Bibi Jagir Kaur: ਅਕਾਲੀ ਦਲ ਵਿਚ ਵਾਪਸੀ ਕਰਨਗੇ ਬੀਬੀ ਜਗੀਰ ਕੌਰ! ਕਿਹਾ, “ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ”
Published : Dec 26, 2023, 12:33 pm IST
Updated : Dec 26, 2023, 12:33 pm IST
SHARE ARTICLE
Bibi Jagir Kaur
Bibi Jagir Kaur

ਮੈਂ ਕਦੇ ਵੀ ਪਾਰਟੀ ਨਾਲ ਨਹੀਂ ਰੁੱਸੀ, ਸਾਹ-ਸਾਹ ਨਾਲ ਸਿਧਾਂਤਾਂ ਦੀ ਪਹਿਰੇਦਾਰੀ ਕਰਾਂਗੀ: ਬੀਬੀ ਜਗੀਰ ਕੌਰ

Bibi Jagir Kaur: ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਵਿਚ ਵਾਪਸੀ ਦੀ ਚਰਚਾ ਛਿੜ ਚੁੱਕੀ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਅੱਜ ਤਕ ਕਦੇ ਵੀ ਅਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਅਤੇ ਨਾ ਹੀ ਕਦੇ ਇਹ ਬਿਆਨ ਦਿਤਾ ਕਿ ਮੈਂ ਅਕਾਲੀ ਦਲ ਨੂੰ ਛੱਡ ਦਿਤਾ ਹੈ।

ਸਾਬਕਾ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਾਰਟੀ ਅਤੇ ਐਸਜੀਪੀਸੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ, “ਕੁੱਝ ਲੋਕ ਦੀ ਤਾਸੀਰ ਹੁੰਦੀ ਹੈ ਕਿ ਉਹ ਅਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ, ਸਾਡਾ ਪਿਛੋਕੜ ਵੀ ਇਹੀ ਕਹਿੰਦਾ ਹੈ। ਅਸੀਂ ਪੰਥ ਦਾ ਦਰਦ ਰੱਖਣ ਅਤੇ ਗੁਰੂ ਦੀ ਸੇਵਾ ਕਰਨ ਵਾਲਾ ਪਰਿਵਾਰ ਹਾਂ”।

ਬੀਬੀ ਜਗੀਰ ਕੌਰ ਨੇ ਕਿਹਾ, “ਜਦੋਂ ਵੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਮੈਨੂੰ ਕੱਢਣ ਦਾ ਮਤਾ ਵਾਪਸ ਲੈਣ ਦਾ ਫੈਸਲਾ ਕਰਨਗੇ, ਮੈਂ ਪਾਰਟੀ ਵਿਚ ਵਾਪਸ ਆਵਾਂਗੀ। ਮੈਂ ਕਦੇ ਵੀ ਅਪਣੇ ਆਪ ਨੂੰ ਅਕਾਲੀ ਦਲ ਤੋਂ ਬਾਹਰ ਨਹੀਂ ਸਮਝਿਆ। ਉਨ੍ਹਾਂ ਨੇ ਹੀ ਮੈਨੂੰ ਕੱਢਿਆ ਸੀ, ਇਸ ਲਈ ਮੈਨੂੰ ਪਾਰਟੀ ਵਿਚ ਵਾਪਸ ਲੈਣ ਦੀ ਸ਼ੁਰੂਆਤ ਉਨ੍ਹਾਂ ਦੇ ਸਿਰੇ ਤੋਂ ਹੋਣੀ ਚਾਹੀਦੀ ਹੈ ”।

