UK News: ਪੰਜਾਬੀ ਮੂਲ ਦੇ ਤਜਰਬੇਕਾਰ ਬ੍ਰਿਟਿਸ਼ ਸੰਸਦ ਮੈਂਬਰ ਨੇ ਸਿਆਸਤ ਤੋਂ ਲਿਆ ਸੰਨਿਆਸ
Published : May 29, 2024, 7:20 am IST
Updated : May 29, 2024, 7:20 am IST
SHARE ARTICLE
Veteran British Indian Labour MP Virendra Sharma says won't seek re-election
Veteran British Indian Labour MP Virendra Sharma says won't seek re-election

ਰਾਜਨੀਤੀ ਤੋਂ ਦੂਰ ਰਹਿਣਗੇ ਤੇ ਆਮ ਚੋਣਾਂ ਨਹੀਂ ਲੜਨਗੇ

UK News:  ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਅਤੇ ਕਈ ਸਾਲਾਂ ਤੋਂ ਭਾਰਤ-ਬ੍ਰਿਟਿਸ਼ ਸਬੰਧਾਂ ਦੇ ਸਮਰਥਕ ਰਹੇ ਵੀਰੇਂਦਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਰਾਜਨੀਤੀ ’ਚ ਸਰਗਰਮ ਨਹੀਂ ਰਹਿਣਗੇ। ਉਹ ਬਰਤਾਨੀਆਂ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵੀ ਨਹੀਂ ਲੜਨਗੇ।

ਲੇਬਰ ਪਾਰਟੀ ਦੇ 77 ਸਾਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਲਿਆਉਣ ਦਾ ਸਮਾਂ ਹੈ ਕਿਉਂਕਿ ਉਹ ਹੁਣ ਦਾਦਾ ਵਜੋਂ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਹਨ।

ਉਨ੍ਹਾਂ ਨੇ 2007 ’ਚ ਪੰਜਾਬੀ ਬਹੁਗਿਣਤੀ ਵਾਲੇ ਈਲਿੰਗ ਸਾਊਥਹਾਲ ਹਲਕੇ ’ਚ ਉਪ ਚੋਣ ਜਿੱਤੀ ਅਤੇ ਉਦੋਂ ਤੋਂ ਲਗਾਤਾਰ ਚਾਰ ਆਮ ਚੋਣਾਂ ਜਿੱਤੀਆਂ ਹਨ।
ਪੰਜਾਬ ਦੇ ਮੰਡਲੀ ਪਿੰਡ ’ਚ ਜਨਮੇ ਸ਼ਰਮਾ 1968 ’ਚ ਬਰਤਾਨੀਆਂ ਚਲੇ ਗਏ ਅਤੇ ਟਰੇਡ ਯੂਨੀਅਨ ਸਕਾਲਰਸ਼ਿਪ ’ਤੇ ਲੰਡਨ ਸਕੂਲ ਆਫ ਇਕਨਾਮਿਕਸ (ਐੱਲ.ਐੱਸ.ਈ.) ’ਚ ਪੜ੍ਹਾਈ ਕਰਨ ਤੋਂ ਪਹਿਲਾਂ ਬੱਸ ਕੰਡਕਟਰ ਦੇ ਤੌਰ ’ਤੇ ਕੰਮ ਕੀਤਾ।

ਸ਼ਰਮਾ ਨੇ ਸੋਮਵਾਰ ਸ਼ਾਮ ਨੂੰ ਅਪਣੀ ਪਾਰਟੀ ਨੂੰ ਲਿਖੀ ਚਿੱਠੀ ’ਚ ਕਿਹਾ, ‘‘50 ਸਾਲ ਤੋਂ ਜ਼ਿਆਦਾ ਸਮੇਂ ਤੋਂ ਮੈਂ ਕਿਸੇ ਨਾ ਕਿਸੇ ਸਮਰੱਥਾ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਹੁਣ ਮੇਰਾ ਮੰਨਣਾ ਹੈ ਕਿ ਇਕ ਹੋਰ ਅਧਿਆਇ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਮੈਂ ਅਗਲੀ ਚੋਣ ਨਹੀਂ ਲੜਾਂਗਾ। ਇਹ ਲੇਬਰ ਦੀ ਜਿੱਤਣ ਦੀ ਮੇਰੀ ਇੱਛਾ ਨੂੰ ਘੱਟ ਨਹੀਂ ਕਰੇਗਾ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਜਿੱਤਾਂਗੇ। ’’

ਉਨ੍ਹਾਂ ਕਿਹਾ, ‘‘ਮੈਂ ਲੇਬਰ ਪਾਰਟੀ ਦਾ ਸਮਰਥਨ ਕਰਨਾ ਜਾਰੀ ਰੱਖਾਂਗਾ ਅਤੇ ਮੈਨੂੰ ਉਮੀਦ ਹੈ ਕਿ ਮੈਂ ਪਾਰਟੀ ਦੀਆਂ ਨੀਤੀਆਂ ਦਾ ਹਿੱਸਾ ਬਣਨਾ ਜਾਰੀ ਰੱਖਾਂਗਾ ਪਰ ਹਾਊਸ ਆਫ ਕਾਮਨਜ਼ ਦੇ ਅੰਦਰੋਂ ਨਹੀਂ। ’’        

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement