Electoral bonds: ਚੋਣ ਬਾਂਡ ਸਿਰਫ਼ ਭਾਰਤ ਦਾ ਨਹੀਂ ਸਗੋਂ ਦੁਨੀਆ ਦਾ ਸੱਭ ਤੋਂ ਵੱਡਾ ਘੁਟਾਲਾ ਹੈ: ਪਰਕਾਲਾ ਪ੍ਰਭਾਕਰ
Published : Mar 28, 2024, 9:45 am IST
Updated : Mar 28, 2024, 9:45 am IST
SHARE ARTICLE
Electoral bonds biggest scam in world: FM Sitharaman's economist husband Prabhakar
Electoral bonds biggest scam in world: FM Sitharaman's economist husband Prabhakar

ਵਿੱਤ ਮੰਤਰੀ ਦੇ ਪਤੀ ਨੇ ਕਿਹਾ, ‘ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਦੇਸ਼ ਦੇ ਵੋਟਰ ਸਖ਼ਤ ਸਜ਼ਾ ਦੇਣਗੇ’

Electoral bonds: ਚੋਣ ਬਾਂਡ ਦੇ ਮੁੱਦੇ 'ਤੇ ਕਾਂਗਰਸ ਲਗਾਤਾਰ ਭਾਜਪਾ ਉਤੇ ਹਮਲਾਵਰ ਹੈ। ਤਾਜ਼ਾ ਘਟਨਾਕ੍ਰਮ 'ਚ ਵਿਰੋਧੀ ਪਾਰਟੀ ਨੇ ਵਿੱਤ ਮੰਤਰੀ ਦੇ ਪਤੀ ਪਰਕਾਲਾ ਪ੍ਰਭਾਕਰ ਦੇ ਬਿਆਨ ਦੀ ਵੀਡੀਉ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਪਰਕਾਲਾ ਨੇ ਚੋਣ ਬਾਂਡ ਨੂੰ ਨਾ ਸਿਰਫ਼ ਭਾਰਤ ਵਿਚ ਸਗੋਂ ਦੁਨੀਆ ਦਾ ਸੱਭ ਤੋਂ ਵੱਡਾ ਘੁਟਾਲਾ ਕਰਾਰ ਦਿਤਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਸੀਤਾਰਮਨ ਦੇ ਪਤੀ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ ਕੀਤੀ ਹੈ।

ਵਿੱਤ ਮੰਤਰੀ ਸੀਤਾਰਮਨ ਦੇ ਪਤੀ ਨੇ ਇਕ ਮੀਡੀਆ ਚੈਨਲ ਨੂੰ ਦਿਤੇ ਬਿਆਨ ਵਿਚ ਚੋਣ ਬਾਂਡ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਬਾਂਡ ਦਾ ਮੁੱਦਾ ਭਾਜਪਾ ਨੂੰ ਸਿਆਸੀ ਤੌਰ 'ਤੇ ਮਹਿੰਗਾ ਪਵੇਗਾ। ਕੇਰਲ ਦੇ ਨਿਊਜ਼ ਚੈਨਲ ਰੀਪੋਰਟਰ ਟੀਵੀ ਨਾਲ ਗੱਲ ਕਰਦੇ ਹੋਏ, ਪਰਕਾਲਾ ਪ੍ਰਭਾਕਰ ਨੇ ਕਿਹਾ, 'ਚੋਣ ਬਾਂਡ ਦਾ ਮੁੱਦਾ ਅੱਜ ਦੇ ਮੁਕਾਬਲੇ ਜ਼ਿਆਦਾ ਗਤੀ ਪ੍ਰਾਪਤ ਕਰੇਗਾ। ਹੁਣ ਹਰ ਕੋਈ ਸਮਝ ਰਿਹਾ ਹੈ ਕਿ ਇਹ ਭਾਰਤ ਦਾ ਹੀ ਨਹੀਂ, ਦੁਨੀਆ ਦਾ ਸੱਭ ਤੋਂ ਵੱਡਾ ਘੁਟਾਲਾ ਹੈ’। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਦੇਸ਼ ਦੇ ਵੋਟਰ ਸਖ਼ਤ ਸਜ਼ਾ ਦੇਣਗੇ। ਇਲੈਕਟੋਰਲ ਬਾਂਡ ਭ੍ਰਿਸ਼ਟਾਚਾਰ ਦੇ ਜਨਤਕ ਹੋਣ ਤੋਂ ਬਾਅਦ, ਹੁਣ ਲੜਾਈ ਦੋ ਗਠਜੋੜਾਂ ਦੀ ਨਹੀਂ, ਸਗੋਂ ਭਾਜਪਾ ਅਤੇ ਭਾਰਤ ਦੇ ਲੋਕਾਂ ਵਿਚਕਾਰ ਹੈ।