ਸਾਬਕਾ ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਵਿਰੁਧ ਪਾਰਟੀ ਨੇ ਕਾਰਵਾਈ ਕੀਤੀ ਸੀ, ਉਨ੍ਹਾਂ ਨੇ ਖੁਦ ਕਦੇ ਵੀ ਪਾਰਟੀ ਤੋਂ ਅਸਤੀਫ਼ਾ ਨਹੀਂ ਦਿਤਾ ਅਤੇ ਨਾ ਹੀ ਨਵੀਂ ਪਾਰਟੀ ਨਾਲ ਜੁੜੇ। ਮੈਂ ਵਾਪਸੀ ਤਾਂ ਕਰਾਂਗੀ ਜੇ ਮੈਂ ਕਿਤੇ ਗਈ ਹੋਵਾਂਗੀ। ਉਨ੍ਹਾਂ ਕਿਹਾ ਕਿ, “ਮੈਂ ਅੱਜ ਵੀ ਲੋਕਾਂ ਨੂੰ ਕਹਿ ਰਹੀ ਹਾਂ ਕਿ ਉਹ ਪੰਥ ਅਤੇ ਅਕਾਲੀ ਦਲ ਦੀ ਹਮਾਇਤ ਕਰਨ ਲਈ ਸ਼੍ਰੋਮਣੀ ਕਮੇਟੀ ਚੋਣਾਂ ਲਈ ਅਪਣੀ ਵੋਟ ਪਾਉਣ। ਸਿਰਫ ਇੰਨਾ ਹੈ ਕਿ ਮੈਂ ਰਸਮੀ ਤੌਰ 'ਤੇ ਅਕਾਲੀ ਦਲ ਨਾਲ ਨਹੀਂ ਹਾਂ। ਉਨ੍ਹਾਂ ਨੂੰ ਪਹਿਲਾਂ ਮੇਰੇ ਵਿਰੁਧ ਮਤਾ ਵਾਪਸ ਲੈਣਾ ਚਾਹੀਦਾ ਹੈ ਅਤੇ ਫਿਰ ਮੇਰੇ ਕੋਲ ਆਉਣਾ ਚਾਹੀਦਾ ਹੈ। ਮੇਰੀ ਟੀਮ ਹੁਣ ਵੀ ਉਹੀ ਹੈ, ਜਿਹੜੀ ਅਕਾਲੀ ਦੇ ਸਮੇਂ ਸੀ”।

ਉਨ੍ਹਾਂ ਅੱਗੇ ਕਿਹਾ ਕਿ ਕਈ ਅਕਾਲੀ ਵਰਕਰ ਅਤੇ ਆਗੂ ਮੇਰੇ ਨਾਲ ਵੱਖ-ਵੱਖ ਪੰਥਕ ਗਤੀਵਿਧੀਆਂ ਲਈ ਆਉਣਾ ਚਾਹੁੰਦੇ ਹਨ ਪਰ ਮੇਰੇ ਕੱਢੇ ਜਾਣ ਕਾਰਨ ਉਹ ਅਪਣਾ ਫੈਸਲਾ ਟਾਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਅਕਾਲੀ ਦਲ ਦੀ ਸਟੇਜ ਸਾਂਝੀ ਕਰਨਗੇ ਤਾਂ ਇਸ ਦੇ ਲਈ ਸ਼ਰਤ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਲਈ ਸੁਤੰਤਰ ਦਰਜਾ ਯਕੀਨੀ ਬਣਾਏ ਅਤੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰੇ।

ਉਨ੍ਹਾਂ ਕਿਹਾ ਕਿ ਜਿਹੜੇ ਸਿਧਾਂਤਾਂ ਲਈ ਮੈਨੂੰ ਵੱਖ ਕੀਤਾ ਗਿਆ ਸੀ, ਉਸ ਦੀ ਪਹਿਰੇਦਾਰੀ ਲਈ ਲੋਕਾਂ ਨੇ ਮੈਨੂੰ ਆਪ ਤੋਰਿਆ ਹੈ। ਉਨ੍ਹਾਂ ਦਸਿਆ ਕਿ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਮਹਿਸੂਸ ਹੋ ਰਿਹਾ ਕਿ ਉਨ੍ਹਾਂ ਦਾ ਫੈਸਲਾ ਗਲਤ ਸੀ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਹੀ ਹੋਣਾ ਚਾਹੀਦਾ ਹੈ। ਇਸ ਦੌਰਾਨ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਜਗੀਰ ਕੌਰ ਅਤੇ ਸੁਖਬੀਰ ਬਾਦਲ ਪਹਿਲਾਂ ਹੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ, “ਸੁਖਬੀਰ ਵਲੋਂ ਬਰਗਾੜੀ ਬੇਅਦਬੀ ਕਾਂਡ ਲਈ ਮੁਆਫ਼ੀ ਮੰਗਣ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨਾਲ ਗੱਲ ਕੀਤੀ ਹੈ।”

(For more Punjabi news apart from I have never considered myself out of Akali Dal: Bibi Jagir Kaur, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement