‘ਜੇ ਝੂਠ ਧਰਤੀ ‘ਤੇ ਆਉਣ ਤਾਂ ਉਹ ਵੀ ਮੋਦੀ ਜੀ ਨੂੰ ਹੱਥ ਜੋੜ ਕੇ ਬੋਲਣਗੇ-ਤੁਸੀਂ ਸਾਡੇ ਸੀਨੀਅਰ ਹੋ’
Published : Jan 28, 2020, 5:04 pm IST
Updated : Jan 28, 2020, 5:04 pm IST
SHARE ARTICLE
Photo
Photo

ਪੀਐਮ ਮੋਦੀ ‘ਤੇ ਬਰਸੇ ਕਾਂਗਰਸ ਆਗੂ

ਜੈਪੁਰ: ਰਾਜਸਥਾਨ ਦੇ ਜੈਪੁਰ ਵਿਚ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਯੁਵਾ ਆਕ੍ਰੋਸ਼ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿਚ ਰਾਹੁਲ ਗਾਂਧੀ ਦੇ ਸੰਬੋਧਨ ਤੋਂ ਪਹਿਲਾਂ ਕਈ ਕਾਂਗਰਸੀ ਆਗੂਆਂ ਨੇ ਭਾਸ਼ਣ ਦਿੱਤਾ। ਇਸੇ ਦੌਰਾਨ ਇਕ ਯੁਵਾ ਆਗੂ ਨੇ ਪੀਐਮ ਨਰਿੰਦਰ ਮੋਦੀ ‘ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਪੀਐਮ ਮੋਦੀ ਇੰਨਾ ਝੂਠ ਬੋਲਦੇ ਹਨ ਕਿ ਝੂਠ ਵੀ ਉਹਨਾਂ ਦਾ ਚੇਹਰਾ ਦੇਖ ਕੇ ਮੂੰਹ ਮੋੜ ਲਵੇ।

Rahul GandhiPhoto

ਰੈਲੀ ਦੌਰਾਨ ਸਥਾਨਕ ਯੁਵਾ ਆਗੂ ਨੇ ਸਟੇਜ ਤੋਂ ਕਿਹਾ, ‘...ਝੂਠ ਤੋਂ ਯਾਦ ਆਇਆ ਕਿ ਸਾਡੇ ਪ੍ਰਧਾਨ ਮੰਤਰੀ ਇੰਨੇ ਜ਼ਿਆਦਾ ਝੂਠ ਬੋਲਦੇ ਹਨ ਕਿ ਕੱਲ ਜੇਕਰ ਝੂਠ ਧਰਤੀ ‘ਤੇ ਆ ਜਾਣ...ਅਤੇ ਮੋਦੀ ਵੀ ਉੱਥੇ ਆਉਣ ਤਾਂ ਝੂਠ ਵੀ ਰਸਤਾ ਛੱਡ ਦੇਵੇਗਾ ਅਤੇ ਮੋਦੀ ਜੀ ਦੇ ਅੱਗੇ ਹੱਥ ਜੋੜ ਕੇ ਬੋਲੇਗਾ ਕਿ ਪਹਿਲਾਂ ਤੁਸੀਂ ਜਾਓ, ਤੁਸੀਂ ਸਾਡੇ ਸੀਨੀਅਰ ਹੋ’।

Amit Shah and Akhilesh YadavPhoto

ਦੱਸ ਦਈਏ ਕਿ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਯੁਵਾ ਆਕ੍ਰੋਸ਼ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿਚ ਉਹਨਾਂ ਨੇ ਬੇਰੁਜ਼ਗਾਰੀ-ਅਰਥ ਵਿਵਸਥਾ ‘ਤੇ ਸਰਕਾਰ ਨੂੰ ਘੇਰਿਆ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਦੁਨੀਆ ਵਿਚ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਪਹਿਲਾਂ ਦੇਸ਼ ਵਿਚ ਭਾਈਚਾਰਾ ਸੀ।

ModiPhoto

ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਰਕਾਰ ਖੁਦ ਹਿੰਸਾ ਕਰਵਾ ਰਹੀ ਹੈ ਅਤੇ ਇਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਰਹੀ ਹੈ। ਕਾਂਗਰਸ ਆਗੂ ਨੇ ਇਸ ਦੌਰਾਨ ਭਾਸ਼ਣ ਵਿਚ ਜੀਐਸਟੀ, ਨੋਟਬੰਦੀ ਅਤੇ ਆਰਥਕ ਵਿਕਾਸ ਦੇ ਘਟ ਰਹੇ ਪੱਧਰ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ।

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement