
ਕਿਹਾ, ਸਰਬ ਪਾਰਟੀ ਮੀਟਿੰਗ ਉਦੋਂ ਸੱਦੀ, ਜਦੋਂ ਪ੍ਰਧਾਨ ਮੰਤਰੀ ਦੇਸ਼ ਵਿਚ ਨਹੀਂ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਮਣੀਪੁਰ ਮੁੱਦੇ 'ਤੇ ਸਰਬ ਪਾਰਟੀ ਬੈਠਕ ਅਜਿਹੇ ਸਮੇਂ ਬੁਲਾਈ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਨਹੀਂ ਹਨ, ਇਹ ਸਪੱਸ਼ਟ ਹੈ ਕਿ ਇਹ ਬੈਠਕ ਪ੍ਰਧਾਨ ਮੰਤਰੀ ਲਈ ਮਹੱਤਵਪੂਰਨ ਨਹੀਂ ਹੈ।
ਇਹ ਵੀ ਪੜ੍ਹੋ: ਸ਼ਰਾਬ ਦੀਆਂ ਬੋਤਲਾਂ ’ਚ 38 ਕਰੋੜ ਦੀ ਕੋਕੀਨ ਭਰ ਕੇ ਲਿਆਈ ਕੀਨੀਆਈ ਮਹਿਲਾ, ਦਿੱਲੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਪ੍ਰਭਾਵਤ ਮਣੀਪੁਰ ਦੀ ਸਥਿਤੀ 'ਤੇ ਚਰਚਾ ਕਰਨ ਲਈ 24 ਜੂਨ ਨੂੰ ਨਵੀਂ ਦਿੱਲੀ ਵਿਚ ਸਰਬ ਪਾਰਟੀ ਮੀਟਿੰਗ ਸੱਦੀ ਹੈ।ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਮਣੀਪੁਰ 50 ਦਿਨਾਂ ਤੋਂ ਸੜ ਰਿਹਾ ਹੈ, ਪਰ ਪ੍ਰਧਾਨ ਮੰਤਰੀ ਚੁੱਪ ਰਹੇ। ਸਰਬ ਪਾਰਟੀ ਮੀਟਿੰਗ ਉਦੋਂ ਬੁਲਾਈ ਗਈ ਸੀ ਜਦੋਂ ਪ੍ਰਧਾਨ ਮੰਤਰੀ ਖੁਦ ਦੇਸ਼ ਵਿਚ ਨਹੀਂ ਹਨ। ਜ਼ਾਹਰ ਹੈ ਕਿ ਪ੍ਰਧਾਨ ਮੰਤਰੀ ਲਈ ਇਹ ਮੀਟਿੰਗ ਅਹਿਮ ਨਹੀਂ ਹੈ”।
ਇਹ ਵੀ ਪੜ੍ਹੋ: ਮੋਗਾ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ 'ਚ ਹਮਲਾ, ਮਾਂ ਜ਼ਖ਼ਮੀ, ਹਾਲਤ ਗੰਭੀਰ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਸਰਕਾਰੀ ਦੌਰੇ 'ਤੇ ਹਨ। ਵਤਨ ਪਰਤਣ ਤੋਂ ਪਹਿਲਾਂ ਉਹ ਮਿਸਰ ਦਾ ਦੌਰਾ ਵੀ ਕਰਨਗੇ।