਬਹੁਤ ਦੂਰ-ਦੂਰ ਤੋਂ ਦਵਾਈ ਲਿਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੰਮ ਵਿਚ ਉਹ ਵੀ ਉਸ ਦਾ ਸਾਥ ਦੇਣ। ਉਹਨਾਂ ਨੇ ਕੁੱਝ ਦਵਾਈਆਂ ਦੀਆਂ ਕੀਮਤਾਂ ਦਿਖਾਉਂਦੇ ਹੋਏ ਕਿਹਾ ਕਿ ਉਹ ਇਸ ਦਵਾਈ ਵਿਚੋਂ ਆਪ ਵੀ ਕਮਾਈ ਕਰ ਰਹੇ ਹਨ ਤੇ ਲੋਕਾਂ ਦੀ ਵੀ ਮਦਦ ਕਰ ਰਹੇ ਹਨ।

GirlGirl

ਪੈਸੇ ਨਾ ਹੋਣ ਕਾਰਨ ਕਈ ਲੋਕਾਂ ਦੇ ਇਲਾਜ ਰਹਿ ਜਾਂਦੇ ਹਨ ਤੇ ਉਹਨਾਂ ਨੂੰ ਅਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਜਾਣਕਾਰੀ ਮੁਤਾਬਕ ਕੈਮਿਸਟਾਂ ਨੇ ਇਸ ਮੋਦੀਖਾਨੇ ਦੀ ਸਪਲਾਈ ਵੀ ਬੰਦ ਕਰ ਦਿੱਤੀ ਹੈ, ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹਨਾਂ ਵੱਲੋਂ ਸਮਾਜ ਸੇਵੀਆਂ ਨੂੰ ਮਦਦ ਲਈ ਅਪੀਲ ਵੀ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement