ਸੰਵਿਧਾਨ ਅਤੇ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਰਹੇ ਹਨ ਕੈਪਟਨ : ਭਗਵੰਤ ਮਾਨ 
Published : Jul 28, 2019, 5:13 pm IST
Updated : Jul 28, 2019, 5:13 pm IST
SHARE ARTICLE
Bhagwant Mann
Bhagwant Mann

ਕਿਹਾ - ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਮੁੱਖ ਮੰਤਰੀ ਦੇ ਦਰਜਨ ਭਰ ਓ.ਐਸ.ਡੀ.

ਚੰਡੀਗੜ੍ਹ : ਆਪਣੀ ਹਿੱਲ ਰਹੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਪੱਧਰ ਦੇ ਰੁਤਬੇ ਵੰਡਣ 'ਚ ਮਸਰੂਫ਼ ਹਨ, ਪਰ ਕੈਪਟਨ ਦੇ ਇਹ ਸਿਆਸੀ ਪੈਂਤੜੇ ਜਿਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਪੰਜਾਬ ਦੇ ਖ਼ਜ਼ਾਨੇ ਦੀਆਂ ਵੀ ਫੱਕੀਆਂ ਉਡਾ ਰਹੇ ਹਨ। ਜਿਸ ਦਾ ਆਮ ਆਦਮੀ ਪਾਰਟੀ (ਆਪ) ਸਿਧਾਂਤਕ ਅਤੇ ਵਿਵਹਾਰਿਕ ਵਿਰੋਧ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। 

Captain Amrinder Singh Captain Amrinder Singh

ਇਕ ਪ੍ਰੈਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਅਤੇ ਰੁਤਬਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ  ਦਿਖਾ ਦਿਤਾ ਹੈ ਕਿ ਕਾਂਗਰਸ ਅੰਦਰ ਸਭ ਕੁਝ ਠੀਕ ਨਾ ਹੋਣ ਕਰ ਕੇ ਵਿਧਾਇਕਾਂ ਅਤੇ ਆਗੂਆਂ ਨੂੰ ਕਿਸ ਤਰ੍ਹਾਂ ਦੇ ਲਾਲਚ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਪੰਜਾਬ ਦੇ 117 ਵਿਧਾਇਕਾਂ ਅਤੇ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੀ ਬਣਾਏ ਜਾ ਸਕਦੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ 'ਤੇ ਉੱਠਦੇ ਅੰਦਰੂਨੀ ਸਿਆਸੀ ਤੁਫ਼ਾਨਾਂ ਨੂੰ ਠੱਲ੍ਹਣ ਲਈ ਕੈਬਨਿਟ ਮੰਤਰੀਆਂ ਦੇ ਰੁਤਬਿਆਂ ਦਾ ਪਟਾਰਾ ਖੋਲ੍ਹ ਲੈਂਦੇ ਹਨ।

Bhagwant MannBhagwant Mann

ਇਸ ਸਮੇਂ ਮੰਤਰੀ ਮੰਡਲ 'ਚ ਬੇਸ਼ੱਕ ਇਕ ਅਹੁਦਾ (ਨਵਜੋਤ ਸਿੱਧੂ ਦੇ ਅਸਤੀਫ਼ੇ ਉਪਰੰਤ) ਖ਼ਾਲੀ ਪਿਆ ਹੈ, ਪਰ 10 ਦੇ ਕਰੀਬ ਕੈਬਨਿਟ/ਰਾਜ ਮੰਤਰੀਆਂ ਦੇ ਰੁਤਬੇ ਨਿਵਾਜੇ ਹੋਏ ਹਨ, ਜਦਕਿ ਮੁੱਖ ਮੰਤਰੀ ਦੀ ਆਪਣੀ ਓ.ਐਸ.ਡੀ ਫ਼ੌਜ ਦੀ ਗਿਣਤੀ ਇਕ ਦਰਜਨ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਕਾਰਾਂ-ਕੋਠੀਆਂ ਅਤੇ ਲਾਮ ਲਸ਼ਕਰ ਦਾ ਬੋਝ ਪੰਜਾਬ ਦੇ ਖ਼ਜ਼ਾਨੇ ਰਾਹੀਂ ਜਨਤਾ ਝੱਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement