ਕਾਂਗਰਸ ਵਿਧਾਇਕਾ ਦੇ ਵਿਆਹ ਤੋਂ 6 ਦਿਨ ਬਾਅਦ ਹੀ ਆਈ ਬੁਰੀ ਖ਼ਬਰ
Published : Nov 28, 2019, 8:50 am IST
Updated : Nov 28, 2019, 4:43 pm IST
SHARE ARTICLE
Cong Seeks Disqualification of Raebareli MLA Aditi Singh
Cong Seeks Disqualification of Raebareli MLA Aditi Singh

ਕਾਂਗਰਸ ਨੇ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਆਪਣੇ 10 ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਏਬਰੇਲੀ ਤੋਂ ਵਿਧਾਇਕ ਅਦਿਤੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।

ਲਖਨਊ: ਉੱਤਰ ਪ੍ਰਦੇਸ਼ ਕਾਂਗਰਸ ਨੇ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਆਪਣੇ 10 ਸੀਨੀਅਰ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਵਿਧਾਇਕ ਦਲ ਦੀ ਨੇਤਾ ਅਨੁਰਾਧਾ ਮਿਸ਼ਰਾ ਨੇ ਅਦਿਤੀ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਕਰਨ ਦੀ ਵੀ ਬੇਨਤੀ ਵਿਧਾਨ ਸਭਾ ਸਪੀਕਰ ਨੂੰ ਕੀਤੀ ਹੈ।

MLA Aditi SinghMLA Aditi Singh

ਦਰਅਸਲ ਅਦਿਤੀ ਸਿੰਘ ਨੇ 2 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲਿਆ ਸੀ, ਜਦਕਿ ਪਾਰਟੀ ਵਲੋਂ ਇਸ ਲਈ ਆਪਣੇ ਮੈਂਬਰਾਂ ਨੂੰ ਵਹਿਪ ਜਾਰੀ ਕਰ ਕੇ ਹਿੱਸਾ ਨਾ ਲੈਣ ਨੂੰ ਕਿਹਾ ਸੀ। ਵਹਿਪ ਦੇ ਬਾਵਜੂਦ ਅਦਿਤੀ ਵਿਸ਼ੇਸ਼ ਸੈਸ਼ਨ 'ਚ ਸ਼ਾਮਲ ਹੋਈ ਅਤੇ ਪ੍ਰਦੇਸ਼ ਕਮੇਟੀ ਤੋਂ ਮਿਲੇ ਨੋਟਿਸ ਦਾ ਜਵਾਬ ਨਹੀਂ ਦਿਤਾ। ਕਾਂਗਰਸ ਵਿਧਾਇਕ ਦਲ ਦੀ ਨੇਤਾ ਨੇ ਕੱਲ ਭਾਵ ਮੰਗਲਵਾਰ ਨੂੰ ਅਦਿਤੀ ਨੂੰ ਦੂਜਾ ਨੋਟਿਸ ਜਾਰੀ ਕੀਤਾ।

Congress to stage protest today against Modi govt at block level across the stateCongress ਕਾਂਗਰਸ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਕਿਸੇ ਵੀ ਤਰ੍ਹਾਂ ਦੀ ਦਬਾਅ ਦੀ ਰਾਜਨੀਤੀ ਮਨਜ਼ੂਰ ਨਹੀਂ ਕਰੇਗੀ ਅਤੇ ਅਨੁਸ਼ਾਸਨ ਨੂੰ ਸਭ ਤੋਂ ਉੱਪਰ ਰੱਖੇਗੀ। ਅਦਿਤੀ ਨੇ 2 ਅਕਤੂਬਰ ਨੂੰ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈ ਕੇ ਪਾਰਟੀ ਦੇ ਨਿਯਮਾਂ ਨੂੰ ਤੋੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣ ਤੋਂ ਬਾਅਦ ਅਦਿਤੀ ਨੇ ਸੀ. ਐੱਮ. ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰ ਕੇ ਸੁਰੱਖਿਆ ਵਧਾਉਣ ਦੀ ਮੰਗ ਵੀ ਕੀਤੀ ਸੀ।

MLA Aditi SinghMLA Aditi Singh

ਅਦਿਤੀ ਦੇ ਪਿਛਲੀ 16 ਅਕਤੂਬਰ ਯੋਗੀ ਨੂੰ ਮਿਲਣ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਕਾਫੀ ਚਰਚਾ ਹੋਈ ਅਤੇ ਉਨ੍ਹਾਂ ਦੇ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲੱਗਣ ਲੱਗੀਆਂ। ਇੱਥੇ ਦੱਸ ਦੇਈਏ ਕਿ ਅਦਿਤੀ ਦੀ ਪਿਛਲੇ ਹਫਤੇ ਹੀ ਪੰਜਾਬ ਦੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨਾਲ ਵਿਆਹ ਹੋਇਆ ਹੈ।

Aditi SinghAditi Singh

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:04 PM

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:02 PM

ਬੱਚੇ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜ ਗਈ ਬਹਾਦਰ ਮਾਂ, ਕੱਢ ਲਿਆਈ ਮੌ+ਤ ਦੇ ਮੂੰਹੋਂ, ਚਸ਼ਮਦੀਦਾਂ ਨੇ ਦੱਸਿਆ ਸਾਰੀ ਗੱਲ !

23 Jul 2024 1:58 PM

ਇੰਗਲੈਂਡ ਦੇ ਗੁਰੂ ਘਰ 'ਚੋਂ ਗੋਲਕ ਚੋਰੀ ਕਰਨ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ, ਦੇਖੋ LIVE

23 Jul 2024 1:53 PM

Today Punjab News: 15 ਤੋਂ 20 ਮੁੰਡੇ ਵੜ੍ਹ ਗਏ ਖੇਤ ਚ ਕਬਜ਼ਾ ਕਰਨ!, ਵਾਹ ਦਿੱਤੀ ਫ਼ਸਲ, ਭੰਨ ਤੀ ਮੋਟਰ, ਨਾਲੇ ਬਣਾਈ

23 Jul 2024 1:48 PM
Advertisement