ਪੰਜਾਬ ਦੀ ਹਾਕਮ ਪਾਰਟੀ ਦੇ ਸੰਕਟ ਦੇ ਹੱਲ ਲਈ ਸੋਨੀਆ ਗਾਂਧੀ ਵਲੋਂ ਤਿੰਨ ਮੈਂਬਰੀ ਕਮੇਟੀ ਗਠਤ
Published : May 29, 2021, 8:40 am IST
Updated : May 29, 2021, 8:40 am IST
SHARE ARTICLE
Sonia Gandhi
Sonia Gandhi

ਹਰੀਸ਼ ਰਾਵਤ ਨਾਲ ਮਲਕਾ ਅਰਜੁਨ ਖੜਗੇ ਤੇ ਜੇ.ਪੀ. ਅਗਰਵਾਲ ਨੂੰ ਕਮੇਟੀ ਵਿਚ ਕੀਤਾ ਸ਼ਾਮਲ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੀ ਹਾਕਮ ਪਾਰਟੀ ਵਿਚ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਬਾਅਦ ਪੈਦਾ ਹੋਈਆਂ ਨਾਰਾਜ਼ਗੀਆਂ ਦੇ ਚਲਦੇ ਬਗ਼ਾਵਤੀ ਸੁਰਾਂ ਦਾ ਸੰਕਟ ਹਾਈ ਕਮਾਨ ਦੇ ਦਖ਼ਲ ਦੇ ਬਾਵਜੂਦ ਬਰਕਰਾਰ ਰਹਿਣ ਕਾਰਨ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਸਲੇ ਦੇ ਹੱਲ ਲਈ ਪਾਰਟੀ ਹਾਈ ਕਮਾਨ ਦੇ ਵੱਡੇ ਆਗੂਆਂ ਦੀ ਕਮੇਟੀ ਗਠਤ ਕਰ ਦਿਤੀ ਹੈ।

Captain Amarinder Singh Captain Amarinder Singh

ਇਸ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਸੀਨੀਅਰ ਆਗੂ ਮਲਕ ਅਰਜਨ ਖੜਗੇ ਅਤੇ ਦਿੱਲੀ ਦੇ ਆਗੂ ਜੇ.ਪੀ. ਅਗਰਵਾਲ ਨੂੰ ਲਿਆ ਗਿਆ ਹੈ।  ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਤਾਂ ਭਾਵੇਂ ਲਗਾਤਾਰ ਕੈਪਟਨ ਵਿਰੁਧ ਬੋਲ ਰਹੇ ਹਨ ਪਰ ਹਾਈ ਕੋਰਟ ਦੇ ਫ਼ੈਸਲੇ ਬਾਅਦ ਕੈਪਟਨ ਤੋਂ ਨਰਾਜ਼ ਹੋਣ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਹੁਣ ਸੋਨੀਆ ਗਾਂਧੀ ਨੇ ਮਾਮਲੇ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿਤੀ ਹੈ। 

Navjot Sidhu Navjot Sidhu

ਮਿਲੀ ਜਾਣਕਾਰੀ ਅਨੁਸਾਰ ਇਹ ਕਮੇਟੀ ਅਗਲੇ ਹਫ਼ਤੇ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਨਰਾਜ਼ ਆਗੂਆਂ ਨੂੰ ਮਿਲਣ ਤੋਂ ਇਲਾਵਾ ਪਾਰਟੀ ਵਿਧਾਇਕਾਂ ਨੂੰ ਵੀ ਮਿਲ ਕੇ ਉਨ੍ਹਾਂ ਦੇ ਵਿਚਾਰ ਲਏਗੀ। ਇਸ ਤੋਂ ਬਾਅਦ ਹਾਈਕਮਾਨ ਕੋਈ ਫ਼ੈਸਲਾ ਲਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement