
ਬਿਜਲੀ ਵਿਭਾਗ ਦੀਆਂ ਨਵੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਦੇ ਹੋ ਰਹੇ ਸ਼ੋਸਣ ਨੂੰ ਰੋਕਣ ਲਈ ਅੱਜ ਏਲਨਾਬਾਦ ਅਤੇ ਰਾਣੀਆ ਬਲਾਕ ਦੇ ਸੈਂਕੜੇ ਕਿਸਾਨਾਂ ਨੇ ਇੱਕ ਮੰਗ ਪੱਤਰ
ਸਿਰਸਾ, 16 ਅਗੱਸਤ (ਕਰਨੈਲ ਸਿੰਘ, ਸ.ਸ.ਬੇਦੀ): ਬਿਜਲੀ ਵਿਭਾਗ ਦੀਆਂ ਨਵੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਦੇ ਹੋ ਰਹੇ ਸ਼ੋਸਣ ਨੂੰ ਰੋਕਣ ਲਈ ਅੱਜ ਏਲਨਾਬਾਦ ਅਤੇ ਰਾਣੀਆ ਬਲਾਕ ਦੇ ਸੈਂਕੜੇ ਕਿਸਾਨਾਂ ਨੇ ਇੱਕ ਮੰਗ ਪੱਤਰ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਮਰਪਾਲ ਸਿੰਘ ਖੋਸਾ ਦੀ ਅਗਵਾਈ ਵਿਚ ਐਲਨਾਬਾਦ ਦੇ ਤਹਿਸੀਲਦਾਰ ਸੰਜੇ ਚੌਧਰੀ ਰਾਹੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੂੰ ਭੇਜਿਆ।
ਅਪਣੇ ਇਸ ਮੰਗ ਪੱਤਰ ਵਿਚ ਅਮਰਪਾਲ ਸਿੰਘ ਖੋਸਾ, ਸਾਬਕਾ ਸਰਪੰਚ ਗੁਰਦੇਵ ਸਿੰਘ, ਬਲਬੀਰ ਸਿੰਘ ਕੰਬੋਜ਼, ਪ੍ਰਕਾਸ਼ ਸਿਹਾਗ, ਬੂਟਾ ਸਿੰਘ, ਸਰਪੰਚ ਬਾਜ਼ ਸਿੰਘ, ਗਮਦੂਰ ਸਿੰਘ ਖੋਸਾ,ਗੁਰਮੀਤ ਸਿੰਘ ਬਰਾੜ, ਦਵਿੰਦਰ ਸ਼ਰਮਾ, ਬਲਜੀਤ ਸਿੰਘ ਭਿੰਡਰ, ਸ਼ੇਰ ਸਿੰਘ ਚੱਠਾ, ਪਿੰਦਾ ਸਿੰਘ ਹਾਰਨੀ, ਪ੍ਰੇਮ ਸਿੰਘ ਹਾਕਮ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਰਾਮ ਮੂਰਤੀ, ਮੋਹਨ ਲਾਲ ਸਹਿਤ ਅਨੇਕ ਕਿਸਾਨਾਂ ਨੇ ਲਿਖਿਆ ਹੈ ਕਿ ਬਿਜਲੀ ਵਿਭਾਗ ਵਲੋਂ ਨਵੀ ਨੀਤੀ ਤਹਿਤ ਅਪਣੀ ਇੱਛਾ ਅਨੁਸਾਰ ਆਪਣੇ ਕੁਨੈਕਸ਼ਨਾਂ ਦੇ ਲੋਡ ਵਧਾਏ ਜਾਣ ਦੀ ਸਕੀਮ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਛਾਪੇਮਾਰ ਕੇ ਟਿਊਬਵੈੱਲ ਕੁਨੈਕਸ਼ਨਾਂ ਦੇ ਲੋਡ ਚੈੱਕ ਕੀਤੇ ਜਾ ਰਹੇ ਹਨ ਪਰ ਵੋਲਟੇਜ਼ ਘੱਟ ਹੋਣ ਕਾਰਨ ਵਿਭਾਗ ਵਲੋਂ ਚੈਕਿੰਗ ਲਈ ਵਰਤੀ ਜਾ ਰਹੀ ਮਸ਼ੀਨ ਲੋਡ ਵੱਧ ਦੱਸ ਰਹੀ ਹੈ ਜਿਸ ਕਾਰਨ ਸਹੀ ਲੋਡ 'ਤੇ ਅਪਣੀਆਂ ਮੋਟਰਾਂ ਚਲਾਉਣ ਵਾਲੇ ਕਿਸਾਨ ਵੀ ਬਿਜਲੀ ਵਿਭਾਗ ਦੇ ਦੋਸ਼ੀ ਬਣ ਰਹੇ ਹਨ। ਕਿਸਾਨਾਂ ਨੇ ਲਿਖਿਆ ਹੈ ਕਿ ਜੇਕਰ ਕੋਈ ਕਿਸਾਨ ਆਪਣਾ ਜੁਰਮਾਨਾ ਸਹੀ ਸਮੇਂ 'ਤੇ ਨਹੀ ਭਰ ਸਕਦਾ ਤਾਂ ਉਸ ਖ਼ਿਲਾਫ਼ ਸਿੱਧੀ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ ਜੋ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਧੱਕਾ ਹੈ।
ਇਸ ਦੌਰਾਨ ਅਮਰਪਾਲ ਸਿੰਘ ਖੋਸਾ ਨੇ ਆਖਿਆ ਕਿ ਕਿਸਾਨ ਪਹਿਲਾ ਹੀ ਆਰਥਿਕ ਪੱਖੋ ਵੱਡੀ ਮਾਰ ਝੱਲ ਰਹੇ ਹਨ ਪਰ ਭਾਜਪਾ ਸਰਕਾਰ ਰੋਜ਼ਾਨਾ ਹੀ ਕਿਸਾਨ ਵਿਰੋਧੀ ਨੀਤੀਆਂ ਬਣਾਕੇ ਕਿਸਾਨਾਂ ਨੂੰ ਪੂਰੀ ਤਰ•ਾਂ ਤਬਾਹ ਕਰਨ 'ਤੇ ਤੁਲੀ ਹੋਈ ਹੈ। ਵਿਭਾਗ ਵਲੋਂ ਕੁਨੈਕਸ਼ਨ ਟਰਾਂਸਫਰ ਤੇ ਲਗਾਈ ਗਈ ਪਾਬੰਦੀ ਹਟਾਈ ਜਾਵੇ ਅਤੇ ਕਿਸਾਨਾਂ ਨੂੰ ਆਪਣੇ ਕੁਨੈਕਸ਼ਨ ਟਰਾਂਸਫਰ ਕਰਵਾਏ ਜਾਣ ਦੀ ਮੰਜ਼ੂਰੀ ਦਿਤੀ ਜਾਵੇ।