
ਉਨ੍ਹਾਂ ਨੇ ਇਹ ਫੈਸਲਾ ਹਾਲ ਹੀ 'ਚ ਸਿੱਕਮ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਲਿਆ ਹੈ।
Bhaichung Bhutia: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਨੇ ਇਹ ਫੈਸਲਾ ਹਾਲ ਹੀ 'ਚ ਸਿੱਕਮ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਲਿਆ ਹੈ।
ਸਿੱਕਮ ਡੈਮੋਕਰੇਟਿਕ ਫਰੰਟ (SDF) ਦੇ ਉਪ-ਪ੍ਰਧਾਨ ਭੂਟੀਆ ਬਾਰਫੁੰਗ ਸੀਟ ਸਿੱਕਮ ਕ੍ਰਾਂਤੀਕਾਰੀ ਮੋਰਚਾ (SAKM) ਦੇ ਉਮੀਦਵਾਰ ਰਿਕਸ਼ਾਲ ਦੋਰਜੀ ਭੂਟੀਆ ਤੋਂ ਹਾਰ ਗਏ। ਇਹ ਉਨ੍ਹਾਂ ਦੀ ਛੇਵੀਂ ਚੋਣ ਹਾਰ ਸੀ।
ਭੂਟੀਆ ਨੇ 2014 ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਜਦੋਂ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਨੂੰ ਦਾਰਜੀਲਿੰਗ ਲੋਕ ਸਭਾ ਸੀਟ ਤੋਂ ਅਪਣਾ ਉਮੀਦਵਾਰ ਬਣਾਇਆ। ਉਨ੍ਹਾਂ ਨੇ 2018 ਵਿਚ ਹਮਰੋ ਸਿੱਕਮ ਪਾਰਟੀ ਬਣਾਈ ਅਤੇ ਅਪਣੇ ਗ੍ਰਹਿ ਰਾਜ ਦੀ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਉਨ੍ਹਾਂ ਨੇ ਅਪਣੀ ਪਾਰਟੀ ਨੂੰ ਪਵਨ ਚਾਮਲਿੰਗ ਦੀ ਅਗਵਾਈ ਵਾਲੀ SDF ਨਾਲ ਮਿਲਾਇਆ ਸੀ।
ਭੂਟੀਆ ਨੇ ਇਕ ਬਿਆਨ ਵਿਚ ਕਿਹਾ, “ਸੱਭ ਤੋਂ ਪਹਿਲਾਂ, ਮੈਂ ਮਾਨਯੋਗ ਪੀ.ਐੱਸ. ਤਮਾਂਗ ਅਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਵਧਾਈ ਦੇਣਾ ਚਾਹਾਂਗਾ। ਸਿੱਕਮ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਾਨਦਾਰ ਵੋਟ ਦਿਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਐਸਕੇਐਮ ਸਰਕਾਰ ਅਪਣੇ ਵਾਅਦੇ ਪੂਰੇ ਕਰੇਗੀ ਅਤੇ ਸਿੱਕਮ ਨੂੰ ਸਾਰੇ ਖੇਤਰਾਂ ਵਿਚ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ”।
ਉਨ੍ਹਾਂ ਕਿਹਾ, “2024 ਦੇ ਚੋਣ ਨਤੀਜਿਆਂ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਚੋਣ ਰਾਜਨੀਤੀ ਮੇਰੇ ਲਈ ਨਹੀਂ ਹੈ। ਇਸ ਲਈ, ਮੈਂ ਤੁਰੰਤ ਪ੍ਰਭਾਵ ਨਾਲ ਹਰ ਤਰ੍ਹਾਂ ਦੀ ਚੋਣ ਰਾਜਨੀਤੀ ਤੋਂ ਸੰਨਿਆਸ ਲੈਂਦਾ ਹਾਂ”।
(For more Punjabi news apart from Bhaichung Bhutia Quits Politics , stay tuned to Rozana Spokesman)