ਜ਼ਿਕਰਯੋਗ ਹੈ ਕਿ ਸਟੇਟ ਬੈਂਕ ਨੇ ਚੋਣ ਕਮਿਸ਼ਨ ਨੂੰ 12 ਅਪ੍ਰੈਲ, 2019 ਤੋਂ 15 ਫਰਵਰੀ, 2024 ਦਰਮਿਆਨ ਚੋਣ ਬਾਂਡਾਂ ਤੋਂ ਸਿਆਸੀ ਪਾਰਟੀਆਂ ਨੂੰ ਕਿੰਨਾ ਚੰਦਾ ਪ੍ਰਾਪਤ ਹੋਇਆ, ਇਸ ਦਾ ਵੇਰਵਾ ਸੌਂਪਿਆ। ਇਸ ਤੋਂ ਬਾਅਦ ਕਮਿਸ਼ਨ ਨੇ ਇਸ ਨੂੰ ਅਪਣੀ ਵੈੱਬਸਾਈਟ 'ਤੇ ਜਨਤਕ ਕਰ ਦਿਤਾ। ਭਾਜਪਾ ਨੂੰ ਸੱਭ ਤੋਂ ਵੱਧ 6,986.5 ਕਰੋੜ ਰੁਪਏ ਮਿਲੇ ਹਨ। ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ 1,397 ਕਰੋੜ ਰੁਪਏ ਨਾਲ ਦੂਜੇ ਸਥਾਨ 'ਤੇ ਹੈ। ਕਾਂਗਰਸ ਨੂੰ 1,334 ਕਰੋੜ ਰੁਪਏ ਮਿਲੇ ਹਨ। ਭਾਰਤ ਰਾਸ਼ਟਰ ਸਮਿਤੀ (BRS) 1,322 ਕਰੋੜ ਰੁਪਏ ਦੇ ਦਾਨ ਨਾਲ ਚੌਥੇ ਸਥਾਨ 'ਤੇ ਰਹੀ।

ਦੱਸ ਦੇਈਏ ਕਿ ਵਿੱਤ ਮੰਤਰੀ ਦੇ ਪਤੀ ਪਰਕਾਲਾ ਪ੍ਰਭਾਕਰ ਇਕ ਜਾਣੇ-ਪਛਾਣੇ ਅਰਥ ਸ਼ਾਸਤਰੀ ਹਨ। ਉਨ੍ਹਾਂ ਨੇ 2014 ਤੋਂ 2018 ਤਕ ਆਂਧਰਾ ਪ੍ਰਦੇਸ਼ ਸਰਕਾਰ ਵਿਚ ਸੇਵਾਵਾਂ ਦਿਤੀਆਂ, ਜਦਕਿ ਉਹ ਇਕ ਸੰਚਾਰ ਸਲਾਹਕਾਰ ਵੀ ਰਹੇ ਹਨ। ਪਰਕਾਲਾ ਪ੍ਰਭਾਕਰ ਨੇ ਸਾਲ 1991 ਵਿਚ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ ਵਿਚ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਹਨ।

(For more Punjabi news apart from Electoral bonds biggest scam in world: FM Sitharaman's economist husband Prabhakar, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement