
ਕਿਹਾ : ਕੇਂਦਰ ਵਿਚ ਗੱਠਜੋੜ ਦੀ ਸਰਕਾਰ ਆਵੇਗੀ ਅਤੇ ਕਾਂਗਰਸ ਇਸ ਦੀ ਅਗਵਾਈ ਕਰੇਗੀ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਵਿਚ ਸਰਕਾਰ ਬਣੇਗੀ। ਖੜਗੇ ਨਾਗਾਲੈਂਡ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਚਾਹੇ 100 ਮੋਦੀ ਅਤੇ 100 ਸ਼ਾਹ ਵੀ ਆ ਜਾਣ ਪਰ ਸਰਕਾਰ ਕਾਂਗਰਸ ਦੀ ਹੀ ਬਣੇਗੀ। ਖੜਗੇ ਨੇ ਕਿਹਾ ਕਿ 2024 'ਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਭਾਜਪਾ ਨੂੰ ਹਟਾ ਦੇਵੇਗੀ। ਅਸੀਂ ਇਸ ਬਾਰੇ ਹੋਰ ਪਾਰਟੀਆਂ ਨਾਲ ਵੀ ਗੱਲ ਕਰ ਰਹੇ ਹਾਂ, ਨਹੀਂ ਤਾਂ ਦੇਸ਼ ਵਿਚ ਲੋਕਤੰਤਰ ਅਤੇ ਸੰਵਿਧਾਨ ਖ਼ਤਮ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਖਰੜ ਦੇ ਨਾਮੀ ਬਿਲਡਰ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਉਹਨਾਂ ਅੱਗੇ ਕਿਹਾ, 'ਮੋਦੀ ਅਕਸਰ ਕਹਿੰਦੇ ਹਨ ਕਿ ਉਹ ਇਕੱਲੇ ਵਿਅਕਤੀ ਹਨ ਜੋ ਦੇਸ਼ ਦਾ ਸਾਹਮਣਾ ਕਰਦੇ ਹਨ। ਇਸ ਦੇਸ਼ ਦਾ ਕੋਈ ਹੋਰ ਮਨੁੱਖ ਉਹਨਾਂ ਨੂੰ ਛੂਹ ਨਹੀਂ ਸਕਦਾ। ਕੋਈ ਵੀ ਲੋਕਤੰਤਰੀ ਵਿਅਕਤੀ ਅਜਿਹਾ ਨਹੀਂ ਕਹਿ ਸਕਦਾ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਲੋਕਤੰਤਰ ਵਿਚ ਹੋ। ਤੁਸੀਂ ਤਾਨਾਸ਼ਾਹ ਨਹੀਂ ਹੋ। ਤੁਹਾਨੂੰ ਲੋਕਾਂ ਨੇ ਚੁਣਿਆ ਹੈ ਅਤੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਹੈ, ਉਹ ਤੁਹਾਨੂੰ 2024 ਵਿਚ ਸਬਕ ਸਿਖਾਉਣਗੇ।
ਇਹ ਵੀ ਪੜ੍ਹੋ : ਫੈਜ਼ ਫੈਸਟੀਵਲ' ਲਈ ਪਾਕਿਸਤਾਨ ਗਏ ਜਾਵੇਦ ਅਖ਼ਤਰ ਦਾ ਵੱਡਾ ਬਿਆਨ
2024 ਦੀਆਂ ਚੋਣਾਂ ਵਿਚ ਜਿੱਤ ਦਾ ਦਾਅਵਾ ਕਰਦਿਆਂ ਖੜਗੇ ਨੇ ਕਿਹਾ, 'ਕੇਂਦਰ ਵਿਚ ਗੱਠਜੋੜ ਦੀ ਸਰਕਾਰ ਆਵੇਗੀ ਅਤੇ ਕਾਂਗਰਸ ਇਸ ਦੀ ਅਗਵਾਈ ਕਰੇਗੀ। ਅਸੀਂ ਹੋਰ ਪਾਰਟੀਆਂ ਨਾਲ ਗੱਲ ਕਰ ਰਹੇ ਹਾਂ। ਅਸੀਂ ਲੋਕਾਂ ਨਾਲ ਗੱਲ ਕਰ ਰਹੇ ਹਾਂ, ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਕਿ 2024 ਦੀਆਂ ਚੋਣਾਂ ਕਿਵੇਂ ਜਿੱਤੀਆਂ ਜਾਣ। ਹੁਣ ਭਾਜਪਾ ਬਹੁਮਤ 'ਚ ਨਹੀਂ ਆਵੇਗੀ। ਅਸੀਂ ਹੋਰ ਪਾਰਟੀਆਂ ਨੂੰ ਨਾਲ ਲੈ ਕੇ ਕਾਂਗਰਸ ਦੀ ਅਗਵਾਈ ਹੇਠ ਬਹੁਮਤ ਹਾਸਲ ਕਰਾਂਗੇ। ਅਸੀਂ ਸੰਵਿਧਾਨ ਅਤੇ ਲੋਕਤੰਤਰ ਦੇ ਨਾਲ ਚੱਲਾਂਗੇ’।
ਇਹ ਵੀ ਪੜ੍ਹੋ : ਫੈਜ਼ ਫੈਸਟੀਵਲ' ਲਈ ਪਾਕਿਸਤਾਨ ਗਏ ਜਾਵੇਦ ਅਖ਼ਤਰ ਦਾ ਵੱਡਾ ਬਿਆਨ
ਖੜਗੇ ਨੇ ਕਿਹਾ, '100 ਮੋਦੀ ਅਤੇ ਸ਼ਾਹ ਆ ਜਾਣ, ਇਹ ਹਿੰਦੁਸਤਾਨ ਹੈ। ਸਾਡੇ ਲੋਕਾਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਦਿੱਤੀਆਂ ਹਨ। ਕਾਂਗਰਸ ਵਾਲਿਆਂ ਨੇ ਆਪਣੀ ਜਾਨ ਦਿੱਤੀ ਹੈ। ਭਾਜਪਾ ਦੇ ਲੋਕਾਂ ਨੇ ਨਹੀਂ ਦਿੱਤੀ। ਮੈਨੂੰ ਦੱਸੋ ਕਿ ਭਾਜਪਾ ਦਾ ਇਕ ਆਦਮੀ ਜੋ ਆਜ਼ਾਦੀ ਲਈ ਲੜਿਆ ਹੋਵੇ ਅਤੇ ਜੇਲ੍ਹ ਗਿਆ ਹੋਵੇ। ਉਹਨਾਂ ਕਿਹਾ, ‘ਜੋ ਆਦਮੀ ਆਜ਼ਾਦੀ ਲਈ ਲੜ ਰਿਹਾ ਸੀ... ਮਹਾਤਮਾ ਗਾਂਧੀ, ਉਸ ਨੂੰ ਇਹਨਾਂ ਲੋਕਾਂ ਨੇ ਮਾਰਿਆ ਸੀ। ਅਜਿਹੇ ਲੋਕ ਦੇਸ਼ ਭਗਤੀ ਦੀਆਂ ਗੱਲਾਂ ਕਰ ਰਹੇ ਹਨ। ਇਹ ਸਾਨੂੰ ਸਿਖਾ ਰਹੇ ਹਨ। ਭਾਜਪਾ ਵਿਚ ਕਿਸ ਨੇ ਆਪਣੀ ਜਾਨ ਦਿੱਤੀ। ਇਹਨਾਂ ਨੂੰ ਲੱਗਦਾ ਹੈ ਕਿ ਆਜ਼ਾਦੀ 2014 ਵਿਚ ਹੀ ਆਈ ਹੈ, ਉਹਨਾਂ ਨੂੰ 1947 ਯਾਦ ਨਹੀਂ’।