Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ
Published : Mar 23, 2024, 4:19 pm IST
Updated : Mar 23, 2024, 4:48 pm IST
SHARE ARTICLE
Anandpur Sahib lok sabha constituency past Elections Trends
Anandpur Sahib lok sabha constituency past Elections Trends

ਬਾਹਰੀ ਉਮੀਦਵਾਰਾਂ ਦਾ ਰਿਹਾ ਦਬਦਬਾ

Lok Sabha Elections: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਉਮੀਦਵਾਰ ਐਲਾਨਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਵਿਚ ਸਿਰਫ਼ ਆਮ ਆਦਮੀ ਪਾਰਟੀ ਨੇ ਹੀ 13 ਵਿਚੋਂ 8 ਸੀਟਾਂ ’ਤੇ ਅਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹੇ ਹਨ ਜਦਕਿ ਬਾਕੀ ਪਾਰਟੀਆਂ ਨੇ ਅਜੇ ਉਮੀਦਵਾਨ ਨਹੀਂ ਐਲਾਨੇ।
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀਆਂ ਹੁਣ ਤਕ ਹੋਈਆਂ ਚੋਣਾਂ ’ਚ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰਾਂ ਦਾ ਹੀ ਦਬਦਬਾ ਰਿਹਾ ਹੈ।

ਪਿਛਲੀਆਂ 3 ਚੋਣਾਂ ਵਿਚ ਇਸ ਸੀਟ ਉਤੇ 2 ਵਾਰ ਕਾਂਗਰਸੀ ਉਮੀਦਵਾਰ ਜਿੱਤੇ ਜਦਕਿ ਇਕ ਵਾਰ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਹੋਈ। 2019 ਦੀਆਂ ਚੋਣਾਂ ਵਿਚ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਦੌਰਾਨ ਮਨੀਸ਼ ਤਿਵਾੜੀ ਨੂੰ 40% ਅਤੇ ਚੰਦੂਮਾਜਰਾ ਨੂੰ 35% ਵੋਟਾਂ ਮਿਲੀਆਂ ਸਨ।

2014 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਉਮੀਦਵਾਰ ਅੰਬਿਕਾ ਸੋਨੀ ਨੂੰ 23,697 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪ੍ਰੇਮ ਸਿੰਘ ਚੰਦੂਮਾਜਰਾ ਨੂੰ 32% ਅਤੇ 30% ਵੋਟਾਂ ਮਿਲੀਆਂ ਸਨ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੂੰ 67,204 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਰਵਨੀਤ ਬਿੱਟੂ ਨੂੰ 45% ਅਤੇ ਦਲਜੀਤ ਚੀਮਾ ਨੂੰ 37% ਵੋਟਾਂ ਮਿਲੀਆਂ।

Photo

ਬਾਹਰੀ ਉਮੀਦਵਾਰਾਂ ਦਾ ਦਬਦਬਾ

ਅਨੰਦਪੁਰ ਸਾਹਿਬ ਹਲਕੇ ਤੋਂ ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਇਸ ਹਲਕੇ ਨਾਲ ਕੋਈ ਸਬੰਧ ਨਹੀਂ ਹੈ। 2009, 2014 ਅਤੇ 2024 ਦੀਆਂ ਚੋਣਾਂ ਵਿਚ ਜਿੱਤੇ ਗਏ ਤਿੰਨੋਂ ਉਮੀਦਵਾਰ ਬਾਹਰੀ ਹਲਕਿਆਂ ਤੋਂ ਆ ਕੇ ਇੱਥੇ ਚੋਣ ਜਿੱਤ ਗਏ। ਕਾਂਗਰਸ ਵਲੋਂ ਪਿਛਲੀ ਵਾਰ ਚੋਣ ਜਿੱਤੇ ਮਨੀਸ਼ ਤਿਵਾੜੀ ਲੋਕ ਸਭਾ ਹਲਕਾ ਲੁਧਿਆਣੇ ਤੋਂ ਲਿਆਂਦੇ ਗਏ ਸਨ। 2014 ਵਿਚ ਚੋਣ ਜਿੱਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਲੋਕ ਸਭਾ ਹਲਕਾ ਪਟਿਆਲਾ ਹੈ।

ਇਸੇ ਤਰ੍ਹਾਂ 2009 ’ਚ ਚੋਣ ਜਿੱਤਣ ਵਾਲੇ ਰਵਨੀਤ ਸਿੰਘ ਬਿੱਟੂ ਵੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਹੀ ਆਏ ਸਨ। 2009 ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਵੀ ਪਹਿਲਾਂ ਲੋਕ ਸਭਾ ਹਲਕਾ ਜਲੰਧਰ ’ਚ ਸਰਗਰਮ ਸਨ। 2014 ’ਚ ਕਾਂਗਰਸ ਨੇ ਪਾਰਟੀ ਦੀ ਕੌਮੀ ਆਗੂ ਅੰਬਿਕਾ ਸੋਨੀ ਨੂੰ ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ।

(For more Punjabi news apart from anandpur sahib lok sabha constituency past Lok Sabha Elections Trends, stay tuned to Rozana Spokesman)

Location: India, Punjab, Rup Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement