ਗਠਜੋੜ ਦੇ 162 ਵਿਧਾਇਕ ਗ੍ਰੈਂਡ ਹਯਾਤ ਹੋਟਲ ਵਿਚ ਹੋਏ ਇਕੱਠੇ
Published : Nov 26, 2019, 9:24 am IST
Updated : Nov 26, 2019, 9:24 am IST
SHARE ARTICLE
Shivsena -NCP-Cong combine to 'parade' 162 MLAs in Mumbai hotel
Shivsena -NCP-Cong combine to 'parade' 162 MLAs in Mumbai hotel

ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਦੇ ਵਿਧਾਇਕਾਂ ਨੇ ਰਲ ਕੇ ਸੰਵਿਧਾਨ ਦੀ ਸਹੁੰ ਚੁਕੀ

ਮੁੰਬਈ:  ਸ਼ਿਵ ਸੈਨਾ, ਐਨ.ਸੀ.ਪੀ ਅਤੇ ਕਾਂਗਰਸ ਦੇ 162 ਵਿਧਾਇਕ ਗ੍ਰੈਂਡ ਹਯਾਤ ਹੋਟਲ ਵਿਚ ਅਪਣੀ ਏਕਤਾ ਦਾ ਵਿਖਾਵਾ ਕਰ ਕੇ ਭਾਜਪਾ ਨੂੰ ਕੰਬਣੀ ਛੇੜ ਗਏ। ਸ਼ਿਵ ਸੈਨਾ ਤੇ ਐਨ.ਸੀ.ਪੀ ਪ੍ਰਧਾਨ ਸ਼ਰਦ ਪਵਾਰ ਅਤੇ ਸੁਪ੍ਰੀਆ ਸੂਲੇ ਵੀ ਹੋਟਲ ਵਿਚ ਮੌਜੂਦ ਸਨ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਚਰਨ ਸਿੰਘ ਸਾਪਰਾ ਵੀ ਹੋਟਲ ਪਹੁੰਚ ਗਏ। ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਵੀ ਹੋਟਲ ਹਯਾਤ ਵਿਚ ਸਾਰੇ ਮੈਂਬਰਾਂ ਦਾ ਧਨਵਾਦ ਕੀਤਾ ਤੇ ਵੱਡਾ ਐਲਾਨ ਕੀਤਾ ਕਿ ਤਿੰਨ ਪਾਰਟੀਆਂ ਦੀ ਏਕਤਾ 5 ਸਾਲ ਲਈ ਨਹੀਂ, 10,15, 20 ਸਾਲ ਤਕ ਚਲੇਗੀ।

shivsena congressShivsena congress

ਇਸ ਤੋਂ ਪਹਿਲਾਂ ਗਠਜੋੜ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਸ਼ਿਵ ਸੇਨਾ, ਰਾਕਾਂਪਾ ਤੇ ਕਾਂਗਰਸ ਮੁਬਈ ਦੇ ਇਕ ਪੰਜ ਤਾਰਾ ਹੋਟਲ 'ਚ ਸੋਮਵਾਰ ਦੀ ਸ਼ਾਮ ਨੂੰ ਆਪਣੇ 162 ਵਿਧਾਇਕਾਂ ਦੀ ਪਰੇਡ ਕਰਵਾਏਗੀ। ਸ਼ਿਵ ਸੇਨਾ ਦੇ ਨੇਤਾ ਸੰਜੇ ਰਾਉਤ ਨੇ ਟਵੀਟ ਕਰ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਪੀਲ ਕੀਤੀ ਕਿ ਤਿੰਨੇ ਦਲਾਂ ਦੇ ਵਿਧਾਇਕਾਂ ਦੀ ਪਰੇਡ ਨੂੰ ਉਹ ਆਪ ਆ ਕੇ ਦੇਖਣ।


ਰਾਉਤ ਨੇ ਰਾਜਪਾਲ ਦੇ ਅਧਿਕਾਰਕ ਟਵਿਟਰ ਹੈਂਡਲ ਨੂੰ ਟੈਗ ਕਰਦੇ ਹੋਏ ਲਿਖਿਆ, 'ਅਸੀਂ ਸਾਰੇ ਇਕ ਹਾਂ ਅਤੇ ਇਕੱਠੇ ਹਾਂ, ਸਾਡੇ 162 ਵਿਧਾਇਕਾਂ ਨੂੰ ਪਹਿਲੀ ਵਾਰ ਸ਼ਾਮ 7 ਵਜੇ ਗ੍ਰੈਂਡ ਹਯਾਤ 'ਚ ਦੇਖੋ, ਮਹਾਰਾਸ਼ਟਰ ਦੇ ਰਾਜਪਾਲ ਖੁਦ ਆਉਣ ਤੇ ਦੇਖਣ। ਰਾਕਾਂਪਾ ਦੇ ਇਕ ਨੇਤਾ ਨੇ ਕਿਹਾ, 'ਜਨਭਾਵਨਾ ਨੂੰ ਅਪਣੇ ਵੱਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਵਿਧਾਇਕਾਂ ਦੀ ਇਕ ਹਾਲ 'ਚ ਪਰੇਡ ਕਰਾਵਾਂਗੇ, ਤਾਂ ਪੂਰਾ ਦੇਸ਼ ਦੇਖੇਗਾ ਕਿ ਭਾਜਪਾ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰ ਕੇ ਮਹਾਰਾਸ਼ਟਰ 'ਚ ਗੰਦੀ ਖੇਡ ਖੋਡ ਰਹੀ ਹੈ।' ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੇ ਵਿਧਾਇਕ ਫ਼ਿਲਹਾਲ ਮੁੰਬਈ ਦੇ ਵੱਖ-ਵੱਖ ਹੋਟਲਾਂ ਵਿਚ ਰੁਕੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement