
ਨਫਰਤ ਭਰੇ ਭਾਸ਼ਣਾ ਨਾਲ ਭਾਜਪਾ ਨੂੰ ਵੱਡਾ ਨੁਕਸਾਨ ਹੋਇਆ ਹੈ-ਮਨੋਜ ਤਿਵਾੜੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਈਆਂ ਚੋਣਾਂ ਵਿਚ ਹਾਰ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਨਫ਼ਰਤ ਭਰੇ ਬਿਆਨਾਂ ਅਤੇ ਭਾਸ਼ਣਾਂ ਨਾਲ ਉਹਨਾਂ ਦੀ ਪਾਰਟੀ ਨੂੰ ਚੋਣਾਂ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੰਦੇ ਹਨ, ਉਹਨਾਂ ਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ।
Photo
ਦਿੱਲੀ ਭਾਜਪਾ ਪ੍ਰਧਾਨ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਅਜਿਹੇ ਲੋਕਾਂ ਦੇ ਚੋਣਾਂ ਵਿਚ ਹਿੱਸਾ ਲੈਣ ਦੇ ਕਾਨੂੰਨੀ ਅਧਿਕਾਰਾਂ ਨੂੰ ਵੀ ਖੋਹ ਲਿਆ ਜਾਣਾ ਚਾਹੀਦਾ ਹੈ। ਇਕ ਸਮਾਰੋਹ ਦੌਰਾਨ ਮਨੋਜ ਤਿਵਾੜੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰ ਰਹੀ ਹੈ ਕਿਉਂਕਿ ਅਨੁਮਾਨ ਮੁਤਾਬਕ ਚੋਣਾਂ ਵਿਚ ਸੀਟਾਂ ਨਹੀਂ ਮਿਲ ਸਕੀਆਂ?
Photo
ਤਿਵਾੜੀ ਨੇ ਕਿਹਾ ਕਿ 2013 ਵਿਚ ਉਹਨਾਂ ਨੇ 33 ਫੀਸਦੀ ਵੋਟ ਸ਼ੇਅਰ ਦੇ ਨਾਲ 32 ਸੀਟਾਂ ਜਿੱਤੀਆਂ ਸਨ। ਇਸ ਵਾਰ ਉਹਨਾਂ ਦਾ ਮੁਲਾਂਕਣ ਸੀ ਕਿ ਜੇਕਰ 38 ਫੀਸਦੀ ਵੋਟ ਸ਼ੇਅਰ ਮਿਲਿਆ ਤਾਂ ਸਾਡੀਆਂ ਸੀਟਾਂ 36 ਤੋਂ ਉੱਪਰ ਜਾ ਸਕਦੀਆਂ ਹਨ ਪਰ ਅਜਿਹਾ ਨਹੀਂ ਹੋਇਆ। ਤਿਵਾੜੀ ਨੇ ਕਿਹਾ ਕਿ ਇਸ ਦੇ ਬਾਵਜੂਦ 2015 ਤੋਂ 2020 ਵਿਚ ਚੋਣ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਕਿਉਂਕਿ ਇਹ ਚੋਣ ਦੋ ਤਰਫੀ ਹੋ ਗਈ। ਕਾਂਗਰਸ ਇਹਨਾਂ ਚੋਣਾਂ ਵਿਚ 9 ਫੀਸਦੀ ਵੋਟਾਂ ਨਾਲ ਖਿਸਕ ਕੇ ਸਿਰਫ 4,2 ਫੀਸਦੀ ‘ਤੇ ਆ ਗਈ।
Photo
ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਭਾਜਪਾ ਸੰਸਦ ਪਰਵੇਸ਼ ਵਰਮਾ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਤਿਵਾਦੀ ਕਿਹਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਉਸ ਭਾਸ਼ਣ ਦਾ ਬਚਾਅ ਕੀਤਾ, ਜਿਸ ਵਿਚ ਤੁਸੀਂ ਵੀ ਸ਼ਾਮਲ ਸੀ ਤਾਂ ਤਿਵਾੜੀ ਨੇ ਕਿਹਾ, ‘ ਮੈਂ ਉਹਨਾਂ ਦੇ ਭਾਸ਼ਣ ਦੀ ਨਿੰਦਾ ਕੀਤੀ ਹੈ ਅਤੇ ਮੈਂ ਚੋਣਾਂ ਤੋਂ ਪਹਿਲਾਂ ਅਜਿਹਾ ਕੀਤਾ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਸਾਡੇ ਸੰਵਿਧਾਨ ਵਿਚ ਗੱਦਾਰਾਂ ਲਈ ਨਿਯਮ ਹਨ ਅਤੇ ਮੈਨੂੰ ਉਹਨਾਂ ‘ਤੇ ਪੂਰਾ ਯਕੀਨ ਹੈ’।
Photo
ਕਪਿਲ ਮਿਸ਼ਰਾ ਵੱਲੋਂ ਦਿੱਤੇ ਗਏ ਬਿਆਨ ‘ਤੇ ਮਨੋਜ ਤਿਵਾੜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਹਨਾਂ ਨੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਅਜਿਹੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਵਾਲਿਆਂ ਨੂੰ ਸਥਾਈ ਤੌਰ ‘ਤੇ ਹਟਾ ਦੇਣਾ ਚਾਹੀਦਾ ਹੈ। ਸਾਨੂੰ ਨੂੰ ਅਜਿਹੀ ਪ੍ਰਣਾਲੀ ਸ਼ੁਰੂ ਕਰਨੀ ਚਾਹੀਦੀ ਹੈ, ਜਿੱਥੇ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਲੋਕ ਅਪਣਾ ਚੋਣ ਲੜਨ ਦਾ ਅਧਿਕਾਰ ਖੋ ਦੇਣ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।