
ਦੇਸ਼ ਭਰ ਵਿਚ 11 ਭਾਸ਼ਾਵਾਂ 'ਚ ਲੱਗਣਗੇ ਪੋਸਟਰ
ਨਵੀਂ ਦਿੱਲੀ: ਆਮ ਆਦਮੀ ਪਾਰਟੀ 30 ਮਾਰਚ ਨੂੰ ਦੇਸ਼ ਭਰ ਵਿਚ 11 ਭਾਸ਼ਾਵਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪੋਸਟਰ ਲਗਾਏਗੀ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਨੇ ਦਿੱਤੀ ਹੈ।
ਇਹ ਵੀ ਪੜ੍ਹੋ: ਉਮੇਸ਼ ਪਾਲ ਅਗਵਾ ਮਾਮਲਾ: ਮਾਫੀਆ ਅਤੀਕ ਅਹਿਮਦ ਨੂੰ ਉਮਰ ਕੈਦ, ਭਰਾ ਅਸ਼ਰਫ ਸਣੇ 7 ਮੁਲਜ਼ਮ ਬਰੀ
'ਆਪ' ਦੀ ਦਿੱਲੀ ਇਕਾਈ ਦੇ ਮੁਖੀ ਅਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸਮਾਚਾਰ ਏਜੰਸੀ ਨੂੰ ਦੱਸਿਆ, "ਆਮ ਆਦਮੀ ਪਾਰਟੀ 30 ਮਾਰਚ ਨੂੰ ਦੇਸ਼ ਭਰ ਵਿਚ ਪੋਸਟਰ ਲਗਾਏਗੀ। ਪਾਰਟੀ ਦੀਆਂ ਸਾਰੀਆਂ ਸੂਬਾ ਇਕਾਈਆਂ ਨੂੰ ਆਪੋ-ਆਪਣੇ ਸੂਬਿਆਂ ਵਿਚ ਪੋਸਟਰ ਲਗਾਉਣ ਲਈ ਕਿਹਾ ਗਿਆ ਹੈ। ਪੋਸਟਰ 11 ਭਾਸ਼ਾਵਾਂ ਵਿਚ ਛਾਪੇ ਗਏ ਹਨ”।
ਇਹ ਵੀ ਪੜ੍ਹੋ: 30 ਮਾਰਚ ਤੋਂ ਰਾਜ ਸਭਾ ਵਿਚ ਚਾਰ ਦਿਨ ਦੀ ਰਹੇਗੀ ਛੁੱਟੀ
ਪਿਛਲੇ ਹਫ਼ਤੇ ਰਾਸ਼ਟਰੀ ਰਾਜਧਾਨੀ ਵਿਚ ਕੰਧਾਂ ਅਤੇ ਬਿਜਲੀ ਦੇ ਖੰਭਿਆਂ 'ਤੇ "ਮੋਦੀ ਹਟਾਓ, ਦੇਸ਼ ਬਚਾਓ" ਦੇ ਪੋਸਟਰ ਚਿਪਕਾਏ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 49 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਰਾਜਧਾਨੀ ਵਿਚ "ਕੇਜਰੀਵਾਲ ਹਟਾਓ, ਦਿੱਲੀ ਬਚਾਓ" ਦੇ ਪੋਸਟਰ ਲਗਾਏ ਸਨ।