
ਚੰਦਰਯਾਨ-3 ਦੀ ਸਫਲਤਾ 'ਤੇ ਸੰਸਦ ਦੇ ਹੇਠਲੇ ਸਦਨ 'ਚ ਚਰਚਾ ਦੌਰਾਨ ਬਿਧੂੜੀ ਨੇ ਵੀਰਵਾਰ ਰਾਤ ਅਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਦਾਨਿਸ਼ ਅਲੀ ਵਿਰੁਧ ਸੰਸਦ ਦੇ ਹੇਠਲੇ ਸਦਨ ਵਿਚ ਲੋਕ ਸਭਾ ਮੈਂਬਰ ਰਮੇਸ਼ ਬਿਧੂੜੀ ਦੇ ਇਤਰਾਜ਼ਯੋਗ ਬਿਆਨਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ''ਸੱਤ ਸਿਤਾਰਾ ਇਮਾਰਤ” ਸੰਸਦ ਵਿਚ "ਨਫ਼ਰਤ" ਦੇ ਇਕ ਨਵੇਂ ਸੱਭਿਆਚਾਰ ਦੇ ਉਦਘਾਟਨ ਦੀ ਗਵਾਹ ਬਣੀ।
ਇਹ ਵੀ ਪੜ੍ਹੋ: ਫਰਜ਼ੀ ਪਾਸਪੋਰਟ ਜ਼ਰੀਏ ਕੈਨੇਡਾ, ਅਮਰੀਕਾ ਤੇ ਯੂਰਪ ਪਹੁੰਚੇ 368 ਗੈਂਗਸਟਰ, NIA ਨੇ ਪੰਜਾਬ ਪੁਲਿਸ ਤੋਂ ਮੰਗੇ ਵੇਰਵੇ
ਚੰਦਰਯਾਨ-3 ਦੀ ਸਫਲਤਾ 'ਤੇ ਸੰਸਦ ਦੇ ਹੇਠਲੇ ਸਦਨ 'ਚ ਚਰਚਾ ਦੌਰਾਨ ਬਿਧੂੜੀ ਨੇ ਵੀਰਵਾਰ ਰਾਤ ਅਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਦੀ ਆਲੋਚਨਾ ਕਰਦਿਆਂ ਭਾਜਪਾ ਆਗੂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸ਼ੇਖ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਨਗਰ ਕੀਰਤਨ ਹੋਇਆ ਆਰੰਭ
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਸਿੱਬਲ ਨੇ ਬਿਧੂੜੀ ਦੁਆਰਾ ਦਾਨਿਸ਼ ਅਲੀ ਵਿਰੁਧ ਵਰਤੇ ਗਏ ਸ਼ਬਦਾਂ ਦਾ ਹਵਾਲਾ ਦਿਤਾ ਅਤੇ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 'ਚੁੱਪੀ' 'ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ, ''ਸੱਤ ਸਿਤਾਰਾ ਇਮਾਰਤ ਨੇ ਸੰਸਦ 'ਚ 'ਨਫ਼ਰਤ' ਦੇ ਨਵੇਂ ਸੱਭਿਆਚਾਰ ਦਾ ਉਦਘਾਟਨ ਦੇਖਿਆ।'' ਹਾਲ ਹੀ 'ਚ ਸਮਾਪਤ ਹੋਏ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਸੰਸਦ ਦੀ ਪੁਰਾਣੀ ਇਮਾਰਤ ਤੋਂ ਨਵੀਂ ਸੰਸਦ ਦੀ ਇਮਾਰਤ ਵਿਚ ਤਬਦੀਲ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਗਰਮਖਿਆਲੀ ਹਰਦੀਪ ਨਿੱਝਰ ਦੇ ਘਰ 'ਤੇ ਲਗਾਇਆ ਨੋਟਿਸ, ਜਾਇਦਾਦ ਹੋਵੇਗੀ ਸੀਲ
ਬਿਧੂੜੀ ਵਲੋਂ ਲੋਕ ਸਭਾ ਵਿਚ ਦਾਨਿਸ਼ ਅਲੀ ਵਿਰੁਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਨੇ ਸ਼ੁਕਰਵਾਰ ਨੂੰ ਵਿਵਾਦ ਛੇੜ ਦਿਤਾ ਜਦੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਿਧੂੜੀ ਨੂੰ ਚੇਤਾਵਨੀ ਦਿਤੀ ਕਿ ਜੇਕਰ ਉਨ੍ਹਾਂ ਨੇ ਭਵਿੱਖ ਵਿਚ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਦਾਨਿਸ਼ ਅਲੀ ਨੇ ਕਿਹਾ ਕਿ ਜੇਕਰ ਬਿਧੂੜੀ ਵਿਰੁਧ ਕੋਈ ਕਾਰਵਾਈ ਨਾ ਹੋਈ ਤਾਂ ਉਹ ਲੋਕ ਸਭਾ ਦੀ ਮੈਂਬਰਸ਼ਿਪ ਛੱਡਣ ਬਾਰੇ ਵੀ ਵਿਚਾਰ ਕਰ ਸਕਦੇ ਹਨ।ਵਿਰੋਧੀ ਸੰਗਠਨ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ 'ਇੰਡੀਆ' ਨੇ ਬਿਧੂੜੀ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਮਾਮਲੇ ਨੂੰ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ।