
ਮਹੂਆ ਮੋਇਤਰਾ ਮੇਰੇ ਲਈ ਬੱਚੀ ਹੈ: ਸ਼ਸ਼ੀ ਥਰੂਰ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ ਇੰਟਰਨੈੱਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਕਰੌਪ ਕਰ ਕੇ ਸਾਂਝੀਆਂ ਕਰਨ ਦੀ ਆਲੋਚਨਾ ਕੀਤੀ, ਜਿਸ ਵਿਚ ਉਹ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨਾਲ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਇਸ ਨੂੰ ‘ਘਟੀਆ ਸਿਆਸਤ' ਕਰਾਰ ਦਿਤਾ। ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਥਰੂਰ ਨੇ ਕਿਹਾ ਕਿ ਉਹ ਮੋਇਤਰਾ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਏ ਸਨ, ਜਿਥੇ ਉਸ ਦੀ ਭੈਣ ਸਮੇਤ ਲਗਭਗ 15 ਲੋਕ ਮੌਜੂਦ ਸਨ। ਥਰੂਰ ਨੇ ਕਿਹਾ ਕਿ ਜਨਮ ਦਿਨ ਪਾਰਟੀ 'ਚ ਲਈ ਗਈ ਤਸਵੀਰ ਨੂੰ ਕੱਟ ਕੇ (ਕਰੌਪ ਕਰ ਕੇ) ਲਗਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 2 ਬੱਚਿਆਂ ਦੇ ਪਿਓ ਨੇ 5ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜ਼ਨਾਹ; ਗ੍ਰਿਫ਼ਤਾਰ
ਉਨ੍ਹਾਂ ਕਿਹਾ, ''ਇਹ ਘਟੀਆ ਰਾਜਨੀਤੀ ਹੈ। ਉਸ ਬੱਚੀ (ਮਹੂਆ) ਦੇ ਜਨਮ ਦਿਨ ਦੀ ਪਾਰਟੀ ਸੀ। ਇਹ ਸੱਚ ਹੈ ਕਿ ਉਹ ਬੱਚੀ ਨਹੀਂ ਹੈ, ਪਰ ਮੇਰੇ ਲਈ ਉਹ ਬੱਚਿਆਂ ਦੀ ਤਰ੍ਹਾਂ ਹੈ। ਉਹ ਐਮਪੀ (ਮਹੂਆ), ਮੇਰੇ ਤੋਂ 20 ਸਾਲ ਛੋਟੀ ਹੈ”। ਥਰੂਰ ਨੇ ਕਿਹਾ, ''ਮੇਰੀ ਭੈਣ ਸਮੇਤ ਉਨ੍ਹਾਂ ਦੇ ਜਨਮ ਦਿਨ ਦੀ ਪਾਰਟੀ 'ਚ ਲਗਭਗ 15 ਲੋਕ ਸ਼ਾਮਲ ਹੋਏ। ਪੂਰੀ ਤਸਵੀਰ ਦਿਖਾਉਣ ਦੀ ਬਜਾਏ, ਉਹ ਇਸ ਦੇ ਕੱਟੇ ਹੋਏ ਹਿੱਸੇ ਨੂੰ ਪ੍ਰਸਾਰਿਤ ਕਰ ਰਹੇ ਹਨ।"
ਇਹ ਵੀ ਪੜ੍ਹੋ: ਖੇਡ ਮੰਤਰੀ ਮੀਤ ਹੇਅਰ ਵਲੋਂ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਉਹ ਅਜਿਹੇ ਲੋਕਾਂ 'ਤੇ ਕੋਈ ਧਿਆਨ ਨਹੀਂ ਦਿੰਦੇ ਅਤੇ ਜਨਤਾ ਦੇ ਕੰਮ 'ਚ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ, "ਉਹ ਇਸ ਨੂੰ ਇਕ ਨਿਜੀ ਮੁਲਾਕਾਤ ਦਾ ਰੂਪ ਦੇ ਰਹੇ ਹਨ, ਜੇਕਰ ਅਜਿਹਾ ਸੀ, ਤਾਂ ਤਸਵੀਰ ਕਿਸ ਨੇ ਖਿੱਚੀ?" ਮੋਇਤਰਾ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ 'ਟਰੋਲ ਫੌਜ' ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਅਪਣੀਆਂ ਕੁੱਝ ਨਿਜੀ ਤਸਵੀਰਾਂ ਦੇਖ ਕੇ ਹਾਸਾ ਆ ਰਿਹਾ ਸੀ।
ਇਹ ਵੀ ਪੜ੍ਹੋ: ਸਮਾਜਵਾਦੀ ਪਾਰਟੀ ਦੇ ਦਫਤਰ ਬਾਹਰ ਬੈਨਰ ਬਣਿਆ ਚਰਚਾ ਦਾ ਵਿਸ਼ਾ
ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਮੈਨੂੰ ਚਿੱਟੇ ਬਲਾਊਜ਼ ਨਾਲੋਂ ਹਰੇ ਰੰਗ ਦੀ ਡਰੈੱਸ ਪਹਿਨਣਾ ਜ਼ਿਆਦਾ ਪਸੰਦ ਹੈ। ਅਤੇ ਤਸਵੀਰ ਨੂੰ ਕੱਟਣ ਦੀ ਕੀ ਲੋੜ ਹੈ? ਰਾਤ ਦੇ ਖਾਣੇ ਵਿਚ ਸ਼ਾਮਲ ਹੋਣ ਵਾਲੇ ਦੂਜੇ ਲੋਕਾਂ ਨੂੰ ਵੀ ਦਿਖਾਇਆ ਜਾਣਾ ਚਾਹੀਦਾ ਹੈ। ਬੰਗਾਲ ਦੀਆਂ ਔਰਤਾਂ ਅਪਣੀ ਜ਼ਿੰਦਗੀ ਜਿਊਂਦੀਆਂ ਹਨ”।