ਮਿੱਤਲ ਦਾ ਬਿਆਨ ਅਕਾਲੀ-ਭਾਜਪਾ ਗਠਜੋੜ 'ਚ ਲਿਆਵੇਗਾ ਤੂਫ਼ਾਨ
Published : Jun 27, 2020, 7:47 am IST
Updated : Jun 27, 2020, 7:47 am IST
SHARE ARTICLE
Shiromani Akali Dal-BJP
Shiromani Akali Dal-BJP

ਭਾਜਪਾ ਪੰਜਾਬ ਵਿਚ ਆਪਣੀ ਸਰਕਾਰ ਲਿਆਉਣ ਲਈ ਸਿੱਖ ਚਿਹਰੇ ਦੀ ਕਰ ਰਹੀ ਹੈ ਤਲਾਸ਼

ਸੰਗਰੂਰ : ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਪਾਰਲੀਮੈਂਟ ਵਿੱਚ ਬਿਆਨ ਦਿਤਾ ਸੀ ਕਿ ਭਾਜਪਾ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਛੋਟਾ ਭਾਈ ਬਣ ਕੇ ਨਹੀਂ ਰਹੇਗਾ ਤੇ ਹੁਣ ਵਾਲਾ ਤਾਜ਼ਾ ਬਿਆਨ ਕਿ ਪੰਜਾਬ ਵਿਧਾਨ ਸਭਾ ਲਈ 2022 ਦੌਰਾਨ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਪੰਜਾਬ ਵਿਚ 59 ਸੀਟਾਂ 'ਤੇ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ ਤੇ ਬਿਜਲੀ ਬਣ ਕੇ ਡਿੱਗਣ ਨਾਲੋਂ ਘੱਟ ਨਹੀਂ।

Madan Mohan MittalMadan Mohan Mittal

ਜ਼ਿਲ੍ਹਾ ਸੰਗਰੂਰ ਦੇ ਇਕ ਸਾਬਕਾ ਅਕਾਲੀ ਆਗੂ ਨੇ ਦਸਿਆ ਕਿ ਭਾਜਪਾ ਭਲੀ ਭਾਂਤ ਜਾਣਦੀ ਹੈ ਕਿ ਬਹਿਬਲ ਕਲਾਂ ਦੇ ਬੇਅਦਬੀ ਤੇ ਗੋਲੀ ਕਾਂਡ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਬਾਹਰੋਂ ਦੋਵਾਂ ਪਾਸਿਆਂ ਤੋਂ ਕਮਜ਼ੋਰ ਕਰ ਦਿਤਾ ਹੈ ਜਿਸ ਕਰ ਕੇ ਉਹ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਕੇ ਹਾਰੀ ਹੋਈ ਲੜਾਈ ਨਹੀਂ ਲੜਨਾ ਚਾਹੁੰਦੇ।
ਉਨ੍ਹਾਂ ਦਸਿਆ ਕਿ ਭਾਜਪਾ ਵਲੋਂ 59 ਸੀਟਾਂ ਦੀ ਮੰਗ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਉਨ੍ਹਾਂ ਅਕਾਲੀ ਦਲ ਨਾਲੋਂ ਵਖਰਾ ਰਾਹ ਚੁਣਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੈ।

Shiromani Akali Dal Shiromani Akali Dal

ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਅਧੀਨ ਹੁਣ ਤਕ ਇਹ ਦੋਵੇਂ ਪਾਰਟੀਆਂ ਪੰਜਾਬ ਅੰਦਰ 94:23 ਦੇ ਅਨੁਪਾਤ ਨਾਲ ਚੋਣਾਂ ਲੜਦੀਆਂ ਰਹੀਆਂ ਹਨ ਪਰ ਹੁਣ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ ਕਰ ਕੇ ਭਾਜਪਾ ਵਾਲੇ ਲਕੀਰ ਦੇ ਫਕੀਰ ਨਹੀਂ ਬਣੇ ਰਹਿਣਾ ਚਾਹੁੰਦੇ ਤੇ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਤਿਆਰੀਆਂ ਵਿਚ ਜੁਟੇ ਹੋਏ ਹਨ। ਜ਼ਿਲ੍ਹੇ ਦੇ ਇਕ ਹੋਰ ਸਿਰਕੱਢ ਅਕਾਲੀ ਆਗੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਕਦੇ ਵੀ ਕਮਜ਼ੋਰ ਨਹੀਂ ਹੋਇਆ ਬਲਕਿ ਇਸ ਦੀਆਂ ਵਿਰੋਧੀ ਪਾਰਟੀਆਂ ਅਜਿਹਾ ਪ੍ਰਚਾਰ ਜਾਣ ਬੁੱਝ ਕੇ ਕਰ ਰਹੀਆਂ ਹਨ ਤਾਂ ਕਿ ਅਕਾਲੀ-ਭਾਜਪਾ ਦੋਵਾਂ ਪਾਰਟੀਆਂ ਦੀ ਸਰਕਾਰ ਸੂਬੇ ਅੰਦਰ ਦੁਬਾਰਾ ਵਜੂਦ ਵਿਚ ਨਾ ਆ ਸਕੇ।

Shiromani Akali DalShiromani Akali Dal

ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸੱਤਾ ਦੇ ਲਾਲਚ ਨੂੰ ਤਿਆਗਣਾ ਬਹੁਤ ਔਖਾ ਹੈ ਇਸ ਕਰ ਕੇ ਅਕਾਲੀ ਦਲ ਨੂੰ ਠਿੱਬੀ ਲਗਾ ਕੇ ਭਾਜਪਾ ਗੇਂਦ ਅਪਣੇ ਕਬਜ਼ੇ ਵਿਚ ਰਖਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਹੋਣ ਕਰ ਕੇ ਉਹ ਹੁਣ ਪੰਜਾਬ ਵਿਚ ਅਕਾਲੀ ਦਲ ਨਾਲੋਂ ਵਧੇਰੇ ਅਸਰਦਾਰ ਹੋ ਸਕਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਕੁੱਝ ਘਾਗ ਅਕਾਲੀ ਆਗੂਆਂ ਦਾ ਕਹਿਣਾ ਤੇ ਸੋਚਣਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਸੱਤਾ ਦੇ ਗਰੂਰ ਵਿਚ ਕਿਸਾਨੀ ਨਾਲ ਜੋ ਮਨਮਾਨੀਆਂ ਤੇ ਧੱਕੇਸ਼ਾਹੀਆਂ ਕਰ ਰਹੀ ਹੈ ਜਿਸ ਦਾ ਖਾਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਭੁਗਤਣਾ ਪੈ ਸਕਦਾ ਹੈ।

SAD, BJPSAD-BJP

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪੰਜਾਬ ਅੰਦਰ ਭਾਜਪਾ ਕਮਜ਼ੋਰ ਸੀ ਤਾਂ ਉਹ ਅਕਾਲੀ ਦੀਆਂ ਬੈਸਾਖੀਆਂ ਦੇ ਸਹਾਰੇ ਚਲਦੀ ਰਹੀ ਹੈ ਪਰ ਹੁਣ ਜਦ ਕਿ ਅਕਾਲੀ ਦਲ ਨੂੰ ਉਨ੍ਹਾਂ ਦੀ ਰਾਜਨੀਤਕ ਮਦਦ ਲੋੜੀਂਦੀ ਹੈ ਤਾਂ ਭਾਜਪਾ ਨੇ ਸ਼ਰੇਆਮ ਬਗਾਵਤ ਦਾ ਐਲਾਨ ਕਰ ਦਿਤਾ ਹੈ। ਆਮ ਆਦਮੀ ਪਾਰਟੀ ਦੇ ਇਕ ਸਥਾਨਕ ਆਗੂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗਠਜੋੜ ਕੋਈ ਕੁਦਰਤੀ ਗਠਜੋੜ ਨਹੀ ਸੀ; ਇਹ ਤਾਂ ਦੋ ਮੌਕਾਪ੍ਰਸਤ ਪਾਰਟੀਆਂ ਦੀਆਂ ਆਪੋ ਅਪਣੀਆਂ ਗਰਜ਼ਾਂ, ਮਤਲਬਾਂ, ਲਾਲਚਾਂ ਅਤੇ ਆਪੋ ਅਪਣੇ ਸਵਾਰਥਾਂ ਦਾ ਗਠਜੋੜ ਸੀ। ਇਨ੍ਹਾਂ ਦੋਵਾਂ ਪਾਰਟੀਆਂ ਦੀ ਖਿਚੜੀ ਹੁਣ ਤਕ ਤਾਂ ਢਕੀ ਰਿਝਦੀ ਰਹੀ ਪਰ ਹੁਣ ਪੰਜਾਬ 'ਚ ਪੁਰਾਣਾ ਇਤਿਹਾਸ ਨਹੀਂ ਦੁਹਰਾਇਆ ਜਾ ਸਕੇਗਾ।

Akali BJPAkali BJP

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਿਹਾ ਕਰਦੇ ਸਨ ਕਿ ਮੇਰੇ ਜਿਉਂਦੇ ਰਹਿਣ ਤਕ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਇਮ ਰਹਿਣ ਤਕ ਅਕਾਲੀ-ਭਾਜਪਾ  ਦੋਵਾਂ ਪਾਰਟੀਆਂ ਵਲੋਂ ਇਹ ਗਠਜੋੜ ਧਰਮ ਸਦਾ ਲਈ ਨਿਭਾਇਆ ਜਾਂਦਾ ਰਹੇਗਾ ਪਰ ਲਗਦਾ ਨਹੀਂ ਕਿ ਬਾਦਲ ਦੇ ਕਹਿਣ ਮੁਤਾਬਕ ਦੋਵੇਂ ਪਾਰਟੀਆਂ ਭਵਿੱਖ ਵਿੱਚ ਵੀ ਇਸ 'ਤੇ ਪਹਿਰਾ ਦੇਣਗੀਆਂ। ਅਕਾਲੀ ਦਲ (ਅ) ਦੇ ਇੱਕ ਸਰਗਰਮ ਸਿਆਸੀ ਆਗੂ ਨਾਲ ਜਦੋਂ ਉਕਤ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਸੱਤਾ 'ਤੇ ਕਾਬਜ਼ ਹੋਣ ਲਈ ਕਿਸੇ ਸਿਰਕੱਢ ਸਿੱਖ ਸਿਆਸੀ ਚਿਹਰੇ ਦੀ ਤਲਾਸ਼ ਵਿਚ ਹੈ।

BJPBJP

ਭਾਜਪਾ ਇੱਕੋ ਸਮੇਂ ਸੂਬੇ ਦੀਆਂ ਕਈ ਛੋਟੀਆਂ ਰਾਜਸੀ ਸੂਬਾਈ ਇਕਾਈਆਂ ਸਮੇਤ ਸੂਬੇ ਦੇ ਕਈ ਵੱਡੇ ਸਿੱਖ ਸਿਆਸੀ ਆਗੂਆਂ ਦੇ ਲਗਾਤਾਰ ਸੰਪਰਕ ਵਿਚ ਹੈ ਤੇ ਕਿਸੇ ਵੀ ਸਮੇਂ ਇਹ ਐਲਾਨ ਕਰ ਸਕਦੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਹੀ ਮਕਸਦ ਦੀ ਪ੍ਰਾਪਤੀ ਲਈ  ਭਾਜਪਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਜਥੇਬੰਦੀ ਭਾਰਤ ਵਿਚ ਬਣਾਈ ਗਈ ਸੀ ਜਿਸ ਰਾਹੀਂ ਭਾਜਪਾ ਨਾਲ ਹਮਦਰਦੀ ਰਖਦੇ ਤੇ ਉਨ੍ਹਾਂ ਦੀਆਂ ਨੀਤੀਆਂ 'ਤੇ ਪਹਿਰਾ ਦੇਣ ਵਾਲੇ ਸਿੱਖ ਚਿਹਰਿਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਥਾਨਕ ਪੱਧਰ ਤੇ ਛੋਟੇ-ਛੋਟੇ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ ਤੇ ਸਮਾਜ ਵਿਚ ਦਬ-ਦਬਾ ਕਾਇਮ ਰੱਖਣ ਲਈ ਪੁਲਿਸ ਸਕਿਉਰਟੀ ਵੀ ਦਿਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement