
ਜਸਟਿਸ ਉਦੈ ਉਮੇਸ਼ ਲਲਿਤ 100 ਦਿਨਾਂ ਤੋਂ ਘੱਟ ਕਾਰਜਕਾਲ ਵਾਲੇ ਭਾਰਤੀ ਨਿਆਂਪਾਲਿਕਾ ਦੇ ਛੇਵੇਂ ਮੁਖੀ ਹੋਣਗੇ
ਨਵੀਂ ਦਿੱਲੀ - ਭਾਰਤ ਦੇ 49ਵੇਂ ਚੀਫ਼ ਜਸਟਿਸ (ਸੀਜੇਆਈ) ਵਜੋਂ ਸਹੁੰ ਚੁੱਕਣ ਵਾਲੇ ਜਸਟਿਸ ਉਦੈ ਉਮੇਸ਼ ਲਲਿਤ 100 ਦਿਨਾਂ ਤੋਂ ਘੱਟ ਕਾਰਜਕਾਲ ਵਾਲੇ ਭਾਰਤੀ ਨਿਆਂਪਾਲਿਕਾ ਦੇ ਛੇਵੇਂ ਮੁਖੀ ਹੋਣਗੇ। ਜਸਟਿਸ ਲਲਿਤ ਦਾ ਕਾਰਜਕਾਲ 74 ਦਿਨਾਂ ਦਾ ਹੋਵੇਗਾ ਅਤੇ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਸੁਪਰੀਮ ਕੋਰਟ ਦੇ ਜੱਜ 65 ਸਾਲ ਅਤੇ ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਵਿਚ ਸੇਵਾਮੁਕਤ ਹੋ ਜਾਂਦੇ ਹਨ।
Uday Umesh Lalit
ਆਓ ਜਾਣਦੇ ਹਾਂ ਉਨ੍ਹਾਂ CJI ਨੂੰ ਜੋ 100 ਦਿਨ ਵੀ ਆਪਣੇ ਅਹੁਦੇ 'ਤੇ ਨਹੀਂ ਰਹੇ
- 25 ਨਵੰਬਰ 1991 ਤੋਂ 12 ਦਸੰਬਰ 1991 ਤੱਕ ਚੀਫ਼ ਜਸਟਿਸ ਰਹੇ ਜਸਟਿਸ ਕਮਲ ਨਰਾਇਣ ਸਿੰਘ ਦਾ ਕਾਰਜਕਾਲ 18 ਦਿਨਾਂ ਦਾ ਸੀ।
- 2 ਮਈ 2004 ਤੋਂ 31 ਮਈ 2004 ਤੱਕ ਸੀਜੇਆਈ ਵਜੋਂ ਸੇਵਾ ਨਿਭਾਉਣ ਵਾਲੇ ਜਸਟਿਸ ਐੱਸ ਰਾਜੇਂਦਰ ਬਾਬੂ ਦਾ ਕਾਰਜਕਾਲ 30 ਦਿਨਾਂ ਦਾ ਸੀ।
- ਜਸਟਿਸ ਜੇਸੀ ਸ਼ਾਹ ਨੇ 36 ਦਿਨਾਂ ਤੱਕ ਚੀਫ਼ ਜਸਟਿਸ ਵਜੋਂ ਸੇਵਾ ਨਿਭਾਈ। ਉਨ੍ਹਾਂ ਦਾ ਕਾਰਜਕਾਲ 17 ਦਸੰਬਰ 1970 ਤੋਂ 21 ਜਨਵਰੀ 1971 ਤੱਕ ਸੀ। ਇਸ ਦੇ ਨਾਲ ਹੀ ਜਸਟਿਸ ਜੀਬੀ ਪਟਨਾਇਕ 8 ਨਵੰਬਰ 2002 ਤੋਂ 18 ਦਸੰਬਰ 2002 ਤੱਕ ਸੀਜੇਆਈ ਰਹੇ। ਚੀਫ਼ ਜਸਟਿਸ ਵਜੋਂ ਉਨ੍ਹਾਂ ਦਾ ਕਾਰਜਕਾਲ 41 ਦਿਨ ਦਾ ਸੀ।
ਜਸਟਿਸ ਐਲ ਐਮ ਸ਼ਰਮਾ ਦਾ ਕਾਰਜਕਾਲ 86 ਦਿਨਾਂ ਦਾ ਸੀ। ਉਹ 18 ਨਵੰਬਰ 1992 ਤੋਂ 11 ਫਰਵਰੀ 1993 ਤੱਕ ਚੀਫ਼ ਜਸਟਿਸ ਰਹੇ।