
ਜੇਕਰ 25 ਸਾਲਾਂ ਦੀਆਂ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹਮੇਸ਼ਾ ਵਿਰੋਧੀ ਧਿਰ ’ਚ ਬੈਠਾ
ਜੇਕਰ 25 ਸਾਲਾਂ ਦੀਆਂ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹਮੇਸ਼ਾ ਵਿਰੋਧੀ ਧਿਰ ’ਚ ਬੈਠਾ ਹੈ।ਚੰਡੀਗੜ੍ਹ- ਪੰਜਾਬ ’ਚ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਪਿਛਲੀਆਂ ਦੋ ਲੋਕ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਜਿੱਤਣ ਵਾਲਾ ਵਿਰੋਧੀ ਧਿਰ ਵਿਚ ਬੈਠਦਾ ਹੈ ਅਤੇ ਹਾਰਨ ਵਾਲਾ ਕੇਂਦਰ ਵਿਚ ਮੰਤਰੀ ਬਣ ਜਾਂਦਾ ਹੈ। ਜੇਕਰ 25 ਸਾਲਾਂ ਦੀਆਂ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਗੁਰੂਨਗਰੀ ਤੋਂ ਚੋਣ ਜਿੱਤਣ ਵਾਲਾ ਹਮੇਸ਼ਾ ਵਿਰੋਧੀ ਧਿਰ ’ਚ ਬੈਠਾ ਹੈ।
2004 ਤਕ ਅੰਮ੍ਰਿਤਸਰ ਸੀਟ ’ਤੇ ਰਾਜ ਕਰਨ ਵਾਲੇ ਰਘੂਨੰਦਨ ਲਾਲ ਭਾਟੀਆ ਨੂੰ ਹਰਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਸੱਭ ਤੋਂ ਪਹਿਲਾਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੂੰ ਮੈਦਾਨ ’ਚ ਉਤਾਰਿਆ। ਸਿੱਧੂ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤੇ ਪਰ ਵਿਰੋਧੀ ਧਿਰ ’ਚ ਰਹੇ। 1999 ’ਚ ਰਘੁਨੰਦਨ ਲਾਲ ਭਾਟੀਆ ਪੰਜਵੀਂ ਵਾਰ ਸੰਸਦ ਮੈਂਬਰ ਬਣੇ।
ਸਾਲ 2014 ’ਚ ਜਦੋਂ ਪੂਰੇ ਦੇਸ਼ ’ਚ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਤੌਰ ’ਤੇ ਲੀਡ ਮਿਲੀ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਜੇਕਰ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਵਾਲੇ ਅਰੁਣ ਜੇਟਲੀ ਇੱਥੋਂ ਜਿੱਤ ਕੇ ਕੈਬਨਿਟ ’ਚ ਵੱਡਾ ਅਹੁਦਾ ਸੰਭਾਲਣਗੇ ਪਰ ਅਜਿਹਾ ਨਾ ਹੋਇਆ ਅਤੇ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ ਸਨ। ਦਿਲਚਸਪ ਗੱਲ ਇਹ ਰਹੀ ਕਿ ਹਾਰ ਤੋਂ ਬਾਅਦ ਵੀ ਉਨ੍ਹਾਂ ਨੂੰ ਕੇਂਦਰੀ ਵਿੱਤ ਮੰਤਰੀ ਬਣਾ ਦਿਤਾ ਗਿਆ ਅਤੇ ਜੇਤੂ ਕੈਪਟਨ ਅਮਰਿੰਦਰ ਸਿੰਘ ਸੰਸਦ ’ਚ ਵਿਰੋਧੀ ਬੈਂਚਾਂ ’ਤੇ ਬੈਠ ਗਏ। ਅਰੁਣ ਜੇਟਲੀ ਨੂੰ ਵੱਡੇ ਕੱਦ ਦਾ ਨੇਤਾ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਜਿਤਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵੀ ਕੀਤੀ ਸੀ ਪਰ ਕਾਂਗਰਸ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਕਹਿਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਪਣਾ ਪਟਿਆਲਾ ਹਲਕਾ ਛੱਡ ਕੇ ਅੰਮ੍ਰਿਤਸਰ ਤੋਂ ਵੱਡੀ ਮਾਤਰਾ ਵੋਟਾਂ ਨਾਲ ਚੋਣ ਜਿੱਤੀ।
2019 ’ਚ ਵੀ ਇਹੀ ਇਤਿਹਾਸ ਦੁਹਰਾਇਆ ਗਿਆ। ਭਾਜਪਾ ਨੇ ਅੰਮ੍ਰਿਤਸਰ ਤੋਂ ਸੀਨੀਅਰ ਬਿਊਰੋਕ੍ਰੇਟ ਅਤੇ ਸ਼ਹਿਰੀ ਸਿੱਖ ਚਿਹਰੇ ਦੇ ਰੂਪ ’ਚ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਚੋਣ ਮੈਦਾਨ ’ਚ ਉਤਾਰਿਆ ਪਰ ਉਹ ਵੀ ਹਾਰ ਗਏ। ਪੁਰੀ ਵੀ ਹਾਰ ਦੇ ਬਾਵਜੂਦ ਕੇਂਦਰ ਸਰਕਾਰ ’ਚ ਸ਼ਹਿਰੀ ਹਵਾਬਾਜ਼ੀ ਅਤੇ ਪਟਰੌਲੀਅਮ ਮੰਤਰੀ ਬਣਾਏ ਗਏ।