Punjab News: ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀ ਘਿਓ-ਖਿਚੜੀ ਵਿਚ ਮੈਂ ਮੱਖੀ ਸੀ, ਮੈਨੂੰ ਕੱਢ ਕੇ ਬਾਹਰ ਮਾਰਿਆ-ਡਿੰਪੀ ਢਿੱਲੋਂ
Published : Aug 26, 2024, 12:40 pm IST
Updated : Aug 26, 2024, 1:46 pm IST
SHARE ARTICLE
Hardeep Singh Dimpy Dhillon today latest News
Hardeep Singh Dimpy Dhillon today latest News

Hardeep Singh Dimpy Dhillon today latest News: ਅਕਾਲੀ ਦਲ ਛੱਡਣ ਤੋਂ ਬਾਅਦ ਬੋਲੇ ਡਿੰਪੀ ਢਿੱਲੋਂ

Hardeep Singh Dimpy Dhillon today latest News: ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੋਮਵਾਰ ਨੂੰ ਗਿੱਦੜਬਾਹਾ ਦੇ ਮਲੋਟ ਰੋਡ 'ਤੇ ਸਥਿਤ ਲੀਲਾ ਰਾਇਲ ਵਿਖੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਕੀਤੀ। ਡਿੰਪੀ ਢਿੱਲੋਂ ਨੇ ਇੱਥੇ ਆਪਣੇ ਸਮਰਥਕਾਂ ਨਾਲ ਅੱਗੇ ਦੀ ਯੋਜਨਾ ਬਣਾਈ। ਢਿੱਲੋਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਸੁਖਬੀਰ ਬਾਦਲ 'ਤੇ ਅੰਨ੍ਹਾ ਭਰੋਸਾ ਕੀਤਾ ਸੀ ਪਰ ਦੋਵੇਂ ਭਰਾਵਾਂ ਦੀ ਘਿਓ-ਖਿਚੜੀ ਵਿਚ ਮੈਂ ਮੱਖੀ ਸੀ, ਮੈਨੂੰ ਕੱਢ ਕੇ ਬਾਹਰ ਮਾਰਿਆ।

ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਮੇਰੇ ਕੋਲੋਂ ਸੀਟ ਖੋਹ ਕੇ ਕਹਿੰਦੇ ਸੀ ਕਿ ਵੇਖ ਲੈ ਜੇ ਸਿਆਸਤ ਕਰਨੀ ਜਾਂ ਨਹੀਂ। ਜੇ ਸਿਆਸਤ ਕਰਨੀ ਤਾਂ ਤਲਵੰਡੀ ਸਾਬੋ ਚਲਾ ਜਾ। ਵੱਡਾ ਖ਼ੁਲਾਸਾ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤੋਂ ਆਫ਼ਰ ਆਉਂਦੇ ਰਹੇ ਹਨ ਪਰ ਮੈਂ ਹਰ ਇਕ ਨੂੰ ਹੱਥ ਜੋੜ ਕੇ ਨਾਂਹ ਕੀਤੀ ਹੈ।

ਇਸੇ ਦਰਮਿਆਨ ਇਸੇ ਦੇ ਨਾਲ ਹੀ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਤ ਦਾ ਹੁਕਮ ਹੈ ਕਿ ਮੈਂ ਮੌਜੂਦਾ ਸਰਕਾਰ ਕੋਲ ਜਾਵਾਂ। ਅਸੀਂ ਸਾਰਿਆਂ ਨਾਲ ਗੱਲ ਕਰਕੇ ਮੈਂ ਆਪਣਾ ਫ਼ੈਸਲਾ ਲਵਾਂਗਾ ਅਤੇ ਮੈਂ ਦੁਬਾਰਾ ਇਸੇ ਜਗ੍ਹਾ 'ਤੇ ਆ ਕੇ ਹੀ ਆਪਣਾ ਫ਼ੈਸਲਾ ਦੱਸਾਂਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement