ਆਉ ਜਾਣਦੇ ਹਾਂ ਕਿ ਪੰਜਾਬ ਅਤੇ ਚੰਡੀਗੜ੍ਹ ਸੀਟ ਦੀਆਂ 13 ਸੀਟਾਂ 'ਤੇ ਭਾਜਪਾ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।
Candidate survey 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸ ਵਿਚਾਲੇ ਇਕ ਸਰਵੇਖਣ ਸਾਹਮਣੇ ਆਇਆ ਹੈ, ਜਿਸ ਵਿਚ ਦਸਿਆ ਗਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ 'ਤੇ ਭਾਜਪਾ ਦੀ ਟਿਕਟ ਲਈ ਕਿਹੜਾ ਆਗੂ ਲੋਕਾਂ ਦੀ ਪਹਿਲੀ, ਦੂਜੀ ਜਾਂ ਤੀਜੀ ਪਸੰਦ ਹੈ? ਆਉ ਜਾਣਦੇ ਹਾਂ ਕਿ ਪੰਜਾਬ ਅਤੇ ਚੰਡੀਗੜ੍ਹ ਸੀਟ ਦੀਆਂ 13 ਸੀਟਾਂ 'ਤੇ ਭਾਜਪਾ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।
ਚੰਡੀਗੜ੍ਹ ਵਿਚ ਸੰਜੇ ਟੰਡਨ ਭਾਜਪਾ ਲਈ ਪਹਿਲੀ ਪਸੰਦ
ਸਰਵੇਖਣ ਵਿਚ ਚੰਡੀਗੜ੍ਹ ਲੋਕ ਸਭਾ ਸੀਟ ਦੇ ਲੋਕਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਸੱਭ ਤੋਂ ਵੱਧ 44% ਸਮਰਥਨ ਦਿਤਾ। ਜਦਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਤੀਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 8 ਫ਼ੀ ਸਦੀ ਲੋਕ ਮੁੜ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ 15% ਲੋਕ ਅਰੁਣ ਸੂਦ ਅਤੇ 33% ਲੋਕ ਹੋਰ ਨੂੰ ਉਮੀਦਵਾਰ ਦੇਖਣਾ ਚਾਹੁੰਦੇ ਹਨ।
ਗੁਰਦਾਸਪੁਰ ਵਿਚ ਕਵਿਤਾ ਖੰਨਾ ਭਾਜਪਾ ਲਈ ਪਹਿਲੀ ਪਸੰਦ
ਸਰਵੇ 'ਚ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਭਾਜਪਾ ਦੀ ਕਵਿਤਾ ਖੰਨਾ ਨੂੰ ਸੱਭ ਤੋਂ ਵੱਧ 33% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ 'ਤੇ ਸੁਨੀਲ ਜਾਖੜ ਰਹੇ, ਜਿਨ੍ਹਾਂ ਨੂੰ 32 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਗੁਰਦਾਸਪੁਰ 'ਚ ਅਸ਼ਵਨੀ ਚੰਦੇਲ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਸ ਨੂੰ 15 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਜਦਕਿ ਗੁਰਦਾਸਪੁਰ ਲੋਕ ਸਭਾ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਸੁਨੀਲ ਜਾਖੜ ਭਾਜਪਾ ਦੀ ਪਹਿਲੀ ਪਸੰਦ ਸਨ।
ਅੰਮ੍ਰਿਤਸਰ ਵਿਚ ਸ਼ਵੇਤ ਮਲਿਕ ਪਹਿਲੀ ਪਸੰਦ
ਸਰਵੇ 'ਚ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਭਾਜਪਾ ਦੇ ਸ਼ਵੇਤ ਮਲਿਕ ਨੂੰ ਸੱਭ ਤੋਂ ਵੱਧ 29% ਲੋਕਾਂ ਨੇ ਸਮਰਥਨ ਦਿਤਾ। ਦੂਜੇ ਸਥਾਨ 'ਤੇ ਡਾ. ਜਗਮੋਹਨ ਸਿੰਘ ਰਹੇ, ਜਿਨ੍ਹਾਂ ਨੂੰ 26% ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 15 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਜਦਕਿ ਭਾਜਪਾ ਲਈ ਅੰਮ੍ਰਿਤਸਰ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ ਲਈ ਸ਼ਵੇਤ ਮਲਿਕ ਪਹਿਲੀ ਪਸੰਦ ਸਨ।
ਖਡੂਰ ਸਾਹਿਬ ਤੋਂ ਮਨਦੀਪ ਮੰਨਾ ਭਾਜਪਾ ਲਈ ਪਹਿਲੀ ਪਸੰਦ
ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਭਾਜਪਾ ਦੇ ਮਨਦੀਪ ਸਿੰਘ ਮੰਨਾ ਨੂੰ ਸੱਭ ਤੋਂ ਵੱਧ 41 ਫ਼ੀ ਸਦੀ ਲੋਕਾਂ ਨੇ ਸਮਰਥਨ ਦਿਤਾ। ਅਨੂਪ ਭੁੱਲਰ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 22 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸਰਵੇ 'ਚ ਖਡੂਰ ਸਾਹਿਬ 'ਚ ਤੀਜੇ ਸਥਾਨ 'ਤੇ ਗੁਰਮੁਖ ਸਿੰਘ ਬਲੇਰ ਨੂੰ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 6 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ | ਜਦਕਿ ਭਾਜਪਾ ਲਈ ਖਡੂਰ ਸਾਹਿਬ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ ਲਈ ਮਨਦੀਪ ਸਿੰਘ ਮੰਨਾ ਪਹਿਲੀ ਪਸੰਦ ਸਨ।
ਜਲੰਧਰ ਵਿਚ ਇੰਦਰ ਇਕਬਾਲ ਸਿੰਘ ਰਿੰਕੂ ਪਹਿਲੀ ਪਸੰਦ
ਜਲੰਧਰ ਲੋਕ ਸਭਾ ਸੀਟ 'ਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਰਿੰਕੂ ਨੂੰ ਸੱਭ ਤੋਂ ਵੱਧ 31% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ 'ਤੇ ਅਵਿਨਾਸ਼ ਚੰਦਰ ਸਨ, ਜਿਨ੍ਹਾਂ ਨੂੰ 25 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਜਲੰਧਰ 'ਚ ਰਾਕੇਸ਼ ਬੱਗਾ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 11 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਜਲੰਧਰ ਲੋਕ ਸਭਾ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਦੀ ਪਹਿਲੀ ਪਸੰਦ ਇੰਦਰ ਇਕਬਾਲ ਸਿੰਘ ਰਿੰਕੂ ਸਨ।
ਹੁਸ਼ਿਆਰਪੁਰ ਵਿਚ ਸੋਮ ਪ੍ਰਕਾਸ਼ ਪਹਿਲੀ ਪਸੰਦ
ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਭਾਜਪਾ ਦੇ ਸੋਮ ਪ੍ਰਕਾਸ਼ ਨੂੰ ਸੱਭ ਤੋਂ ਵੱਧ 44% ਲੋਕਾਂ ਦਾ ਸਮਰਥਨ ਮਿਲਿਆ। ਦੂਜੇ ਸਥਾਨ 'ਤੇ ਰਾਕੇਸ਼ ਬੱਗਾ ਰਹੇ, ਜਿਨ੍ਹਾਂ ਨੂੰ 12 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਆਰ.ਐਸ.ਲੱਦੜ ਹੁਸ਼ਿਆਰਪੁਰ 'ਚ ਤੀਜੇ ਸਥਾਨ 'ਤੇ ਹਨ, ਜਿਨ੍ਹਾਂ ਨੂੰ 5 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਹੁਸ਼ਿਆਰਪੁਰ ਲੋਕ ਸਭਾ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਦੀ ਪਹਿਲੀ ਪਸੰਦ ਸੋਮ ਪ੍ਰਕਾਸ਼ ਸਨ।
ਸ੍ਰੀ ਅਨੰਦਪੁਰ ਸਾਹਿਬ ਤੋਂ ਅਜੈਵੀਰ ਲਾਲਪੁਰਾ ਪਹਿਲੀ ਪਸੰਦ
ਸਰਵੇ ਵਿਚ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸਰਵੇਖਣ ਵਿਚ ਅਜੈਵੀਰ ਲਾਲਪੁਰਾ ਨੂੰ ਸੱਭ ਤੋਂ ਵੱਧ 34% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ 'ਤੇ ਅਵਿਨਾਸ਼ ਰਾਏ ਖੰਨਾ ਸਨ, ਜਿਨ੍ਹਾਂ ਨੂੰ 33 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਅਨੰਦਪੁਰ ਸਾਹਿਬ ਵਿਚ ਡਾ. ਸੁਭਾਸ਼ ਸ਼ਰਮਾ ਨੂੰ ਸਰਵੇ ਵਿਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 15 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਪਰ ਭਾਜਪਾ ਲਈ ਅਨੰਦਪੁਰ ਸਾਹਿਬ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ ਲਈ ਅਵਿਨਾਸ਼ ਰਾਏ ਪਹਿਲੀ ਪਸੰਦ ਸਨ।
ਲੁਧਿਆਣਾ ਤੋਂ ਸਿਮਰਜੀਤ ਬੈਂਸ ਪਹਿਲੀ ਪਸੰਦ
ਲੁਧਿਆਣਾ ਲੋਕ ਸਭਾ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਨੂੰ ਸੱਭ ਤੋਂ ਵੱਧ 61% ਲੋਕਾਂ ਨੇ ਸਮਰਥਨ ਦਿਤਾ। ਜੀਵਨ ਗੁਪਤਾ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 15 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਲੁਧਿਆਣਾ 'ਚ ਪਰਮਿੰਦਰ ਸਿੰਘ ਬਰਾੜ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 11 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਲੁਧਿਆਣਾ ਲੋਕ ਸਭਾ ਦੀਆਂ 8 ਵਿਧਾਨ ਸਭਾ ਸੀਟਾਂ 'ਤੇ ਸਿਮਰਜੀਤ ਸਿੰਘ ਬੈਂਸ ਭਾਜਪਾ ਦੀ ਪਹਿਲੀ ਪਸੰਦ ਸਨ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਨੇ ਅਜੇ ਤਕ ਅਧਿਕਾਰਤ ਤੌਰ 'ਤੇ ਭਾਜਪਾ 'ਚ ਪ੍ਰਵੇਸ਼ ਨਹੀਂ ਕੀਤਾ ਹੈ। ਜੇਕਰ ਕਿਸੇ ਕਾਰਨ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਇਥੇ ਹੋਰ ਲੋਕ ਦਾਅਵੇਦਾਰ ਹੋਣਗੇ।
ਫਤਹਿਗੜ੍ਹ ਸਾਹਿਬ ਤੋਂ ਇੰਦਰ ਇਕਬਾਲ ਸਿੰਘ ਰਿੰਕੂ
ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਭਾਜਪਾ ਦੇ ਇੰਦਰ ਇਕਬਾਲ ਸਿੰਘ ਰਿੰਕੂ ਨੂੰ ਸੱਭ ਤੋਂ ਵੱਧ 38% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ 'ਤੇ 30% ਲੋਕ ਡਾ. ਦੀਪਕ ਜੋਤੀ ਨੂੰ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਫ਼ਤਹਿਗੜ੍ਹ ਸਾਹਿਬ 'ਚ ਗੇਜਾ ਰਾਮ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਸ ਨੂੰ 4 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਫਤਿਹਗੜ੍ਹ ਸਾਹਿਬ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਇੰਦਰ ਇਕਬਾਲ ਸਿੰਘ ਰਿੰਕੂ ਭਾਜਪਾ ਦੀ ਪਹਿਲੀ ਪਸੰਦ ਸਨ।
ਫਰੀਦਕੋਟ ਵਿਚ ਪਰਮਜੀਤ ਕੌਰ ਗੁਲਸ਼ਨ ਅਤੇ ਡਾ. ਨਿਰਮਲ ਸਿੰਘ ਵਿਚਾਲੇ ਟੱਕਰ
ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੀ ਪਰਮਜੀਤ ਕੌਰ ਗੁਲਸ਼ਨ ਨੂੰ ਸੱਭ ਤੋਂ ਵੱਧ 32% ਸਮਰਥਨ ਮਿਲਿਆ। ਦੂਜੇ ਨੰਬਰ 'ਤੇ ਡਾ. ਨਿਰਮਲ ਸਿੰਘ ਸਨ, ਜਿਨ੍ਹਾਂ ਨੂੰ 31% ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਫਰੀਦਕੋਟ 'ਚ ਮੁਖਤਿਆਰ ਸਿੰਘ ਨੂੰ ਸਰਵੇ 'ਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਸ ਨੂੰ 2 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਫਰੀਦਕੋਟ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਪਰਮਜੀਤ ਕੌਰ ਗੁਲਸ਼ਨ ਭਾਜਪਾ ਦੀ ਪਹਿਲੀ ਪਸੰਦ ਸਨ। ਇਥੇ ਪਰਮਜੀਤ ਕੌਰ ਗੁਲਸ਼ਨ ਅਤੇ ਨਿਰਮਲ ਸਿੰਘ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਫਿਰੋਜ਼ਪੁਰ ਤੋਂ ਕੌਣ ਹੈ ਪਹਿਲੀ ਪਸੰਦ
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ 31% ਲੋਕਾਂ ਨੇ ਰਮਿੰਦਰ ਸਿੰਘ ਦਾ ਸਮਰਥਨ ਕੀਤਾ। ਸੁਰਜੀਤ ਕੁਮਾਰ ਜਿਆਣੀ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 28 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਫ਼ਿਰੋਜ਼ਪੁਰ ਵਿਚ ਰਾਣਾ ਗੁਰਮੀਤ ਸਿੰਘ ਨੂੰ ਸਰਵੇਖਣ ਵਿਚ ਤੀਜੇ ਸਥਾਨ 'ਤੇ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 28 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਫ਼ਿਰੋਜ਼ਪੁਰ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਰਮਿੰਦਰ ਸਿੰਘ ਭਾਜਪਾ ਦੀ ਪਹਿਲੀ ਪਸੰਦ ਸਨ। ਫਿਲਹਾਲ ਰਮਿੰਦਰ ਸਿੰਘ ਕਾਂਗਰਸ ਪਾਰਟੀ 'ਚ ਹਨ ਪਰ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ। ਜੇਕਰ ਕਾਂਗਰਸ ਪਾਰਟੀ ਖੁਦ ਉਨ੍ਹਾਂ ਨੂੰ ਉਮੀਦਵਾਰ ਬਣਾਉਂਦੀ ਹੈ ਅਤੇ ਉਹ ਭਾਜਪਾ 'ਚ ਸ਼ਾਮਲ ਨਹੀਂ ਹੁੰਦੇ ਤਾਂ ਪਾਰਟੀ ਕਿਸੇ ਹੋਰ ਚਿਹਰੇ ਨੂੰ ਟਿਕਟ ਦੇਵੇਗੀ।
ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਪਹਿਲੀ ਪਸੰਦ
ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਸਰੂਪ ਚੰਦ ਸਿੰਗਲਾ ਨੂੰ ਸਭ ਤੋਂ ਵੱਧ 49% ਲੋਕਾਂ ਨੇ ਸਮਰਥਨ ਦਿਤਾ। ਦੂਜੇ ਸਥਾਨ 'ਤੇ ਗਿਆਨ ਪ੍ਰਕਾਸ਼ ਗਰਗ ਰਹੇ, ਜਿਨ੍ਹਾਂ ਨੂੰ 29 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਬਠਿੰਡਾ ਵਿਚ ਜਗਦੀਪ ਨਕਈ ਨੂੰ ਸਰਵੇਖਣ ਵਿਚ ਤੀਜੇ ਸਥਾਨ ’ਤੇ ਪਸੰਦ ਕੀਤਾ ਗਿਆ ਹੈ, ਜਿਸ ਨੂੰ 10 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਬਠਿੰਡਾ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਸਰੂਪ ਚੰਦ ਸਿੰਗਲਾ ਭਾਜਪਾ ਦੀ ਪਹਿਲੀ ਪਸੰਦ ਸਨ।
ਸੰਗਰੂਰ ਵਿਚ ਅਰਵਿੰਦ ਖੰਨਾ ਪਹਿਲੀ ਪਸੰਦ
ਸੰਗਰੂਰ ਲੋਕ ਸਭਾ ਸੀਟ 'ਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ ਸੱਭ ਤੋਂ ਵੱਧ 37% ਲੋਕਾਂ ਨੇ ਸਮਰਥਨ ਦਿਤਾ। ਦੂਜੇ ਨੰਬਰ 'ਤੇ ਪਰਮਿੰਦਰ ਸਿੰਘ ਢੀਂਡਸਾ ਰਹੇ, ਜਿਨ੍ਹਾਂ ਨੂੰ 35 ਫ਼ੀ ਸਦੀ ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਸੰਗਰੂਰ ਵਿਚ ਸਰਵੇਖਣ ਵਿਚ ਤੀਜੇ ਸਥਾਨ ’ਤੇ ਕੇਵਲ ਸਿੰਘ ਢਿੱਲੋਂ ਨੂੰ ਪਸੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ 14 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਸੰਗਰੂਰ ਲੋਕ ਸਭਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਦੀ ਪਹਿਲੀ ਪਸੰਦ ਅਰਵਿੰਦ ਖੰਨਾ ਸਨ।
ਪਟਿਆਲਾ ਤੋਂ ਪ੍ਰਨੀਤ ਕੌਰ ਪਹਿਲੀ ਪਸੰਦ
ਪਟਿਆਲਾ ਲੋਕ ਸਭਾ ਸੀਟ ਤੋਂ ਪ੍ਰਨੀਤ ਕੌਰ ਨੂੰ ਸੱਭ ਤੋਂ ਵੱਧ 43% ਸਮਰਥਨ ਮਿਲਿਆ। ਹਾਲਾਂਕਿ ਪ੍ਰਨੀਤ ਕੌਰ ਅਜੇ ਭਾਜਪਾ ਵਿਚ ਸ਼ਾਮਲ ਨਹੀਂ ਹੋਏ ਹਨ। ਦੂਜੇ ਨੰਬਰ 'ਤੇ ਜੈਇੰਦਰ ਕੌਰ ਰਹੀ, ਜਿਸ ਨੂੰ 24% ਲੋਕ ਭਾਜਪਾ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਪਟਿਆਲਾ ਵਿਚ ਗੁਰਤੇਜ ਸਿੰਘ ਨੂੰ ਸਰਵੇ ਵਿਚ ਤੀਜੇ ਸਥਾਨ ’ਤੇ ਪਸੰਦ ਕੀਤਾ ਗਿਆ ਹੈ, ਜਿਸ ਨੂੰ 11 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਪਟਿਆਲਾ ਲੋਕ ਸਭਾ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਪ੍ਰਨੀਤ ਕੌਰ ਲੋਕਾਂ ਦੀ ਪਹਿਲੀ ਪਸੰਦ ਸਨ।
(For more Punjabi news apart from Candidate survey 2024: Who is the first choice as BJP candidate in Punjab and Chandigarh lok sabha seats, stay tuned to Rozana Spokesman)