
2014 ਤੋਂ ਇਸ ਸਾਲ 31 ਜੁਲਾਈ ਤਕ ਲਗਭਗ 310 ਫ਼ੌਜੀਆਂ ਨੇ ਖ਼ੁਦਕੁਸ਼ੀ ਖ਼ਤਮ ਕੀਤੀ ਜਦਕਿ 11 ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਫ਼ੌਜੀਆਂ ਨੇ ਜਾਂ ਤਾਂ ਅਪਣੇ ਪਰਵਾਰ ਨੂੰ ਖ਼ਤਮ...
ਨਵੀਂ ਦਿੱਲੀ, 8 ਅਗੱਸਤ: 2014 ਤੋਂ ਇਸ ਸਾਲ 31 ਜੁਲਾਈ ਤਕ ਲਗਭਗ 310 ਫ਼ੌਜੀਆਂ ਨੇ ਖ਼ੁਦਕੁਸ਼ੀ ਖ਼ਤਮ ਕੀਤੀ ਜਦਕਿ 11 ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਫ਼ੌਜੀਆਂ ਨੇ ਜਾਂ ਤਾਂ ਅਪਣੇ ਪਰਵਾਰ ਨੂੰ ਖ਼ਤਮ ਕਰ ਦਿਤਾ ਜਾਂ ਅਪਣੀ ਸੀਨੀਅਰ ਅਧਿਕਾਰੀ 'ਤੇ ਗੋਲੀ ਚਲਾਈ।
ਰਾਜ ਸਭਾ ਵਿਚ ਜਵਾਬ ਦਿੰਦਿਆਂ ਰਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਕਿਹਾ ਕਿ ਇਸ ਸਮੇਂ ਦੌਰਾਨ ਖ਼ੁਦਕੁਸ਼ੀ ਕਰਨ ਵਾਲੇ ਫ਼ੌਜੀਆਂ ਵਿਚ 9 ਅਧਿਕਾਰੀ ਅਤੇ 19 ਜੂਨੀਅਰ ਕਮਿਸ਼ਨਡ ਅਧਿਕਾਰੀ ਹਨ। ਭਾਮਰੇ ਫ਼ੌਜੀਆਂ ਦੀ ਖ਼ੁਦਕੁਸ਼ੀ ਸਬੰਧੀ ਰਾਜ ਸਭਾ ਵਿਚ ਜਵਾਬ ਦੇ ਰਹੇ ਸਨ। ਇਸੇ ਮੁੱਦੇ 'ਤੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਭਾਮਰਾ ਨੇ ਫ਼ੌਜੀਆਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਦੇ ਨਾਲ-ਨਾਲ ਇਕ ਸਹਾਇਕ ਪ੍ਰਣਾਲੀ ਨੂੰ ਵੀ ਲਾਗੂ ਕਰਨ ਦੀ ਸੂਚੀ ਪੇਸ਼ ਕੀਤੀ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਜੂਨ ਵਿਚ ਕਿਹਾ ਸੀ ਕਿ ਫ਼ੌਜੀਆਂ ਵਲੋਂ ਸਹਾਇਕ ਪ੍ਰਣਾਲੀ ਦੇ ਵਿਰੁਧ ਹੋ ਜਾਣ ਤੋਂ ਬਾਅਦ ਫ਼ੌਜ ਸ਼ਾਂਤੀ ਵਾਲੇ ਖੇਤਰਾਂ ਵਿਚ ਸਿਵਲ ਲੋਕਾਂ ਦੀ ਭਰਤੀ 'ਤੇ ਵਿਚਾਰ ਕਰ ਰਹੀ ਹੈ। ਸਹਾਇਕ ਪ੍ਰਣਾਲੀ ਦੇ ਤਹਿਤ ਇਕ ਫ਼ੌਜੀ ਨੂੰ ਵੱਖ-ਵੱਖ ਕੰਮਾਂ ਲਈ ਇਕ ਅਧਿਕਾਰੀ ਨਾਲ ਰਹਿਣਾ ਪੈਂਦਾ ਹੈ। ਇਨ੍ਹਾਂ ਕੰਮਾਂ ਵਿਚ ਅਧਿਕਾਰੀ ਦੀ ਸੁਰੱਖਿਆ, ਉਸ ਦੇ ਹਥਿਆਰਾਂ ਦੀ ਸਾਂਭ-ਸੰਭਾਲ ਅਤੇ ਉਸ ਦੀ ਸੁਰੱਖਿਆ ਆਦਿ ਦੇ ਕੰਮ ਸ਼ਾਮਲ ਹੁੰਦੇ ਹਨ।
ਭਾਮਰੇ ਨੇ ਕਿਹਾ ਕਿ ਸਾਲ 2014 ਵਿਚ 84 ਫ਼ੌਜੀਆਂ ਨੇ ਖ਼ੁਦਕੁਸ਼ੀ ਕੀਤੀ ਜਦਕਿ ਸਾਲ 2015 ਤੇ 2016 ਵਿਚ ਕ੍ਰਮਵਾਰ 78 ਅਤੇ 104 ਫ਼ੌਜੀਆਂ ਨੇ ਖ਼ੁਦਕੁਸ਼ੀ ਕੀਤੀ। ਇਸ ਸਾਲ ਜੁਲਾਈ ਮਹੀਨੇ ਤਕ 44 ਫ਼ੌਜੀ ਖ਼ੁਦਕੁਸ਼ੀ ਕਰ ਚੁੱਕੇ ਹਨ। (ਪੀ.ਟੀ.ਆਈ.)