Mallikarjun Kharge: ਕਾਂਗਰਸ ਪ੍ਰਧਾਨ ਖੜਗੇ ਦਾ ਦਾਅਵਾ, “ਜਨਤਾ ਸਾਡੇ ਲਈ ਲੜ ਰਹੀ ਹੈ, ਭਾਜਪਾ ਨੂੰ ਬਹੁਮਤ ਹਾਸਲ ਕਰਨ ਤੋਂ ਰੋਕੇਗਾ INDIA”
Published : May 21, 2024, 12:46 pm IST
Updated : May 21, 2024, 12:46 pm IST
SHARE ARTICLE
 Mallikarjun Kharge
Mallikarjun Kharge

ਖੜਗੇ ਨੇ ਕਿਹਾ ਕਿ ਲੋਕ ਹੁਣ ਉਨ੍ਹਾਂ ਦੇ ਸਮਰਥਨ 'ਚ ਅਤੇ ਭਾਜਪਾ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਦੇ ਖਿਲਾਫ਼ ਲੜ ਰਹੇ ਹਨ

Mallikarjun Kharge: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਪੱਖ 'ਚ ‘ਸ਼ਾਂਤ ਲਹਿਰ’ ਹੈ, ਜੋ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਹੁਮਤ ਹਾਸਲ ਕਰਨ ਤੋਂ ਰੋਕਣ 'ਚ ਸਫਲ ਹੋਵੇਗੀ।

ਪੀਟੀਆਈ ਨਾਲ ਗੱਲ ਕਰਦਿਆਂ ਖੜਗੇ ਨੇ ਕਿਹਾ ਕਿ ਲੋਕ ਹੁਣ ਉਨ੍ਹਾਂ ਦੇ ਸਮਰਥਨ 'ਚ ਅਤੇ ਭਾਜਪਾ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਦੇ ਖਿਲਾਫ਼ ਲੜ ਰਹੇ ਹਨ, ਜੋ ਸਮਾਜ 'ਚ ਨਫ਼ਰਤ ਅਤੇ ਵੰਡ ਫੈਲਾਉਂਦੀਆਂ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਇਹ ਹੁਣ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਅਤੇ ਉਹ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰ ਰਹੇ ਹਨ।

ਖੜਗੇ ਨੇ ਭਾਜਪਾ 'ਤੇ ਰਾਮ ਮੰਦਰ, ਹਿੰਦੂ-ਮੁਸਲਿਮ ਅਤੇ ਭਾਰਤ-ਪਾਕਿਸਤਾਨ ਦੇ ਨਾਂ 'ਤੇ ਲੋਕਾਂ ਨੂੰ ਵਾਰ-ਵਾਰ ਭੜਕਾਉਣ ਅਤੇ ‘ਭਾਵਨਾਤਮਕ ਤੌਰ 'ਤੇ ਲੁੱਟਣ’ ਦਾ ਇਲਜ਼ਾਮ ਲਾਇਆ ਅਤੇ ਦਾਅਵਾ ਕੀਤਾ ਕਿ ਲੋਕ ਹੁਣ ਇਸ ਦਾ ‘ਅਸਲੀ ਰੰਗ ਸਮਝ ਗਏ ਹਨ’। ਖੜਗੇ ਨੇ ਪੀਟੀਆਈ ਨੂੰ ਕਿਹਾ, "ਦੇਸ਼ ਭਰ ਵਿਚ ਯਾਤਰਾ ਕਰਨ ਤੋਂ ਬਾਅਦ, ਅਸੀਂ ਮਹਿਸੂਸ ਕਰਦੇ ਹਾਂ ਕਿ ਇਕ 'ਸ਼ਾਂਤ ਲਹਿਰ' ਸਾਡੇ ਹੱਕ ਵਿਚ ਚੱਲ ਰਹੀ ਹੈ। ਕਾਂਗਰਸ ਪਾਰਟੀ ਅਤੇ ਇਸ ਦੇ 'ਇੰਡੀਆ' ਗਠਜੋੜ ਦੇ ਸਹਿਯੋਗੀਆਂ ਨੂੰ ਇਸ ਵਾਰ ਜ਼ਿਆਦਾ ਸੀਟਾਂ ਮਿਲਣਗੀਆਂ। ਅਸੀਂ ਭਾਜਪਾ ਨੂੰ ਸੱਤਾ ਵਿਚ ਆਉਣ ਲਈ ਲੋੜੀਂਦੀ ਗਿਣਤੀ ਵਿਚ ਸੀਟਾਂ ਹਾਸਲ ਕਰਨ ਤੋਂ ਰੋਕਣ ਵਿਚ ਸਫਲ ਹੋਵਾਂਗੇ। ਮੈਨੂੰ ਲੱਗਦਾ ਹੈ ਕਿ ਭਾਜਪਾ ਅਪਣੀ ਸਰਕਾਰ ਨਹੀਂ ਬਣਾ ਸਕੇਗੀ”।

ਉਨ੍ਹਾਂ ਕਿਹਾ, ''ਸਿਰਫ ਅਸੀਂ ਹੀ ਨਹੀਂ, ਜਨਤਾ ਵੀ ਸਾਡੇ ਲਈ ਲੜ ਰਹੀ ਹੈ। ਲੋਕ ਉਸ ਵਿਚਾਰਧਾਰਾ ਦਾ ਸਮਰਥਨ ਕਰ ਰਹੇ ਹਨ ਜਿਸ ਵਿਚ ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਲੜ ਰਹੇ ਹਾਂ। ਇਹ ਸਪੱਸ਼ਟ ਹੈ ਕਿ ਭਾਜਪਾ ਪਿੱਛੇ ਰਹਿ ਜਾਵੇਗੀ ਅਤੇ ਅਸੀਂ ਅੱਗੇ ਵਧਾਂਗੇ”। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੂੰ ਇਹ ਭਰੋਸਾ ਕਿਥੋਂ ਮਿਲ ਰਿਹਾ ਹੈ, ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਗਠਜੋੜ ਪ੍ਰਤੀ ਜੋ ਹੁੰਗਾਰਾ ਮਿਲ ਰਿਹਾ ਹੈ, ਲੋਕ ਉਨ੍ਹਾਂ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਅਤੇ ਲੜਨ ਲੱਗ ਪਏ ਹਨ, ਇਸ ਨਾਲ ਉਨ੍ਹਾਂ ਦੇ ਅੰਦਰ ਇਹ ਭਰੋਸਾ ਪੈਦਾ ਹੋ ਰਿਹਾ ਹੈ।

ਖੜਗੇ ਨੇ ਕਿਹਾ ਕਿ ਲੋਕ ਮਹਿੰਗਾਈ ਅਤੇ ਬੇਰੋਜ਼ਗਾਰੀ ਤੋਂ ਵੀ ਪ੍ਰੇਸ਼ਾਨ ਹਨ ਜੋ ਕਿ ਇਸ ਚੋਣ 'ਚ ਦੋ ਵੱਡੇ ਮੁੱਦੇ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਚਾਹੇ ਉਹ ਦੋ ਕਰੋੜ ਨੌਕਰੀਆਂ ਦੇਣ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਜਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੋਵੇ। ਕਾਂਗਰਸ ਪ੍ਰਧਾਨ ਨੇ ਸਰਕਾਰ 'ਤੇ ਝੂਠ ਬੋਲਣ ਅਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਗਾਇਆ ਅਤੇ ਦਾਅਵਾ ਕੀਤਾ ਕਿ ਲੋਕ ਉਨ੍ਹਾਂ ਦੇ ਇਰਾਦਿਆਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਬੇਨਕਾਬ ਹੋ ਚੁੱਕੇ ਹਨ। ਖੜਗੇ ਨੇ ਕਿਹਾ, “ਪਹਿਲਾਂ ਉਹ ਉਨ੍ਹਾਂ ਨੂੰ ਭਾਵਨਾਤਮਕ ਤੌਰ 'ਤੇ ਲੁੱਟਦੇ ਸਨ ਅਤੇ ਉਨ੍ਹਾਂ ਨੂੰ ਉਕਸਾਉਂਦੇ ਸਨ, ਪਰ ਹੁਣ ਉਹ ਸਮਝ ਗਏ ਹਨ। ਉਹ ਵਾਰ-ਵਾਰ ਰਾਮ ਮੰਦਰ, ਹਿੰਦੂ-ਮੁਸਲਿਮ ਅਤੇ ਭਾਰਤ-ਪਾਕਿਸਤਾਨ ਬਾਰੇ ਗੱਲ ਕਰ ਰਹੇ ਹਨ... ਭਾਜਪਾ ਰੌਲਾ ਪਾਉਂਦੀ ਹੈ ਅਤੇ ਕਾਂਗਰਸ ਵਲੋਂ ਪਿਛਲੇ ਸਮੇਂ ਵਿਚ ਕੀਤੇ ਕੰਮਾਂ ਦੀ ਕਦਰ ਵੀ ਨਹੀਂ ਕਰਦੀ”।

ਗੁੱਸਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, “ਉਹ ਮੁਰਗੇ, ਮੱਝ, ਮੰਗਲਸੂਤਰ, ਜ਼ਮੀਨ ਦੀ ਗੱਲ ਕਰਦੇ ਹਨ। ਕੀ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ?” ਇਸ ਚੋਣ ਵਿਚ ਰਾਖਵਾਂਕਰਨ ਅਤੇ ਸੰਵਿਧਾਨ ਦੋ ਮੁੱਖ ਚੋਣ ਮੁੱਦਿਆਂ ਵਜੋਂ ਉਭਰਨ ਦੇ ਪਿਛੋਕੜ ਵਿਚ ਖੜਗੇ ਨੇ ਕਿਹਾ ਕਿ ਇਹ ਸਵਾਲ ਨਹੀਂ ਹੈ ਕਿ ਕੌਣ ਜਿੱਤ ਰਿਹਾ ਹੈ। ਉਨ੍ਹਾਂ ਕਿਹਾ, ''ਕੌਣ ਕਹਿਣ ਲੱਗਿਆ ਕਿ ਸੰਵਿਧਾਨ ਨੂੰ ਬਦਲਣ ਲਈ ਸਾਨੂੰ ਦੋ ਤਿਹਾਈ ਬਹੁਮਤ ਅਤੇ 400 ਪਾਰ ਚਾਹੀਦੇ ਹਨ? ਆਰਐਸਐਸ ਮੁਖੀ ਮੋਹਨ ਭਾਗਵਤ ਨੇ ਵੀ ਰਾਖਵੇਂਕਰਨ ਦੀ ਗੱਲ ਕੀਤੀ ਹੈ। ਉਹ ਸੰਵਿਧਾਨ ਵਿਚ ਲਿਖੀਆਂ ਗੱਲਾਂ ਨੂੰ ਹਟਾ ਨਹੀਂ ਸਕਦੇ, ਪਰ ਲਾਗੂ ਨਹੀਂ ਕਰ ਰਹੇ ਹਨ। ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ ਕਿਉਂਕਿ ਉਹ ਅਪਣੇ ਅਤੇ ਆਰਐਸਐਸ ਦੇ ਅਜਿਹੇ ਲੋਕਾਂ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ ਜੋ ਯੋਗ ਵੀ ਨਹੀਂ ਹਨ, ਇਸ ਲਈ ਅਸੀਂ ਕਹਿੰਦੇ ਹਾਂ ਕਿ ਭਾਜਪਾ ਸੰਵਿਧਾਨ ਵਿਚ ਲਿਖੀਆਂ ਗੱਲਾਂ ਦਾ ਪਾਲਣ ਨਹੀਂ ਕਰ ਰਹੀ ਹੈ”।

ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, “ਉਹ (ਭਾਜਪਾ) ਲੋਕਤੰਤਰ ਨੂੰ ਵੀ ਸਵੀਕਾਰ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਮਨੀਪੁਰ, ਉੱਤਰਾਖੰਡ, ਗੋਆ ਵਿਚ ਲੋਕਤੰਤਰੀ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗ ਦਿਤਾ ਹੈ। ਉਸ ਨੇ ਇਹ ਕਿਥੇ ਨਹੀਂ ਕੀਤਾ? ਉਹ ਲੋਕਤਾਂਤਰਿਕ ਮਾਰਗ 'ਤੇ ਨਹੀਂ ਚੱਲਦੇ ਅਤੇ ਸੰਵਿਧਾਨ ਮੁਤਾਬਕ ਕੰਮ ਨਹੀਂ ਕਰਦੇ।'' ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਰੋਕਿਆ ਜਾ ਰਿਹਾ ਹੈ ਅਤੇ ਸੰਵਿਧਾਨ ਨੂੰ ਬਚਾਉਣ ਦਾ ਮਤਲਬ ਸਾਰੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਚਾਉਣਾ ਹੈ।

ਉਨ੍ਹਾਂ ਕਿਹਾ, "ਉਹ ਲੋਕਤੰਤਰ ਨੂੰ ਦਬਾ ਰਹੇ ਹਨ ਅਤੇ ਸੰਵਿਧਾਨ ਦਾ ਵਿਰੋਧ ਕਰ ਰਹੇ ਹਨ, ਇਸ ਲਈ ਇਹ ਚੋਣ ਬਹੁਤ ਮਹੱਤਵਪੂਰਨ ਹੈ - ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਅਤੇ ਪ੍ਰਿੰਟ ਮੀਡੀਆ ਤੋਂ ਲੈ ਕੇ ਟੈਲੀਵਿਜ਼ਨ ਤਕ ਅਤੇ ਇਥੋਂ ਤਕ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਲਈ"। ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਚੋਣਾਂ ਹੋ ਰਹੀਆਂ ਹਨ, ਵਿਰੋਧੀ ਧਿਰ ਦੇ ਨੇਤਾਵਾਂ ਨੂੰ ਧਮਕਾਇਆ ਜਾ ਰਿਹਾ ਹੈ, ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ, ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਦੀ ਵੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, “ਇਹ ਚੀਜ਼ਾਂ ਲੋਕਤੰਤਰ ਵਿਚ ਚੰਗੀਆਂ ਨਹੀਂ ਇਕ ਤਾਨਾਸ਼ਾਹੀ ਸ਼ਾਸਨ ਲਗਾਇਆ ਜਾ ਰਿਹਾ ਹੈ। ”

(For more Punjabi news apart from INDIA Bloc Confident Of Stopping BJP From Getting Majority In Polls, says Mallikarjun Kharge, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement