Lok Sabha Elections: ਫਰੀਦਕੋਟ ਸੀਟ ’ਤੇ ਪਿਛਲੀਆਂ 3 ਚੋਣਾਂ ’ਚ AAP, ਕਾਂਗਰਸ ਅਤੇ SAD ਇਕ-ਇਕ ਵਾਰ ਜਿੱਤੇ
Published : Mar 26, 2024, 4:44 pm IST
Updated : Mar 26, 2024, 4:50 pm IST
SHARE ARTICLE
Faridkot past Lok Sabha Elections
Faridkot past Lok Sabha Elections

ਅੱਜ ਅਸੀਂ ਤੁਹਾਨੂੰ ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਹਲਕੇ ਦੇ ਨਤੀਜਿਆਂ ਬਾਰੇ ਦੱਸਣ ਜਾ ਰਹੇ ਹਾਂ।

Lok Sabha Elections: ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਫ਼ਰੀਦਕੋਟ ਰਾਖਵਾਂ ਹਲਕੇ ਤੋਂ ‘ਆਪ’ ਨੇ ਅਦਾਕਾਰ ਕਰਮਜੀਤ ਅਨਮੋਲ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਬਾਕੀ ਪਾਰਟੀਆਂ ਨੇ ਅਜੇ ਤਕ ਪੰਜਾਬ ਦੀ ਕਿਸੇ ਵੀ ਸੀਟ ਉਤੇ ਅਪਣੇ ਪੱਤੇ ਨਹੀਂ ਖੋਲ੍ਹੇ। ਹਲਕਾ ਫ਼ਰੀਦਕੋਟ 'ਚ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨਾ ਕਿਸੇ ਵੀ ਪਾਰਟੀ ਲਈ ਸੁਖਾਲਾ ਨਹੀਂ ਹੋਵੇਗਾ, ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਮੁਕਾਬਲੇ ਚਾਰ ਮੁੱਖ ਪਾਰਟੀਆਂ ਵਿਚ ਹੋਣੇ ਹਨ।

ਇਸ ਦੌਰਾਨ ਅੱਜ ਅਸੀਂ ਤੁਹਾਨੂੰ ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਹਲਕੇ ਦੇ ਨਤੀਜਿਆਂ ਬਾਰੇ ਦੱਸਣ ਜਾ ਰਹੇ ਹਾਂ।

ਸਾਲ 2019 ਵਿਚ ਇਥੋਂ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ 4,19,065 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਨੂੰ 3,35,809 ਵੋਟਾਂ ਅਤੇ ਆਮ ਆਦਮੀਂ ਪਾਰਟੀ ਦੇ ਪ੍ਰੋ. ਸਾਧੂ ਸਿੰਘ ਨੂੰ 1,15,319 ਵੋਟਾਂ ਮਿਲੀਆਂ ਸਨ।

ਸਾਲ 2014 ਵਿਚ ਇਥੋਂ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਚੋਣ ਲੜਨ ਵਾਲੇ ਪ੍ਰੋ. ਸਾਧੂ ਸਿੰਘ 4,50,751 ਵੋਟਾਂ ਲੈ ਕੇ ਸੰਸਦ ਵਿਚ ਪਹੁੰਚੇ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ 1,72,516 ਦੇ ਫਰਕ ਨਾਲ ਹਰਾਇਆ ਸੀ।  ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਕੌਰ ਗੁਲਸਨ ਨੂੰ 2,78,235 ਵੋਟਾਂ ਅਤੇ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਂਈ ਨੂੰ 2,51,222 ਵੋਟਾਂ ਮਿਲੀਆਂ ਸਨ।

ਸਾਲ 2009 ਵਿਚ ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਕੌਰ ਗੁਲਸ਼ਨ 4,57,734 ਵੋਟਾਂ ਲੈ ਕੇ ਜੇਤੂ ਰਹੇ ਸਨ। ਉਨ੍ਹਾਂ ਨੇ ਅਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਜਿਸ ਨੂੰ 3,95,692 ਵੋਟਾਂ ਮਿਲਿਆ ਸਨ, ਨੂੰ ਹਰਾਇਆ ਸੀ।

Photo

9 ਵਿਧਾਨ ਸਭਾਵਾਂ 'ਤੇ 'ਆਪ' ਦਾ ਕਬਜ਼ਾ

ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਫ਼ਰੀਦਕੋਟ, ਮੋਗਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਕੁੱਲ ਨੌਂ ਵਿਧਾਨ ਸਭਾਵਾਂ ਹਨ, ਜਿਨ੍ਹਾਂ ਵਿਚੋਂ ਮੋਗਾ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾਵਾਂ (ਧਰਮਕੋਟ, ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ), ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨ ਵਿਧਾਨ ਸਭਾਵਾਂ (ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ), ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਅਤੇ ਬਠਿੰਡਾ ਜ਼ਿਲ੍ਹੇ ਦੀ ਵਿਧਾਨ ਸਭਾ ਰਾਮਪੁਰਾ ਫੂਲ ਸ਼ਾਮਲ ਹਨ।

ਇਹ ਵੀ ਪੜ੍ਹੋ:

ਜਲੰਧਰ: Lok Sabha Election: ਜਲੰਧਰ ਸੀਟ ਤੋਂ 3 ਵਾਰ ਕਾਂਗਰਸ ਨੇ ਮਾਰੀ ਬਾਜ਼ੀ, ਅਕਾਲੀ ਦਲ ਨੂੰ ਹਰਾਇਆ

ਸ੍ਰੀ ਅਨੰਦਪੁਰ ਸਾਹਿਬ: Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ

ਬਠਿੰਡਾ: Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ

ਗੁਰਦਾਸਪੁਰ: Lok Sabha Election: ਗੁਰਦਾਸਪੁਰ ਸੀਟ ’ਤੇ ਪਿਛਲੀਆਂ 3 ਚੋਣਾਂ 'ਚ ਵਿਨੋਦ ਖੰਨਾ ਤੇ ਸੰਨੀ ਦਿਓਲ ਕਰ ਕੇ ਭਾਜਪਾ 2 ਵਾਰ ਜਿੱਤੀ

ਪਟਿਆਲਾ ਸੀਟ -  lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ

ਅੰਮ੍ਰਿਤਸਰ ਸੀਟ - Lok Sabha Election 2024: ਪਿਛਲੀਆਂ 3 ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਹਾਲ, 3 ਵਾਰ ਕਾਂਗਰਸ ਜਿੱਤੀ 

ਸੰਗਰੂਰ ਸੀਟ -   Lok Sabha Election 2024: ਲੋਕ ਸਭਾ ਹਲਕਾ ਸੰਗਰੂਰ ਦਾ ਹਾਲ, ਪਿਛਲੀਆਂ 4 ਚੋਣਾਂ 'ਚ 2 ਵਾਰ AAP ਜਿੱਤੀ 

ਲੁਧਿਆਣਾ ਸੀਟ- Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ

 

(For more Punjabi news apart from Faridkot past Lok Sabha Elections news, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement